ਨਵੀਂ ਦਿੱਲੀ : ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੁਹੰਮਦ ਸ਼ਮੀ ਅਤੇ ਭਾਰਤੀ ਟੀਮ ਅੱਜਕਲ ਆਰਾਮ ਕਰ ਰਹੀ ਹੈ। ਆਪਣੀ ਗੇਂਦਬਾਜ਼ੀ ਦੀ ਧਾਰ ਤੋਂ ਬਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਵਾਲੇ ਮੁਹੰਮਦ ਸ਼ਮੀ ਨੇ ਪਾਕਿਸਤਾਨੀ ਖਿਡਾਰੀ ਨੂੰ ਜੰਮਕੇ ਘੇਰਿਆ ਹੈ। ਮੁਹੰਮਦ ਸ਼ਮੀ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਨਹੀਂ ਖੇਡ ਸਕੇ ਪਰ ਪਾਂਡੇ ਦੀ ਸੱਟ ਕਾਰਨ ਟੀਮ ਵਿੱਚ ਸ਼ਮੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸੇ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਤਿੰਨ ਵਾਰ ਪੰਜ-ਪੰਜ ਵਿਕੇਟਾਂ ਹਾਸਿਲ ਕੀਤੀਆਂ। ਹੁਣ ਮੁਹੰਮਦ ਸ਼ਮੀ ਨੇ ਪਾਕਿਸਤਾਨ ਦੇ ਸਾਬਕਾ ਖਿਡਾਰੀਆਂ ਦਾ ਫਿਰ ਤੋਂ ਜਿਕਰ ਕਰਦੇ ਹੋਏ ਮਜ਼ਾ ਲਿਆ ਹੈ।
-
Mohammed Shami gave a hard reply to Pakistan. 🔥 https://t.co/IYOCJ9tuOh
— Mufaddal Vohra (@mufaddal_vohra) November 22, 2023 " class="align-text-top noRightClick twitterSection" data="
">Mohammed Shami gave a hard reply to Pakistan. 🔥 https://t.co/IYOCJ9tuOh
— Mufaddal Vohra (@mufaddal_vohra) November 22, 2023Mohammed Shami gave a hard reply to Pakistan. 🔥 https://t.co/IYOCJ9tuOh
— Mufaddal Vohra (@mufaddal_vohra) November 22, 2023
ਸਾਡਾ ਚੰਗਾ ਪ੍ਰਦਰਸ਼ਨ ਪਾਕਿਸਤਾਨ ਦੇ ਖਿਡਾਰੀਆਂ ਨੂੰ ਹਜ਼ਮ ਨਹੀਂ : ਇੱਕ ਇੰਟਰਵਿਊ ਵਿੱਚ ਸ਼ਮੀ ਨੇ ਕਿਹਾ ਹੈ ਕਿ 'ਸਾਡਾ ਚੰਗਾ ਪ੍ਰਦਰਸ਼ਨ ਕੁਝ ਪਾਕਿਸਤਾਨ ਦੇ ਖਿਡਾਰੀਆਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ ਮੈਂ ਕੀ ਕਰਾਂ'। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਸੁਣ ਰਹੇ ਹਾਂ ਕਿ ਤੁਹਾਨੂੰ ਹੋਰ ਰੰਗ, ਹੋਰ ਕੰਪਨੀ ਦੀ ਗੇਂਦ ਮਿਲ ਰਹੀ ਹੈ। ਆਈਸੀਸੀ ਨੇ ਤੁਹਾਨੂੰ ਅਲੱਗ ਤੋਂ ਗੇਂਦ ਦਿੱਤੀ ਹੈ 'ਭਾਈ ਸੁਧਰ ਜਾਓ ਯਾਰ'।
-
Mohammed Shami said, "I've been hearing during the World Cup, a few Pakistan players weren't able to digest success. You keep on saying stuff that 'ball is looking in a different colour, ICC has given you a different set of balls'. Sudhar jao yaar (laughs)". (PUMA). pic.twitter.com/35xU59K8fs
— Mufaddal Vohra (@mufaddal_vohra) November 22, 2023 " class="align-text-top noRightClick twitterSection" data="
">Mohammed Shami said, "I've been hearing during the World Cup, a few Pakistan players weren't able to digest success. You keep on saying stuff that 'ball is looking in a different colour, ICC has given you a different set of balls'. Sudhar jao yaar (laughs)". (PUMA). pic.twitter.com/35xU59K8fs
— Mufaddal Vohra (@mufaddal_vohra) November 22, 2023Mohammed Shami said, "I've been hearing during the World Cup, a few Pakistan players weren't able to digest success. You keep on saying stuff that 'ball is looking in a different colour, ICC has given you a different set of balls'. Sudhar jao yaar (laughs)". (PUMA). pic.twitter.com/35xU59K8fs
— Mufaddal Vohra (@mufaddal_vohra) November 22, 2023
ਉਨ੍ਹਾਂ ਨੇ ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਦਾ ਵੀ ਜਿਕਰ ਕੀਤਾ, ਉਨ੍ਹਾਂ ਨੇ ਕਿਹਾ ਕਿ ' ਵਸੀਮ ਭਾਈ ਨੇ ਵੀ ਉਨ੍ਹਾਂ ਨੂੰ ਸਾਫ਼-ਸਾਫ਼ ਸਮਝਾਇਆ ਹੈ ਕਿ ਕਿਸ ਗੇਂਦ ਬਾਕਸ 'ਚ ਆਉਂਦੀ ਹੈ, ਪਹਿਲਾਂ ਕੌਣ ਚੁਣਦਾ ਹੈ।' ਤੁਸੀਂ ਇੱਕ ਖਿਡਾਰੀ ਨਹੀਂ ਹੋ ਜਾਂ ਤੁਸੀਂ ਉਸ ਲੈਵਲ ਤੱਕ ਖੇਡਦੇ ਨਹੀਂ ਹੋ ਤਾਂ ਵੀ ਹੁਣ ਸਮਝ ਸਕਦੇ ਹਾਂ। ਉਸ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਕੌੜਾ ਬਹੁਤ ਬੋਲਦਾ ਹਾਂ ਪਰ ਕੀ ਕਰਾਂ।
ਦੂਜੇ ਦੀ ਸਫਲਤਾ ਦਾ ਆਨੰਦ ਲੈਣਾ ਸਿੱਖੋ : ਸ਼ਮੀ ਨੇ ਕਿਹਾ ਕਿ ਮੈਨੂੰ ਕਦੇ ਵੀ ਕਿਸੇ ਤੋਂ ਕੋਈ ਜਲਨ ਨਹੀਂ ਹੁੰਦੀ, ਜੇਕਰ ਤੁਸੀਂ ਦੂਜੇ ਦੀ ਸਫਲਤਾ ਦਾ ਆਨੰਦ ਲੈਣਾ ਸਿੱਖੋ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਹੋਰ ਬਿਹਤਰ ਖਿਡਾਰੀ ਬਣੋਗੇ। ਦਸ ਦਈਏ ਕਿ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਹਸਨ ਰਜਾ ਨੇ ਕਿਹਾ ਕਿ ਆਈਸੀਸੀ ਅਤੇ ਬੀਸੀਸੀਆਈ ਬਾਕੀ ਗੇਂਦਬਾਜ਼ਾਂ ਨੂੰ ਹੋਰ ਅਤੇ ਭਾਰਤ ਦੇ ਗੇਂਦਬਾਜ਼ਾਂ ਨੂੰ ਹੋਰ ਗੇਂਦ ਦਿੰਦੀ ਹੈ ਜੋ ਜਿਆਦਾ ਸਵਿੰਗ ਹੁੰਦੀ ਹੈ ਅਤੇ ਉਨ੍ਹਾਂ ਦੇ ਗੇਂਦਬਾਜ਼ ਵਧੀਆ ਪ੍ਰਦਰਸ਼ਨ ਕਰਦੇ ਹਨ।