ਕੁਈਨਜ਼ਟਾਊਨ: ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਪਹਿਲੇ ਵਨਡੇ ਮੈਚ 'ਚ ਭਾਰਤ ਨੂੰ 62 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਸੂਜ਼ੀ ਬੇਟਸ ਦੇ ਸ਼ਾਨਦਾਰ ਸੈਂਕੜੇ (106) ਦੀ ਮਦਦ ਨਾਲ ਸਾਰੀਆਂ 10 ਵਿਕਟਾਂ ਦੇ ਨੁਕਸਾਨ 'ਤੇ 275 ਦੌੜਾਂ ਬਣਾਈਆਂ।
ਇਹ ਵੀ ਪੜੋ: IND vs WI: ਕੈਰੇਬੀਅਨ ਟੀਮ ਫਿਰ ਭਾਰਤ 'ਚ ਢੇਰ, ਟੀਮ ਇੰਡੀਆ ਨੇ ਘਰ 'ਚ ਜਿੱਤੀ ਲਗਾਤਾਰ 7ਵੀਂ ਸੀਰੀਜ਼
ਦੱਸ ਦਈਏ ਕਿ ਜਵਾਬ 'ਚ ਭਾਰਤੀ ਕਪਤਾਨ ਮਿਤਾਲੀ ਰਾਜ ਦੇ ਅਰਧ ਸੈਂਕੜੇ (59) ਦੇ ਬਾਵਜੂਦ ਪੂਰੀ ਟੀਮ 213 'ਤੇ ਸਿਮਟ ਗਈ। ਬੇਟਸ ਨੇ ਮੈਡੀ ਗ੍ਰੀਨ ਨਾਲ ਪਹਿਲੀ ਵਿਕਟ ਲਈ 54 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਕੀਤੀ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਈ ਐਮੀ ਸੈਟਰਥਵੇਟ ਨੇ ਬੇਟਸ ਨਾਲ ਵਧੀਆ ਖੇਡਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਬੇਟਸ ਨੇ ਦੂਜੇ ਸਿਰੇ ਤੋਂ ਸੈਂਕੜਾ ਜੜ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਭਾਰਤ ਵੱਲੋਂ ਰਾਜੇਸ਼ਵਰੀ ਗਾਇਕਵਾੜ (2/28) ਸਭ ਤੋਂ ਸਫਲ ਰਹੀ। ਜਵਾਬ 'ਚ ਭਾਰਤ ਵਲੋਂ ਮਿਤਾਲੀ ਅਤੇ ਯਸਤਿਕਾ (41) ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਕ੍ਰੀਜ਼ 'ਤੇ ਟਿਕ ਨਹੀਂ ਸਕਿਆ।
ਪਾਰੀ ਦੀ ਸ਼ੁਰੂਆਤ ਕਰਨ ਆਏ ਬੇਟਸ ਨੇ 107 ਗੇਂਦਾਂ ਵਿੱਚ ਆਪਣੇ ਵਨਡੇ ਕਰੀਅਰ ਦਾ 11ਵਾਂ ਸੈਂਕੜਾ ਪੂਰਾ ਕੀਤਾ। ਉਸ ਨੇ ਭਾਰਤੀ ਗੇਂਦਬਾਜ਼ਾਂ ਖਿਲਾਫ ਕਾਫੀ ਦੌੜਾਂ ਬਣਾਈਆਂ। ਭਾਰਤ ਖਿਲਾਫ ਵਨਡੇ 'ਚ ਇਹ ਉਸਦਾ ਦੂਜਾ ਸੈਂਕੜਾ ਹੈ। ਬੇਟਸ ਨੇ ਸੈਟਰਥਵੇਟ ਨਾਲ ਮਿਲ ਕੇ ਚੌਥੇ ਵਿਕਟ ਲਈ 98 ਦੌੜਾਂ ਜੋੜੀਆਂ ਅਤੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ। ਵਧੀਆ ਲੈਅ ਵਿੱਚ ਨਜ਼ਰ ਆ ਰਹੇ ਬੇਟਸ ਨੇ 111 ਗੇਂਦਾਂ ਵਿੱਚ 10 ਚੌਕਿਆਂ ਦੀ ਮਦਦ ਨਾਲ 106 ਦੌੜਾਂ ਬਣਾਈਆਂ।
-
New Zealand beat India by 62 runs to take a 1-0 lead in the five-match ODI series.
— ICC (@ICC) February 12, 2022 " class="align-text-top noRightClick twitterSection" data="
Suzie Bates' 106 (111) was the standout performance for the White Ferns 👏#NZvIND pic.twitter.com/t5nLZdjd8o
">New Zealand beat India by 62 runs to take a 1-0 lead in the five-match ODI series.
— ICC (@ICC) February 12, 2022
Suzie Bates' 106 (111) was the standout performance for the White Ferns 👏#NZvIND pic.twitter.com/t5nLZdjd8oNew Zealand beat India by 62 runs to take a 1-0 lead in the five-match ODI series.
— ICC (@ICC) February 12, 2022
Suzie Bates' 106 (111) was the standout performance for the White Ferns 👏#NZvIND pic.twitter.com/t5nLZdjd8o
ਇਸ ਦੇ ਨਾਲ ਹੀ ਖੱਬੇ ਹੱਥ ਦੇ ਬੱਲੇਬਾਜ਼ ਸੈਟਰਥਵੇਟ ਨੇ ਬੇਟਸ ਨਾਲ ਵਧੀਆ ਖੇਡਦੇ ਹੋਏ ਆਪਣੇ ਵਨਡੇ ਕਰੀਅਰ ਦਾ 25ਵਾਂ ਅਰਧ ਸੈਂਕੜਾ ਪੂਰਾ ਕੀਤਾ। ਉਹ ਇਸ ਅੰਕੜੇ ਤੱਕ ਪਹੁੰਚਣ ਵਾਲੀ ਦੂਜੀ ਮਹਿਲਾ ਕੀਵੀ ਬੱਲੇਬਾਜ਼ ਬਣ ਗਈ ਹੈ। ਸੈਟਰਥਵੇਟ ਨੇ 67 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਮਜ਼ਬੂਤ ਸਕੋਰ ਤੱਕ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਵਿੱਚ ਚਾਰ ਚੌਕੇ ਵੀ ਲਾਏ।
ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਨਿਊਜ਼ੀਲੈਂਡ ਖਿਲਾਫ 1000 ਦੌੜਾਂ ਪੂਰੀਆਂ ਕੀਤੀਆਂ। ਮਿਤਾਲੀ ਨੇ ਵਨਡੇ ਕ੍ਰਿਕਟ 'ਚ ਆਪਣੀ ਨਿਰੰਤਰਤਾ ਨੂੰ ਬਰਕਰਾਰ ਰੱਖਦੇ ਹੋਏ ਆਪਣਾ 60ਵਾਂ ਅਰਧ ਸੈਂਕੜਾ ਵੀ ਪੂਰਾ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਮਿਤਾਲੀ ਨੇ 73 ਗੇਂਦਾਂ ਵਿੱਚ ਛੇ ਚੌਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ। ਉਸ ਨੇ ਯਸਤਿਕਾ ਭਾਟੀਆ ਨਾਲ ਤੀਜੇ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕੀਤੀ। ਦੂਜੇ ਪਾਸੇ ਭਾਟੀਆ ਨੇ 63 ਗੇਂਦਾਂ ਵਿੱਚ 41 ਦੌੜਾਂ ਬਣਾਈਆਂ।
ਇਹ ਵੀ ਪੜੋ: ਅੱਜ ਤੋਂ ਸ਼ੁਰੂ ਹੋਵੇਗੀ IPL ਮੈਗਾ ਨਿਲਾਮੀ, 10 ਟੀਮਾਂ ਲਗਾਉਣਗੀਆਂ ਬੋਲੀ
ਦੱਸ ਦੇਈਏ ਕਿ ਮਿਤਾਲੀ ਅੱਜ ਆਪਣੀ 200ਵੀਂ ਪਾਰੀ 'ਚ ਬੱਲੇਬਾਜ਼ੀ ਕਰਨ ਲਈ ਉਤਰੀ। ਉਹ ਇਸ ਅੰਕੜੇ ਤੱਕ ਪਹੁੰਚਣ ਵਾਲੀ ਪਹਿਲੀ ਮਹਿਲਾ ਬੱਲੇਬਾਜ਼ ਬਣ ਗਈ ਹੈ। ਇਸ ਸੂਚੀ ਵਿਚ ਉਸ ਤੋਂ ਬਾਅਦ ਇੰਗਲੈਂਡ ਦੀ ਸ਼ਾਰਲੋਟ ਐਡਵਰਡਸ ਹੈ, ਜਿਸ ਨੇ 180 ਪਾਰੀਆਂ ਵਿਚ ਬੱਲੇਬਾਜ਼ੀ ਕੀਤੀ ਹੈ। ਨਿਊਜ਼ੀਲੈਂਡ ਚੌਥਾ ਦੇਸ਼ ਬਣ ਗਿਆ ਹੈ ਜਿਸ ਦੇ ਖਿਲਾਫ ਮਿਤਾਲੀ ਨੇ 1000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਉਹ ਇੰਗਲੈਂਡ, ਸ਼੍ਰੀਲੰਕਾ ਅਤੇ ਆਸਟ੍ਰੇਲੀਆ ਖਿਲਾਫ ਇਹ ਕਾਰਨਾਮਾ ਕਰ ਚੁੱਕੀ ਹੈ।