ETV Bharat / sports

ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤੀ ਵਨ-ਡੇ ਸੀਰੀਜ਼

ਮੁੱਖ ਟੀਮ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਤੋਂ ਬਾਅਦ ਖਿਡਾਰੀ ਅਲੱਗ-ਥਲੱਗ ਹੋਣ ਕਾਰਨ ਇੰਗਲੈਂਡ ਨੂੰ ਵਨ ਡੇ ਸੀਰੀਜ਼ ਲਈ ਦੂਜੀ ਸ਼੍ਰੇਣੀ ਦੀ ਟੀਮ ਚੁਣਨ ਲਈ ਮਜਬੂਰ ਹੋਣਾ ਪਿਆ।

ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤੀ ਵਨ-ਡੇ ਸੀਰੀਜ਼
ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤੀ ਵਨ-ਡੇ ਸੀਰੀਜ਼
author img

By

Published : Jul 11, 2021, 7:46 PM IST

ਲੰਡਨ: ਫਿਲ ਸਾਲਟ ਅਤੇ ਜੇਮਜ਼ ਵਿਨਸ ਦੇ ਅਰਧ ਸੈਂਕੜੇ ਦੇ ਬਾਅਦ ਲੁਈਸ ਗ੍ਰੈਗਰੀ ਦੀ ਅਗਵਾਈ ਵਾਲੇ ਗੇਂਦਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਕਾਰਨ ਇੰਗਲੈਂਡ ਨੇ ਸ਼ਨੀਵਾਰ ਨੂੰ ਇਥੇ ਦੂਸਰੇ ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਤਿੰਨ ਮੈਚਾਂ ਦੀ ਲੜੀ ਵਿੱਚ ਪਾਕਿਸਤਾਨ ਨੂੰ 2-0 ਨਾਲ ਹਰਾਇਆ।

ਪਿਛਲੇ ਸਾਲ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ, ਸਟੇਡੀਅਮ ਵਿੱਚ ਦਰਸ਼ਕਾਂ ਦੇ ਦਾਖਲੇ ਦੀ ਕੋਈ ਸੀਮਾ ਨਹੀਂ ਸੀ ਅਤੇ ਲਗਭਗ 23,000 ਦਰਸ਼ਕ ਇਸ ਮੈਚ ਨੂੰ ਵੇਖਣ ਲਈ ਲਾਰਡਸ ਪਹੁੰਚੇ। ਮੁੱਖ ਟੀਮ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਤੋਂ ਬਾਅਦ ਖਿਡਾਰੀ ਅਲੱਗ-ਥਲੱਗ ਹੋਣ ਕਾਰਨ ਇੰਗਲੈਂਡ ਨੂੰ ਵਨ ਡੇ ਸੀਰੀਜ਼ ਲਈ ਦੂਜੀ ਸ਼੍ਰੇਣੀ ਦੀ ਟੀਮ ਚੁਣਨ ਲਈ ਮਜਬੂਰ ਹੋਣਾ ਪਿਆ।

ਟਾਸ ਹਾਰਨ ਤੋਂ ਬਾਅਦ ਇੰਗਲੈਂਡ ਦੀ ਟੀਮ ਸਾਲਟ (60), ਵਿਨਸ (56) ਅਤੇ ਗ੍ਰੇਗਰੀ (40) ਦੀ ਪਾਰੀ ਦੇ ਬਾਵਜੂਦ 45.2 ਓਵਰਾਂ ਵਿੱਚ 247 ਦੌੜਾਂ ‘ਤੇ ਸਿਮਟ ਗਈ। ਸਾਲਟ ਅਤੇ ਵਿਨਸ ਨੇ ਤੀਜੀ ਵਿਕਟ ਲਈ 97 ਦੌੜਾਂ ਦੀ ਸਾਂਝੇਦਾਰੀ ਕੀਤੀ।

ਗ੍ਰੇਗਰੀ ਨੇ ਹੇਠਲੇ ਕ੍ਰਮ ਵਿੱਚ ਬ੍ਰਾਈਡਨ ਕਾਰਜ਼ (31) ਨਾਲ ਅੱਠਵੇਂ ਵਿਕਟ ਲਈ 69 ਦੌੜਾਂ ਜੋੜੀਆਂ ਅਤੇ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਪਾਕਿਸਤਾਨ ਲਈ ਤੇਜ਼ ਗੇਂਦਬਾਜ਼ ਹਸਨ ਅਲੀ ਨੇ 51 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।

ਜਦੋਂ ਕਿ ਹੈਰੀਸ ਰਾਉਫ ਨੇ 54 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।ਜਿਸ ਦੇ ਜਵਾਬ ਵਿਚ ਪਾਕਿਸਤਾਨ ਦੀ ਟੀਮ ਮੈਨ ਆਫ ਦਿ ਮੈਚ ਗ੍ਰੈਗਰੀ (44 ਦੌੜਾਂ 'ਤੇ 3 ਵਿਕਟਾਂ ), ਸਾਕਿਬ ਮਹਿਮੂਦ (21 ਦੌੜਾਂ 'ਤੇ 2 ਵਿਕਟਾਂ ), ਕ੍ਰੈਗ ਓਵਰਟਨ (39 ਦੌੜਾਂ ਦੇ ਕੇ 2 ਵਿਕਟਾਂ ) ਅਤੇ ਮੈਟ ਪਾਰਕਿੰਸਨ (42 ਦੌੜਾਂ ਦੇ ਕੇ ਦੋ ਵਿਕਟਾਂ ) ਦੀ ਤਿੱਖੀ ਗੇਂਦਬਾਜ਼ੀ ਦੇ ਸਾਹਮਣੇ 41 ਓਵਰਾਂ ਵਿੱਚ 195 ਦੌੜਾਂ 'ਤੇ ਸਿਮਟ ਗਈ।

ਇਹ ਵੀ ਪੜ੍ਹੋ: ਭਾਰਤ ਸ਼੍ਰੀਲੰਕਾ ਸੀਰੀਜ਼ ਦੀ ਤਰੀਕਾਂ ’ਚ ਬਦਲਾਅ, ਹੁਣ ਇਸ ਦਿਨ ਸ਼ੁਰੂ ਹੋਵੇਗਾ ਮੁਕਾਬਲਾ

ਪਾਕਿਸਤਾਨ ਲਈ ਸੌਦ ਸ਼ਕੀਲ ਨੇ 56 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਸਿਰਫ ਹਸਨ ਅਲੀ 30 ਦੌੜਾਂ ਦੇ ਅੰਕੜੇ ਨੂੰ ਛੂਹ ਸਕੇ। ਤੀਸਰਾ ਅਤੇ ਆਖਰੀ ਵਨ-ਡੇ ਮੈਚ ਮੰਗਲਵਾਰ ਨੂੰ ਖੇਡਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.