ਚੇਨਈ: ਅਫਗਾਨਿਸਤਾਨ ਨੇ ਵਿਸ਼ਵ ਕੱਪ 2023 (World Cup 2023) ਦੇ 21ਵੇਂ ਮੈਚ 'ਚ ਸੋਮਵਾਰ ਨੂੰ ਪਾਕਿਸਤਾਨ ਖਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਤੋਂ ਬਾਅਦ ਅਫਗਾਨਿਸਤਾਨ ਦੇ ਖਿਡਾਰੀ ਖੁਸ਼ੀ ਨਾਲ ਨੱਚਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਜ਼ੋਰਦਾਰ ਜਸ਼ਨ ਮਨਾਇਆ। ਇੰਗਲੈਂਡ ਅਤੇ ਪਾਕਿਸਤਾਨ ਖਿਲਾਫ ਜਿੱਤ ਦਰਜ ਕਰਨ ਤੋਂ ਬਾਅਦ ਅਫਗਾਨਿਸਤਾਨ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਹੁਣ ਕਮਜ਼ੋਰ ਨਹੀਂ ਰਿਹਾ।
-
Irfan Pathan and Rashid Khan dancing together after the match.
— CricketMAN2 (@ImTanujSingh) October 23, 2023 " class="align-text-top noRightClick twitterSection" data="
- This is beautiful. pic.twitter.com/DLWeXiQ5VM
">Irfan Pathan and Rashid Khan dancing together after the match.
— CricketMAN2 (@ImTanujSingh) October 23, 2023
- This is beautiful. pic.twitter.com/DLWeXiQ5VMIrfan Pathan and Rashid Khan dancing together after the match.
— CricketMAN2 (@ImTanujSingh) October 23, 2023
- This is beautiful. pic.twitter.com/DLWeXiQ5VM
ਰਾਸ਼ਿਦ ਖਾਨ ਨਾਲ ਡਾਂਸ: ਅਫਗਾਨਿਸਤਾਨ ਦੀ ਜਿੱਤ 'ਤੇ ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਨੇ ਅਫਗਾਨਿਸਤਾਨ ਦੇ ਸਟਾਰ ਕ੍ਰਿਕਟਰ ਰਾਸ਼ਿਦ ਖਾਨ (Star cricketer Rashid Khan) ਨਾਲ ਡਾਂਸ ਕਰਕੇ ਜਿੱਤ ਦਾ ਜਸ਼ਨ ਮਨਾਇਆ। ਜਿੱਤ ਤੋਂ ਬਾਅਦ ਜਦੋਂ ਅਫਗਾਨ ਖਿਡਾਰੀ ਮੈਦਾਨ ਦਾ ਚੱਕਰ ਲਗਾ ਰਹੇ ਸਨ। ਉਦੋਂ ਹੀ ਇਰਫਾਨ ਪਠਾਨ ਆਉਂਦਾ ਹੈ ਅਤੇ ਰਾਸ਼ਿਦ ਖਾਨ ਨਾਲ ਡਾਂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਉੱਥੇ ਖੜ੍ਹੇ ਸਾਥੀ ਖਿਡਾਰੀਆਂ ਨੇ ਤਾੜੀਆਂ ਨਾਲ ਜਸ਼ਨ ਮਨਾਇਆ। ਇਸ ਖੂਬਸੂਰਤ ਵੀਡੀਓ ਨੂੰ ਇਰਫਾਨ ਪਠਾਨ (Irfan Pathan) ਨੇ ਵੀ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ। ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਦੇ ਦਮ 'ਤੇ ਅਫਗਾਨਿਸਤਾਨ ਨੇ ਸੋਮਵਾਰ ਨੂੰ ਚੇਪਾਕ ਪਿੱਚ 'ਤੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਰਹਿਮਤ ਸ਼ਾਹ (ਅਜੇਤੂ 77) ਦੇ ਨਾਲ ਰਹਿਮਾਨੀਲਾ ਗੁਰਬਾਜ਼ (65) ਅਤੇ ਇਬਰਾਹਿਮ ਜ਼ਦਰਾਨ (87) ਦੀ ਸਲਾਮੀ ਜੋੜੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੂੰ ਜਿੱਤ ਦਿਵਾਈ।
-
Rasid khan fulfilled his promise and I fulfilled mine. Well done guys @ICC @rashidkhan_19 pic.twitter.com/DKPU0jWBz9
— Irfan Pathan (@IrfanPathan) October 23, 2023 " class="align-text-top noRightClick twitterSection" data="
">Rasid khan fulfilled his promise and I fulfilled mine. Well done guys @ICC @rashidkhan_19 pic.twitter.com/DKPU0jWBz9
— Irfan Pathan (@IrfanPathan) October 23, 2023Rasid khan fulfilled his promise and I fulfilled mine. Well done guys @ICC @rashidkhan_19 pic.twitter.com/DKPU0jWBz9
— Irfan Pathan (@IrfanPathan) October 23, 2023
ਅੱਠ ਵਿਕਟਾਂ ਨਾਲ ਜਿੱਤ ਦਰਜ: ਭਾਰਤ ਖਿਲਾਫ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਦੇ ਗੇਂਦਬਾਜ਼ਾਂ (Bowlers of Pakistan) ਨੇ ਐੱਮਏ ਚਿਦੰਬਰਮ ਸਟੇਡੀਅਮ 'ਚ ਕਾਫੀ ਖਰਾਬ ਪ੍ਰਦਰਸ਼ਨ ਕੀਤਾ ਅਤੇ ਅਫਗਾਨਿਸਤਾਨ ਦੇ ਬੱਲੇਬਾਜ਼ਾਂ 'ਤੇ ਕੋਈ ਦਬਾਅ ਬਣਾਉਣ 'ਚ ਨਾਕਾਮ ਰਹੇ। ਚੇਨਈ ਦੀ ਇੱਕ ਅਸਮਾਨ ਉਛਾਲ ਵਾਲੀ ਪਿੱਚ 'ਤੇ 283 ਦੌੜਾਂ ਦੇ ਚੁਣੌਤੀਪੂਰਨ ਸਕੋਰ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਨੇ ਇੱਕ ਓਵਰ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਜਿੱਤ ਦਰਜ ਕੀਤੀ।
- Cricket world cup 2023: ਅਫਗਾਨਿਸਤਾਨ ਦੀ ਜਿੱਤ ਤੋਂ ਬਾਅਦ ਬਦਲਿਆ ਪੁਆਇੰਟ ਟੇਬਲ, ਅਫਗਾਨਿਸਤਾਨ ਨੇ ਮਾਰੀ ਛਾਲ,ਇੰਗਲੈਂਡ ਸਭ ਤੋਂ ਥੱਲੇ
- Bishan Singh Bedi Death: ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ 'ਤੇ ਆਈਸੀਸੀ ਨੇ ਪ੍ਰਗਟਾਇਆ ਦੁੱਖ
- Bishan Singh Bedi Life Journey: ਜਾਣੋ ਮਰਹੂਮ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਜੀਵਨ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ
ਅਫਗਾਨਿਸਤਾਨ ਨੇ ਹੁਣ ਕ੍ਰਿਕਟ ਦੀਆਂ ਦੋ ਮਹਾਂਸ਼ਕਤੀਆਂ ਸਾਬਕਾ ਵਿਸ਼ਵ ਚੈਂਪੀਅਨ ਪਾਕਿਸਤਾਨ ਅਤੇ ਮੌਜੂਦਾ ਚੈਂਪੀਅਨ ਇੰਗਲੈਂਡ 'ਤੇ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨੇ ਅਫਗਾਨਿਸਤਾਨ ਨੂੰ ਅੰਕ ਸੂਚੀ ਵਿਚ ਛੇਵੇਂ ਸਥਾਨ 'ਤੇ ਪਹੁੰਚਾ ਦਿੱਤਾ ਹੈ। ਇਸ ਦੌਰਾਨ ਪਾਕਿਸਤਾਨ ਚਾਰ ਅੰਕਾਂ ਅਤੇ -0.400 ਦੀ ਰਨ ਰੇਟ ਨਾਲ ਪੰਜਵੇਂ ਸਥਾਨ 'ਤੇ ਰਿਹਾ। ਅਫਗਾਨਿਸਤਾਨ ਦਾ ਅਗਲਾ ਮੁਕਾਬਲਾ 30 ਅਕਤੂਬਰ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਸ਼੍ਰੀਲੰਕਾ ਨਾਲ ਹੋਵੇਗਾ।