ਨਵੀਂ ਦਿੱਲੀ : ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐਲ) ਦੇ ਪਹਿਲੇ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਦੀ ਪਹਿਲੇ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ, 'ਉਹ ਆਪਣੇ ਤਜਰਬੇ ਨਾਲ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ'। ਹਰਮਨਪ੍ਰੀਤ ਨੇ ਵਰਚੂਅਲ ਪ੍ਰੈੱਸ ਕਾਨਫਰੰਸ 'ਚ ਕਿਹਾ, 'ਇਹ ਮੇਰੇ ਲਈ ਇਕ ਵੱਡਾ ਮੌਕਾ ਹੈ। ਉਮੀਦ ਹੈ ਕਿ ਮੈਂ ਆਪਣਾ 100 ਫੀਸਦ ਦੇ ਸਕਾਂਗੀ।
ਚਾਰਲੋਟ ਐਡਵਰਡਸ ਨੇ ਕਪਤਾਨ ਦੇ ਰੂਪ ਵਿੱਚ ਹਰਮਨਪ੍ਰੀਤ ਦੀ ਨਿਯੁਕਤੀ 'ਤੇ ਖੁਸ਼ੀ ਪ੍ਰਗਟਾਈ : ਮੁੰਬਈ ਇੰਡੀਅਨਜ਼ ਦੀ ਮੁੱਖ ਕੋਚ ਚਾਰਲੋਟ ਐਡਵਰਡਸ ਨੇ ਹਰਮਨਪ੍ਰੀਤ ਦੀ ਕਪਤਾਨੀ 'ਤੇ ਖੁਸ਼ੀ ਪ੍ਰਗਟਾਈ ਹੈ। ਉਸ ਨੇ ਕਿਹਾ, 'ਅਸੀਂ ਹਰਮਨਪ੍ਰੀਤ ਕੌਰ ਨੂੰ ਮੁੰਬਈ ਇੰਡੀਅਨਜ਼ 'ਚ ਆਪਣੀ ਕਪਤਾਨ ਬਣਾ ਕੇ ਬਹੁਤ ਖੁਸ਼ ਹਾਂ। ਉਹ ਉਨ੍ਹਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੀ ਸ਼ਾਨਦਾਰ ਕਪਤਾਨੀ ਕੀਤੀ ਹੈ। ਮੈਂ ਅਗਲੇ ਕੁਝ ਹਫ਼ਤਿਆਂ ਵਿੱਚ ਉਸ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।
ਇਹ ਵੀ ਪੜ੍ਹੋ : MS Dhoni In Chennai : IPL ਦਾ ਇਹ ਸੀਜ਼ਨ ਧੋਨੀ ਦੇ ਕਰੀਅਰ ਦਾ ਹੋਵੇਗਾ ਆਖਰੀ ਮੈਚ, ਤਾਂ ਕੌਣ ਬਣੇਗਾ CSK ਦਾ ਅਗਲਾ ਕਪਤਾਨ?
ਡਬਲਯੂਪੀਐਲ ਇੱਕ ਬਹੁਤ ਜ਼ਰੂਰੀ ਟੂਰਨਾਮੈਂਟ : ਹਰਮਨਪ੍ਰੀਤ, ਜਿਸ ਨੇ ਪਿਛਲੇ ਸਮੇਂ ਵਿੱਚ ਡਬਲਯੂਬੀਬੀਐਲ ਅਤੇ ਦਿ ਹੰਡਰਡ ਵਿੱਚ ਹਿੱਸਾ ਲਿਆ ਹੈ, ਦਾ ਮੰਨਣਾ ਹੈ ਕਿ ਡਬਲਯੂਪੀਐਲ ਇੱਕ ਬਹੁਤ ਜ਼ਰੂਰੀ ਟੂਰਨਾਮੈਂਟ ਹੈ। ਹਰਮਨ ਨੇ ਕਿਹਾ, 'ਵਿਦੇਸ਼ੀ ਖਿਡਾਰੀਆਂ ਨੂੰ ਜਾਣਨ, ਉਨ੍ਹਾਂ ਦੇ ਤਜਰਬੇ ਤੋਂ ਕੁਝ ਸਿੱਖਣ ਲਈ ਡਬਲਯੂਪੀਐਲ ਇਕ ਚੰਗਾ ਪਲੇਟਫਾਰਮ ਹੈ। ਮੈਂ ਡਬਲਯੂਬੀਬੀਐਲ ਅਤੇ ਦਿ ਹੰਡਰਡ ਵਿੱਚ ਖੇਡ ਕੇ ਜੋ ਤਜਰਬਾ ਅਤੇ ਆਤਮ-ਵਿਸ਼ਵਾਸ ਹਾਸਲ ਕੀਤਾ ਹੈ, ਮੈਂ ਚਾਹੁੰਦਾ ਹਾਂ ਕਿ ਨੌਜਵਾਨ ਭਾਰਤੀ ਖਿਡਾਰੀ ਵੀ ਇਸੇ ਤਰ੍ਹਾਂ ਤਜਰਬਾ ਹਾਸਲ ਕਰਨ।
ਇਹ ਵੀ ਪੜ੍ਹੋ : WPL 2023: ਦਿੱਲੀ ਕੈਪੀਟਲਜ਼ ਨੇ ਕਪਤਾਨ ਅਤੇ ਉਪ-ਕਪਤਾਨ ਦੀ ਕੀਤੀ ਚੋਣ, ਦੇਖੋ ਕਿਸ ਦਾ ਲੱਗਿਆ ਨੰਬਰ
ਡਬਲਯੂਪੀਐੱਲ ਆਉਣ ਵਾਲੇ ਸਾਲਾਂ ਵਿਚ ਭਾਰਤੀ ਕ੍ਰਿਕਟ ਨੂੰ ਹੋਰ ਮਜ਼ਬੂਤ ਬਣਾਏਗਾ : ਹਰਮਨ ਨੇ ਕਿਹਾ, 'ਅਸੀਂ ਇੱਥੇ ਸਿਰਫ ਕ੍ਰਿਕਟ ਖੇਡਣ ਆਏ ਹਾਂ। ਮੇਰੇ ਲਈ ਇਸ ਪਲ ਦਾ ਆਨੰਦ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤਾਂ ਹੀ ਮੈਂ ਚੰਗਾ ਪ੍ਰਦਰਸ਼ਨ ਕਰ ਕੇ ਆਪਣਾ 100 ਫੀਸਦੀ ਦੇ ਸਕਾਂਗੀ'। ਮੁੰਬਈ ਦੀ ਮੁੱਖ ਕੋਚ ਚਾਰਲੇਟ ਨੇ ਸ਼ਨੀਵਾਰ ਨੂੰ ਡੀਵਾਈ ਪਾਟਿਲ ਸਟੇਡੀਅਮ ਵਿੱਚ ਜਾਇੰਟਸ ਦੇ ਖਿਲਾਫ ਆਪਣੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਟੀਮ ਵੱਲੋਂ ਕੀਤੀ ਜਾ ਰਹੀ ਸਿਖਲਾਈ ਸਬੰਧੀ ਵੀ ਗੱਲ ਕੀਤੀ। ਚਾਰਲੇਟ ਨੇ ਕਿਹਾ ਕਿ ਸਾਡਾ ਪਹਿਲਾ ਹਫਤਾ ਸ਼ਾਨਦਾਰ ਰਿਹਾ ਹੈ ਤੇ ਪਿਛਲੇ ਬੁੱਧਵਾਰ ਤੋਂ ਅਸੀਂ ਇਥੇ ਹਾਂ। ਖਿਡਾਰਨਾਂ ਸ਼ੁੱਕਰਵਾਰ ਤੋਂ ਟ੍ਰੇਨਿੰਗ ਕਰ ਰਹੀਆਂ ਹਨ। ਅਸੀਂ ਕੁਝ ਟ੍ਰੇਨਿੰਗ ਮੈਚ ਵੀ ਖੇਡਾਂਗੇ। ਇੰਗਲੈਂਡ ਦੀ ਚੋਟੀ ਦੀ ਖਿਡਾਰਨ ਚਾਰਲੇਟ ਦਾ ਮੰਨਣਾ ਹੈ ਕਿ ਡਬਲਯੂਪੀਐੱਲ ਆਉਣ ਵਾਲੇ ਸਾਲਾਂ ਵਿਚ ਭਾਰਤੀ ਕ੍ਰਿਕਟ ਨੂੰ ਹੋਰ ਮਜ਼ਬੂਤ ਬਣਾਏਗਾ। ਦਿ ਹੰਡਰਡ ਅਸਲ ਵਿਚ ਮਹਿਲਾ ਕ੍ਰਿਕਟ ਲਈ ਮੁੱਖ ਹੈ। ਮੈਨੂੰ ਉਮੀਦ ਹੈ ਕਿ ਡਬਲਯੂਪੀਐੱਲ ਵੀ ਚੰਗਾ ਹੀ ਸਾਬਤ ਹੋਵੇਗਾ।