ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਇੱਕ ਵਾਰ ਫਿਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਹਾਰਦਿਕ ਦੁਬਾਰਾ ਵਿਆਹ ਕਿਉਂ ਕਰਨਾ ਚਾਹੁੰਦੇ ਹਨ। ਪ੍ਰਸ਼ੰਸਕ ਇਸ ਗੱਲ ਨੂੰ ਲੈ ਕੇ ਕਾਫੀ ਉਤਸਾਹਿਤ ਹਨ ਕਿ ਇਸ ਵਾਰ ਹਾਰਦਿਕ ਦੀ ਦੁਲਹਨ ਕੌਣ ਹੋਵੇਗੀ। ਅੱਜ ਯਾਨੀ 14 ਫਰਵਰੀ ਮੰਗਲਵਾਰ ਨੂੰ ਵੈਲੇਨਟਾਈਨ ਡੇਅ 'ਤੇ ਹਾਰਦਿਕ ਪੰਡਯਾ ਰਾਜਸਥਾਨ ਦੇ ਉਦੈਪੁਰ 'ਚ ਦੁਬਾਰਾ ਵਿਆਹ ਕਰਨ ਜਾ ਰਹੇ ਹਨ। ਸਾਰਿਆਂ ਨੂੰ ਪਤਾ ਹੋਵੇਗਾ ਕਿ ਹਾਰਦਿਕ ਪਹਿਲਾਂ ਹੀ ਵਿਆਹਿਆ ਹੋਇਆ ਹੈ, ਹਾਰਦਿਕ ਹੁਣ ਕਿਸ ਨਾਲ ਵਿਆਹ ਕਰਨ ਜਾ ਰਹੇ ਹਨ? ਵੈਲੇਨਟਾਈਨ ਡੇਅ 'ਤੇ ਸਾਰੇ ਜੋੜੇ ਇਕ-ਦੂਜੇ ਨੂੰ ਤੋਹਫੇ ਦੇ ਕੇ ਖਾਸ ਜਸ਼ਨ ਮਨਾਉਂਦੇ ਹਨ। ਇਸ ਦੇ ਲਈ ਪ੍ਰੇਮੀ ਪਹਿਲਾਂ ਤੋਂ ਯੋਜਨਾ ਬਣਾਉਂਦੇ ਹਨ ਕਿ ਉਹ ਆਪਣੇ ਸਾਥੀਆਂ ਨੂੰ ਸਰਪ੍ਰਾਈਜ਼ ਅਤੇ ਤੋਹਫ਼ੇ ਦੇ ਕੇ ਅੱਜ ਦਾ ਜਸ਼ਨ ਕਿਵੇਂ ਖਾਸ ਬਣਾਉਣਗੇ। ਹੁਣ ਦੇਖਣਾ ਹੋਵੇਗਾ ਕਿ ਹਾਰਦਿਕ ਆਪਣੀ ਪਤਨੀ ਨਤਾਸ਼ਾ ਸਟੈਨਕੋਵਿਚ ਨਾਲ ਵੈਲੇਨਟਾਈਨ ਡੇ ਕਿਵੇਂ ਮਨਾਉਣਗੇ।
ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ 1 ਜਨਵਰੀ 2020 ਨੂੰ ਸਰਬੀਆਈ ਡਾਂਸਰ ਨਤਾਸ਼ਾ ਸਟੈਨਕੋਵਿਚ ਨਾਲ ਮੰਗਣੀ ਕੀਤੀ ਸੀ, ਜਿਸ ਦੀ ਫੋਟੋ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਹਾਰਦਿਕ ਨੇ ਆਪਣੀ ਮੰਗੇਤਰ ਨਤਾਸ਼ਾ ਸਟੈਨਕੋਵਿਚ ਨਾਲ 31 ਮਈ 2020 ਨੂੰ ਅਦਾਲਤ ਵਿੱਚ ਵਿਆਹ ਕਰਵਾ ਲਿਆ। 30 ਜੁਲਾਈ 2020 ਨੂੰ ਹਾਰਦਿਕ ਦੀ ਪਤਨੀ ਨਤਾਸ਼ਾ ਨੇ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਜਿਸਦਾ ਨਾਮ ਅਗਸਤਿਆ ਪੰਡਯਾ ਹੈ ਅਤੇ ਉਹ 30 ਜੁਲਾਈ 2023 ਨੂੰ ਤਿੰਨ ਸਾਲ ਦਾ ਹੋ ਜਾਵੇਗਾ।
ਇੰਨਾ ਹੀ ਨਹੀਂ ਹਾਰਦਿਕ ਪੰਡਯਾ ਕੁੱਝ ਮਹੀਨਿਆਂ ਬਾਅਦ ਫਿਰ ਤੋਂ ਪਿਤਾ ਬਣਨ ਜਾ ਰਹੇ ਹਨ। ਮੰਗਲਵਾਰ ਨੂੰ ਵੈਲੇਨਟਾਈਨ ਡੇਅ 'ਤੇ ਹਾਰਦਿਕ ਪੰਡਯਾ ਆਪਣੀ ਪਤਨੀ ਨਤਾਸ਼ਾ ਨਾਲ ਦੁਬਾਰਾ ਵਿਆਹ ਕਰਨਗੇ। ਹਾਰਦਿਕ-ਨਤਾਸ਼ਾ ਦਾ ਇਹ ਵਿਆਹ ਰਾਜਸਥਾਨ ਦੇ ਉਦੈਪੁਰ 'ਚ ਪੂਰੇ ਰੀਤੀ-ਰਿਵਾਜਾਂ ਨਾਲ ਹੋਵੇਗਾ। ਹਾਰਦਿਕ ਪੰਡਯਾ ਆਪਣੀ ਨਤਾਸ਼ਾ ਨਾਲ ਦੁਬਾਰਾ ਵਿਆਹ ਕਰਨ ਜਾ ਰਹੇ ਹਨ ਕਿਉਂਕਿ ਦੋਵਾਂ ਨੇ ਪਹਿਲਾਂ ਕੋਰਟ ਮੈਰਿਜ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਹਾਰਦਿਕ-ਨਤਾਸ਼ਾ ਦੇ ਕੋਰਟ ਮੈਰਿਜ ਦਾ ਕਾਰਨ ਇਹ ਹੈ ਕਿ ਉਸ ਸਮੇਂ 31 ਮਈ 2020 ਨੂੰ ਕੋਵਿਡ ਦਾ ਲੌਕਡਾਊਨ ਸੀ, ਪਰ ਹੁਣ ਦੋਵੇਂ ਬਹੁਤ ਧੂਮ-ਧਾਮ ਨਾਲ ਵਿਆਹ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ: Who is MC Stan: ਬਿੱਗ ਬੌਸ ਦੇ ਵਿਨਰ ਦਾ ਹੈ ਸ਼ਾਹੀ ਸਵੈਗ, ਜਾਣੋ ਕਿੰਨਾ ਮਹਿੰਗਾ ਪਾਉਂਦਾ ਹੈ ਲਿਬਾਜ਼ ਅਤੇ ਕਿੰਨੀਆਂ ਹਨ ਗਰਲਫਰੈਂਡਜ਼
ਇਸ ਦੇ ਨਾਲ ਹੀ ਤਿੰਨ ਸਾਲ ਦੇ ਹੋਣ ਜਾ ਰਹੇ ਅਗਸਤਿਆ ਪੰਡਯਾ ਵੀ ਆਪਣੇ ਪਿਤਾ ਹਾਰਦਿਕ ਦੇ ਵਿਆਹ ਦੇ ਜਲੂਸ 'ਚ ਜਾਣਗੇ। ਇਹ ਵਿਆਹ ਸਮਾਗਮ 13 ਫਰਵਰੀ ਤੋਂ ਹੀ ਸ਼ੁਰੂ ਹੋ ਗਿਆ ਸੀ, ਇਹ ਸ਼ਾਨਦਾਰ ਵਿਆਹ ਸਮਾਗਮ 16 ਫਰਵਰੀ ਤੱਕ ਚੱਲੇਗਾ, ਜਿਸ ਵਿੱਚ ਹਲਦੀ, ਮਹਿੰਦੀ ਅਤੇ ਸੰਗੀਤ ਦੇ ਸਮਾਗਮ ਹੋਣਗੇ। ਇਸ ਸ਼ਾਨਦਾਰ ਸਮਾਰੋਹ 'ਚ ਹਾਰਦਿਕ-ਨਤਾਸ਼ਾ ਦੇ ਕਰੀਬੀ ਰਿਸ਼ਤੇਦਾਰ, ਦੋਸਤ ਅਤੇ ਬਾਲੀਵੁੱਡ ਸਿਤਾਰੇ ਸਮੇਤ ਕਈ ਦਿੱਗਜ ਕ੍ਰਿਕਟਰ ਵੀ ਸ਼ਿਰਕਤ ਕਰਨਗੇ।