ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਕੋਲ ਅੱਜ ਅਫਗਾਨਿਸਤਾਨ ਖਿਲਾਫ ਸ਼ਾਨਦਾਰ ਪਾਰੀ ਖੇਡਣ ਦਾ ਮੌਕਾ ਹੋਵੇਗਾ। ਰੋਹਿਤ ਆਸਟ੍ਰੇਲੀਆ ਖਿਲਾਫ ਆਪਣੇ ਪਹਿਲੇ ਮੈਚ 'ਚ ਜ਼ੀਰੋ 'ਤੇ ਆਊਟ ਹੋਏ ਸਨ। ਹੁਣ ਜੇਕਰ ਰੋਹਿਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਚੰਗੀ ਬੱਲੇਬਾਜ਼ੀ ਕਰਦੇ ਹਨ, ਤਾਂ ਉਹ ਇੱਕ ਵੱਡਾ ਰਿਕਾਰਡ ਆਪਣੇ ਨਾਂਅ ਦਰਜ ਕਰ ਸਕਦੇ ਹਨ। ਇਸ ਮੈਚ 'ਚ ਰੋਹਿਤ ਕੋਲ ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣਨ ਦਾ ਮੌਕਾ ਹੋਵੇਗਾ। ਅਜਿਹਾ ਕਰਨ ਲਈ ਉਨ੍ਹਾਂ ਨੂੰ ਸਿਰਫ਼ 12 ਦੌੜਾਂ ਬਣਾਉਣੀਆਂ ਪੈਣਗੀਆਂ।
ਰੋਹਿਤ ਸ਼ਰਮਾ ਕੋਲ ਸ਼ਾਨਦਾਰ ਮੌਕਾ : ਹੁਣ ਤੱਕ ਵਨਡੇ ਵਿਸ਼ਵ ਵਿੱਚ ਰੋਹਿਤ ਸ਼ਰਮਾ ਦੇ ਕੋਲ 18 ਪਾਰੀਆਂ ਵਿੱਚ ਕੁੱਲ 978 ਦੌੜਾਂ ਹਨ। ਰੋਹਿਤ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਆਪਣੀ 18ਵੀਂ ਪਾਰੀ 'ਚ ਜ਼ੀਰੋ ਦੇ ਸਕੋਰ 'ਤੇ ਆਊਟ ਹੋ ਗਏ ਸਨ ਅਤੇ ਇਸ ਰਿਕਾਰਡ ਨੂੰ ਤੋੜਨ ਤੋਂ ਖੁੰਝ ਗਏ ਸਨ। ਹੁਣ ਉਸ ਨੂੰ ਆਪਣੀਆਂ 1000 ਦੌੜਾਂ ਪੂਰੀਆਂ ਕਰਨ ਲਈ ਸਿਰਫ਼ 22 ਦੌੜਾਂ ਬਣਾਉਣੀਆਂ ਹਨ। ਜੇਕਰ ਰੋਹਿਤ ਅਫਗਾਨਿਸਤਾਨ ਖਿਲਾਫ 22 ਦੌੜਾਂ ਦੀ ਪਾਰੀ ਖੇਡਦੇ ਹਨ, ਤਾਂ ਉਹ ਸਚਿਨ ਤੇਂਦੁਲਕਰ, ਏਬੀ ਡਿਵਿਲੀਅਰਸ, ਵਿਵੀ ਰਿਚਰਡਸ ਅਤੇ ਸੌਰਵ ਗਾਂਗੁਲੀ ਵਰਗੇ ਦਿੱਗਜਾਂ ਨੂੰ ਪਿੱਛੇ ਛੱਡ ਦੇਣਗੇ।
-
David Warner is the fastest player to score 1000 ODI runs in ODI World Cups. 🔥 pic.twitter.com/PDDnvXYOH3
— CricTracker (@Cricketracker) October 8, 2023 " class="align-text-top noRightClick twitterSection" data="
">David Warner is the fastest player to score 1000 ODI runs in ODI World Cups. 🔥 pic.twitter.com/PDDnvXYOH3
— CricTracker (@Cricketracker) October 8, 2023David Warner is the fastest player to score 1000 ODI runs in ODI World Cups. 🔥 pic.twitter.com/PDDnvXYOH3
— CricTracker (@Cricketracker) October 8, 2023
ਰੋਹਿਤ ਇਨ੍ਹਾਂ ਦਿੱਗਜਾਂ ਨੂੰ ਦੇ ਸਕਦੇ ਨੇ ਮਾਤ: ODI ਵਿਸ਼ਵ ਕੱਪ ਵਿੱਚ ਸਚਿਨ ਤੇਂਦੁਲਕਰ ਅਤੇ ਏਬੀ ਡਿਵਿਲੀਅਰਜ਼ ਨੇ ਆਪਣੀਆਂ 1000 ਦੌੜਾਂ ਪੂਰੀਆਂ ਕਰਨ ਲਈ 20-20 ਪਾਰੀਆਂ ਲਈਆਂ। ਜਦਕਿ ਵਿਵੀ ਰਿਚਰਡਸ ਅਤੇ ਸੌਰਵ ਗਾਂਗੁਲੀ ਨੇ ਆਪਣੀਆਂ 1000 ਦੌੜਾਂ ਪੂਰੀਆਂ ਕਰਨ ਲਈ 21-21 ਪਾਰੀਆਂ ਲਈਆਂ। ਹੁਣ ਰੋਹਿਤ ਕੋਲ 19ਵੀਂ ਪਾਰੀ 'ਚ ਇਨ੍ਹਾਂ ਦਿੱਗਜਾਂ ਦੇ ਸਭ ਤੋਂ ਤੇਜ਼ 1000 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਕੇ ਨਵਾਂ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ।
ਦੱਸ ਦੇਈਏ ਕਿ ਡੇਵਿਡ ਵਾਰਨਰ ਨੇ 8 ਅਕਤੂਬਰ ਨੂੰ ਚੇਨਈ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ 'ਚ 19 ਪਾਰੀਆਂ 'ਚ 1000 ਦੌੜਾਂ ਪੂਰੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਉਹ ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਸਨ। ਇਸ ਮੈਚ 'ਚ ਰੋਹਿਤ ਕੋਲ ਵਾਰਨਰ ਨੂੰ ਪਿੱਛੇ ਛੱਡਣ ਦਾ ਮੌਕਾ ਸੀ, ਪਰ ਹੁਣ ਜੇਕਰ ਰੋਹਿਤ ਅਫਗਾਨਿਸਤਾਨ ਖਿਲਾਫ 22 ਦੌੜਾਂ ਬਣਾਉਂਦੇ ਹਨ, ਤਾਂ ਉਹ ਵਾਰਨਰ ਦੇ ਨਾਲ ਮਿਲ ਕੇ ਵਨਡੇ ਵਿਸ਼ਵ ਕੱਪ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। ਰੋਹਿਤ ਨੇ ਹੁਣ ਤੱਕ 252 ਵਨਡੇ ਮੈਚਾਂ ਦੀ 244 ਪਾਰੀਆਂ 'ਚ 30 ਸੈਂਕੜੇ ਅਤੇ 52 ਅਰਧ ਸੈਂਕੜੇ ਲਗਾਏ ਹਨ।