ਨਵੀਂ ਦਿੱਲੀ: ਵਿਸ਼ਵ ਕੱਪ 2023 ਦੇ 38ਵੇਂ ਲੀਗ ਮੈਚ ਵਿੱਚ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਨੇ ਸ਼੍ਰੀਲੰਕਾ ਵੱਲੋਂ ਦਿੱਤੇ 280 ਦੌੜਾਂ ਦੇ ਟੀਚੇ ਨੂੰ 41.1 ਓਵਰਾਂ ਵਿੱਚ 282 ਦੌੜਾਂ ਬਣਾ ਕੇ ਹਾਸਲ ਕਰ ਲਿਆ। ਬੰਗਲਾਦੇਸ਼ ਲਈ ਨਜ਼ਮੁਲ ਹੁਸੈਨ ਸ਼ਾਂਤੋ (Nazmul Hussain Shanto) ਨੇ 90 ਦੌੜਾਂ ਅਤੇ ਸ਼ਾਕਿਬ ਅਲ ਹਸਨ ਨੇ 82 ਦੌੜਾਂ ਦੀ ਪਾਰੀ ਖੇਡੀ। ਦੋਵਾਂ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਦਮ 'ਤੇ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਪੂਰੀ ਟੀਮ 49.3 ਓਵਰਾਂ 'ਚ 279 ਦੌੜਾਂ 'ਤੇ ਹੀ ਢੇਰ ਹੋ ਗਈ। ਸ਼੍ਰੀਲੰਕਾ ਲਈ ਚਰਿਥ ਅਸਾਲੰਕਾ ਨੇ 108 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ।
-
Bangladesh hold their nerve to beat Sri Lanka for the first time in the men's Cricket World Cup 👏#BANvSL | #CWC23 | 📝: https://t.co/egidK52bNM pic.twitter.com/Yxv3PnVjP0
— ICC Cricket World Cup (@cricketworldcup) November 6, 2023 " class="align-text-top noRightClick twitterSection" data="
">Bangladesh hold their nerve to beat Sri Lanka for the first time in the men's Cricket World Cup 👏#BANvSL | #CWC23 | 📝: https://t.co/egidK52bNM pic.twitter.com/Yxv3PnVjP0
— ICC Cricket World Cup (@cricketworldcup) November 6, 2023Bangladesh hold their nerve to beat Sri Lanka for the first time in the men's Cricket World Cup 👏#BANvSL | #CWC23 | 📝: https://t.co/egidK52bNM pic.twitter.com/Yxv3PnVjP0
— ICC Cricket World Cup (@cricketworldcup) November 6, 2023
ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਐਂਜੇਲੋ ਮੈਥਿਊਜ਼ (Fast bowler Angelo Mathews) ਨੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸ਼ਾਕਿਬ ਅਲ ਹਸਨ ਨੂੰ 32ਵੇਂ ਓਵਰ ਦੀ ਪਹਿਲੀ ਗੇਂਦ 'ਤੇ 82 ਦੌੜਾਂ ਦੇ ਨਿੱਜੀ ਸਕੋਰ 'ਤੇ ਪਥੁਮ ਨਿਸਾਂਕਾ ਹੱਥੋਂ ਕੈਚ ਆਊਟ ਕਰਵਾ ਦਿੱਤਾ। ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ 47 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ 56ਵਾਂ ਵਨਡੇ ਅਰਧ ਸੈਂਕੜਾ ਪੂਰਾ ਕੀਤਾ। ਬੰਗਲਾਦੇਸ਼ ਦੇ ਖੱਬੇ ਹੱਥ ਦੇ ਬੱਲੇਬਾਜ਼ ਨਜ਼ਮੁਲ ਹੁਸੈਨ ਸ਼ਾਂਤੋ ਨੇ 58 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ 7ਵਾਂ ਵਨਡੇ ਅਰਧ ਸੈਂਕੜਾ ਪੂਰਾ ਕੀਤਾ। ਇਸ ਪਾਰੀ 'ਚ ਹੁਣ ਤੱਕ ਉਹ 8 ਚੌਕੇ ਲਗਾ ਚੁੱਕੇ ਹਨ। ਸ਼੍ਰੀਲੰਕਾ ਦੇ ਸਟਾਰ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੇ 23 ਦੌੜਾਂ ਦੇ ਨਿੱਜੀ ਸਕੋਰ 'ਤੇ 7ਵੇਂ ਓਵਰ ਦੀ ਦੂਜੀ ਗੇਂਦ 'ਤੇ ਲਿਟਨ ਦਾਸ ਨੂੰ ਐੱਲ.ਬੀ.ਡਬਲਯੂ. ਕਰ ਦਿੱਤਾ।ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਸ਼ਾ ਮਦੁਸ਼ੰਕਾ ਨੇ ਤੀਜੇ ਓਵਰ ਦੀ ਪਹਿਲੀ ਗੇਂਦ 'ਤੇ ਤਨਜੀਦ ਹਸਨ (9) ਨੂੰ ਪਥੁਮ ਨਿਸਾਂਕਾ ਹੱਥੋਂ ਕੈਚ ਆਊਟ ਕਰਵਾ ਦਿੱਤਾ।
ਬੰਲਗਾਦੇਸ਼ ਨੂੰ 280 ਦਾ ਸੀ ਟੀਚਾ: ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 49.3 ਓਵਰਾਂ 'ਚ 279 ਦੌੜਾਂ 'ਤੇ ਹੀ ਸਿਮਟ ਗਈ। ਸ਼੍ਰੀਲੰਕਾ ਲਈ ਖੱਬੇ ਹੱਥ ਦੇ ਬੱਲੇਬਾਜ਼ ਚਰਿਥ ਅਸਾਲੰਕਾ ਨੇ 108 ਦੌੜਾਂ ਦੀ ਪਾਰੀ ਖੇਡੀ। ਐਂਜੇਲੋ ਮੈਥਿਊਜ਼ ਮੈਚ ਵਿੱਚ ਟਾਈਮ ਆਊਟ ਹੋ ਗਿਆ ਅਤੇ ਅੰਤਰਰਾਸ਼ਟਰੀ ਕ੍ਰਿਕਟ (International cricket) ਦੇ ਇਤਿਹਾਸ ਵਿੱਚ ਟਾਈਮ ਆਊਟ ਹੋਣ ਵਾਲਾ ਪਹਿਲਾ ਖਿਡਾਰੀ ਬਣ ਗਿਆ। ਇਸ ਤੋਂ ਬਾਅਦ ਮੈਥਿਊਜ਼ ਗੁੱਸੇ 'ਚ ਨਜ਼ਰ ਆਏ ਅਤੇ ਆਪਣਾ ਹੈਲਮੇਟ ਮੈਦਾਨ ਦੇ ਬਾਹਰ ਸੁੱਟ ਦਿੱਤਾ। ਬੰਗਲਾਦੇਸ਼ ਲਈ ਤਨਜ਼ੀਮ ਹਸਨ ਸ਼ਾਕਿਬ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਸ਼ਰੀਫੁਲ ਇਸਲਾਮ ਅਤੇ ਸ਼ਾਕਿਬ ਅਲ ਹਸਨ ਨੂੰ ਵੀ 2-2 ਸਫਲਤਾ ਮਿਲੀ।
ਬੰਗਲਾਦੇਸ਼ ਪਲੇਇੰਗ 11: ਤਨਜੀਦ ਹਸਨ, ਲਿਟਨ ਦਾਸ, ਨਜ਼ਮੁਲ ਹੁਸੈਨ ਸ਼ਾਂਤੋ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮਹਿਮੂਦੁੱਲਾ, ਸ਼ਾਕਿਬ ਅਲ ਹਸਨ (ਕਪਤਾਨ), ਤੌਹੀਦ ਹਰੀਦੌਏ, ਮੇਹਦੀ ਹਸਨ ਮਿਰਾਜ, ਤਨਜੀਮ ਹਸਨ ਸ਼ਾਕਿਬ, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ।
ਸ਼੍ਰੀਲੰਕਾ ਪਲੇਇੰਗ ਇਲੈਵਨ: ਪਥੁਮ ਨਿਸਾਂਕਾ, ਕੁਸਲ ਪਰੇਰਾ, ਕੁਸਲ ਮੈਂਡਿਸ (ਕਪਤਾਨ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਐਂਜੇਲੋ ਮੈਥਿਊਜ਼, ਧਨੰਜੈ ਡੀ ਸਿਲਵਾ, ਮਹਿਸ਼ ਥੀਕਸ਼ਾਨਾ, ਦੁਸ਼ਮੰਥਾ ਚਮੀਰਾ, ਕਸੁਨ ਰਜਿਥਾ, ਦਿਲਸ਼ਾਨ ਮਦੁਸ਼ੰਕਾ।
- Cricket World Cup 2023:ਰੋਹਿਤ ਸ਼ਰਮਾ ਨੂੰ ਬੈਸਟ ਫੀਲਡਰ ਆਫ ਮੈਚ ਦਾ ਐਵਾਰਡ, ਜਸ਼ਨ ਮਨਾਉਂਦੇ ਹੋਏ ਮਜ਼ਾਕੀਆ ਵੀਡੀਓ ਆਇਆ ਸਾਹਮਣੇ
- MICHAEL WAUGHS BIG STATEMENT: ਮਾਈਕਲ ਵਾਨ ਭਾਰਤੀ ਟੀਮ ਦੀ ਗੇਂਦਬਜ਼ੀ ਦੇ ਹੋਏ ਮੁਰੀਦ,ਕਿਹਾ-ਕਿਸ-ਕਿਸ ਤੋਂ ਬਚੋਗੇ
- ETV BHARAT EXCLUSIVE: ਪ੍ਰਸਿਧ ਦੇ ਟੀਮ ਵਿੱਚ ਸ਼ਾਮਿਲ ਹੋਣ 'ਤੇ, ਕਰਨਾਟਕ ਕ੍ਰਿਕਟ ਅਧਿਕਾਰੀ ਨੇ ਕਿਹਾ, ਕ੍ਰਿਸ਼ਨਾ ਲਈ ਵਿਸ਼ਵ ਕੱਪ ਵਿੱਚ ਖੇਡਣਾ ਹੈ ਮਾਣ ਵਾਲੀ ਗੱਲ