ETV Bharat / sports

Ind vs Eng 3rd Test: ਇੰਗਲੈਂਡ ਨੇ ਪਾਰੀ ਅਤੇ 76 ਦੌੜਾਂ ਨਾਲ ਜਿੱਤਿਆ ਤੀਜਾ ਟੈਸਟ, ਲੜੀ 1-1 ਨਾਲ ਬਰਾਬਰ - ਟੀਮ ਇੰਡੀਆ ਨੂੰ ਲੀਡਜ਼ ਟੈਸਟ

ਟੀਮ ਇੰਡੀਆ ਨੂੰ ਲੀਡਜ਼ ਟੈਸਟ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਇਕ ਪਾਰੀ ਅਤੇ 76 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਜਿੱਤ ਨਾਲ ਇੰਗਲੈਂਡ ਨੇ ਲੜੀ ਨੂੰ 1-1 ਨਾਲ ਬਰਾਬਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੀਰੀਜ਼ ਦਾ ਦੂਜਾ ਟੈਸਟ ਮੈਚ ਟੀਮ ਇੰਡੀਆ ਨੇ ਜਿੱਤਿਆ ਸੀ। ਪਹਿਲਾ ਮੈਚ ਡਰਾਅ ਰਿਹਾ ਸੀ। ਪੰਜ ਮੈਚਾਂ ਦੀ ਲੜੀ ਦਾ ਚੌਥਾ ਮੈਚ 2 ਸਤੰਬਰ ਤੋਂ ਖੇਡਿਆ ਜਾਵੇਗਾ।

Ind vs Eng 3rd Test: ਇੰਗਲੈਂਡ ਨੇ ਪਾਰੀ ਅਤੇ 76 ਦੌੜਾਂ ਨਾਲ ਜਿੱਤਿਆ ਤੀਜਾ ਟੈਸਟ, ਲੜੀ 1-1 ਨਾਲ ਬਰਾਬਰ
author img

By

Published : Aug 28, 2021, 6:47 PM IST

ਲੀਡਜ਼: ਇੰਗਲੈਂਡ ਨੇ ਸ਼ਨੀਵਾਰ ਨੂੰ ਇੱਥੇ ਹੈਡਿੰਗਲੇ ਵਿਖੇ ਤੀਜੇ ਟੈਸਟ ਦੇ ਚੌਥੇ ਦਿਨ ਭਾਰਤ ਨੂੰ ਇੱਕ ਪਾਰੀ ਅਤੇ 76 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੈਸਟ ਲੜੀ 1-1 ਨਾਲ ਬਰਾਬਰ ਕਰ ਦਿੱਤੀ ਹੈ।

ਭਾਰਤ ਦੀ ਪਹਿਲੀ ਪਾਰੀ 78 ਦੌੜਾਂ 'ਤੇ ਢੇਰ ਹੋ ਗਈ, ਜਦੋਂ ਕਿ ਇੰਗਲੈਂਡ ਨੇ ਪਹਿਲੀ ਪਾਰੀ 'ਚ 432 ਦੌੜਾਂ ਬਣਾਉਣ ਤੋਂ ਬਾਅਦ 354 ਦੌੜਾਂ ਦੀ ਲੀਡ ਲੈ ਲਈ। ਪਰ ਭਾਰਤੀ ਟੀਮ ਦੂਜੀ ਪਾਰੀ ਵਿੱਚ 278 ਦੌੜਾਂ 'ਤੇ ਆਲ ਆਟ ਹੋ ਗਈ ਅਤੇ ਪਾਰੀ ਦੀ ਹਾਰ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਚੇਤੇਸ਼ਵਰ ਪੁਜਾਰਾ ਨੇ 189 ਗੇਂਦਾਂ ਵਿੱਚ 15 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 91 ਦੌੜਾਂ ਬਣਾਈਆਂ।

ਇੰਗਲੈਂਡ ਲਈ ਓਲੀ ਰੌਬਿਨਸਨ ਨੇ ਪੰਜ ਅਤੇ ਕ੍ਰੇਗ ਓਵਰਟਨ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਜੇਮਜ਼ ਐਂਡਰਸਨ ਅਤੇ ਮੋਈਨ ਅਲੀ ਨੂੰ ਇੱਕ -ਇੱਕ ਵਿਕਟ ਮਿਲੀ।

ਭਾਰਤ ਨੇ ਅੱਜ ਪਾਰੀ ਦੀ ਸ਼ੁਰੂਆਤ 2 ਵਿਕਟਾਂ 'ਤੇ 215 ਦੌੜਾਂ ਤੋਂ ਅੱਗੇ ਕਰਦਿਆਂ ਪੁਜਾਰਾ ਨੇ ਪਾਰੀ 91 ਅਤੇ ਕਪਤਾਨ ਵਿਰਾਟ ਕੋਹਲੀ ਨੇ 45 ਦੌੜਾਂ ਨਾਲ ਅੱਗੇ ਕੀਤੀ। ਪਰ ਇਹ ਦੋਵੇਂ ਬੱਲੇਬਾਜ਼ ਅੱਜ ਬਹੁਤਾ ਕਰਿਸ਼ਮਾ ਨਹੀਂ ਦਿਖਾ ਸਕੇ ਅਤੇ ਉਨ੍ਹਾਂ ਦੇ ਆਊਟ ਹੋਣ ਨਾਲ ਭਾਰਤੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਢੇਰ ਹੋ ਗਈ।

ਭਾਰਤ ਦੀ ਦੂਜੀ ਪਾਰੀ ਵਿੱਚ ਕੋਹਲੀ ਨੇ 55, ਰੋਹਿਤ ਸ਼ਰਮਾ ਨੇ 59, ਲੋਕੇਸ਼ ਰਾਹੁਲ ਨੇ ਅੱਠ, ਅਜਿੰਕਯ ਰਹਾਣੇ ਨੇ 10, ਰਿਸ਼ਭ ਪੰਤ ਨੇ ਇੱਕ, ਮੁਹੰਮਦ ਸ਼ਮੀ ਨੇ ਛੇ, ਇਸ਼ਾਂਤ ਸ਼ਰਮਾ ਨੇ ਦੋ, ਰਵਿੰਦਰ ਜਡੇਜਾ ਨੇ 30 ਅਤੇ ਮੁਹੰਮਦ ਸਿਰਾਜ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਏ, ਜਦੋਂ ਕਿ ਜਸਪ੍ਰੀਤ ਬੁਮਰਾਹ ਇੱਕ ਦੌੜ ਬਣਾ ਕੇ ਨਾਬਾਦ ਰਹੇ।

ਇਹ ਵੀ ਪੜ੍ਹੋ:ਟੋਕੀਓ ਪੈਰਾਲੰਪਿਕਸ:ਭਾਵਿਨਾ ਪਟੇਲ ਨੂੰ ਇਤਿਹਾਸ ਸਿਰਜਣ ‘ਤੇ ਕੈਪਟਨ ਵੱਲੋਂ ਵਧਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.