ਨਵੀਂ ਦਿੱਲੀ: ਆਈਸੀਸੀ ਟੀ 20 ਵਿਸ਼ਵ ਕੱਪ 2022 (ICC T20 World Cup 2022) ਖ਼ਤਮ ਹੋ ਗਿਆ ਹੈ। ਇਸ ਵਿਸ਼ਵ ਕੱਪ 'ਚ ਜਿੱਥੇ ਇੰਗਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉੱਥੇ ਹੀ ਦੂਜੀ ਵਾਰ ਇਹ ਖਿਤਾਬ ਹਾਸਲ ਕੀਤਾ। ਦੂਜੇ ਪਾਸੇ ਭਾਰਤੀ ਟੀਮ ਲਈ ਟੂਰਨਾਮੈਂਟ ਦੀ ਸ਼ੁਰੂਆਤ ਚੰਗੀ ਰਹੀ, ਪਰ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸੈਮੀਫਾਈਨਲ ਤੋਂ ਬਾਹਰ ਹੋਣ ਅਤੇ ਵੱਡੇ ਟੂਰਨਾਮੈਂਟਾਂ ਵਿੱਚ ਲਗਾਤਾਰ ਅਸਫਲ ਰਹਿਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਤਿਆਰੀਆਂ ਦੇ ਵਿਚਕਾਰ ਬੀਸੀਸੀਆਈ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੱਡੀ ਜ਼ਿੰਮੇਵਾਰੀ(Responsibility to Mahendra Singh Dhoni) ਦੇਣ ਜਾ ਰਿਹਾ ਹੈ। ਦਰਅਸਲ ਖਬਰਾਂ ਦੀ ਮੰਨੀਏ ਤਾਂ ਧੋਨੀ ਇਕ ਵਾਰ ਫਿਰ ਟੀਮ ਇੰਡੀਆ ਨਾਲ ਜੁੜ ਸਕਦੇ ਹਨ।
ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਹਿੰਦਰ ਸਿੰਘ ਧੋਨੀ IPL 2023 ਦੀ ਤੋਂ ਬਾਅਦ ਸੰਨਿਆਸ ਲੈ ਸਕਦੇ ਹਨ। ਜਿਸ ਤੋਂ ਬਾਅਦ ਬੀਸੀਸੀਆਈ ਉਸ ਨੂੰ ਆਪਣੇ ਤਜ਼ਰਬੇ ਅਤੇ ਤਕਨੀਕ ਦਾ ਸਹੀ ਇਸਤੇਮਾਲ ਕਰਨ ਦੀ ਵੱਡੀ ਜ਼ਿੰਮੇਵਾਰੀ ਦੇ ਸਕਦਾ ਹੈ।
ਰਿਪੋਰਟ ਮੁਤਾਬਕ ਬੀਸੀਸੀਆਈ ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਲਈ ਤਿੰਨੋਂ ਫਾਰਮੈਟਾਂ ਨੂੰ ਸੰਭਾਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਅਤੇ ਬੋਰਡ ਵਰਕਲੋਡ ਪ੍ਰਬੰਧਨ ਲਈ ਕੋਚ ਦੀ ਭੂਮਿਕਾ ਨੂੰ ਵੰਡਣਾ ਚਾਹੁੰਦਾ ਹੈ। ਇਸ ਲਈ ਬੋਰਡ ਟੀ 20 ਵਿਸ਼ਵ ਕੱਪ 2024 ਦੀਆਂ ਤਿਆਰੀਆਂ (Preparations for T20 World Cup 2024) ਨੂੰ ਦੇਖਦੇ ਹੋਏ ਭਾਰਤੀ ਟੀਮ ਦੇ ਟੀ-20 ਮਾਹਿਰ ਐੱਮਐੱਸ ਧੋਨੀ ਨੂੰ ਨਿਰਦੇਸ਼ਕ ਦੀ ਭੂਮਿਕਾ ਦੇ ਸਕਦਾ ਹੈ।
ਇਹ ਵੀ ਪੜ੍ਹੋ: ਪੁਲਿਸ ਵੱਲੋਂ ਚਲਾਇਆ ਗਿਆ ਸਰਚ ਅਭਿਆਨ,ਸ਼ਰਾਰਤੀ ਅਨਸਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ
ਹਾਲਾਂਕਿ, ਧੋਨੀ ਨੂੰ ਕਦੋਂ ਅਤੇ ਕਿਸ ਫਾਰਮੈਟ ਲਈ ਜ਼ਿੰਮੇਵਾਰੀ ਦਿੱਤੀ ਜਾਵੇਗੀ, ਇਸ ਬਾਰੇ ਬੀਸੀਸੀਆਈ ਵੱਲੋਂ ਕੋਈ ਅਧਿਕਾਰਤ ਪੁਸ਼ਟੀ (No official confirmation from BCCI) ਨਹੀਂ ਕੀਤੀ ਗਈ ਹੈ। ਰਿਪੋਰਟ ਮੁਤਾਬਕ ਇਸ ਮਹੀਨੇ ਦੇ ਅੰਤ ਤੱਕ ਹੋਣ ਵਾਲੀ BCCI ਸਿਖਰ ਕੌਂਸਲ ਦੀ ਬੈਠਕ ਵਿੱਚ ਧੋਨੀ ਦੀ ਭੂਮਿਕਾ ਉੱਤੇ ਚਰਚਾ ਕੀਤੀ ਜਾਵੇਗੀ।