ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਈਸੀਸੀ ਦੇ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਆਈਸੀਸੀ ਮੁਤਾਬਕ ਕਿਸੇ ਵੀ ਕੌਮਾਂਤਰੀ ਮੈਚ ਵਿੱਚ ਲੋੜ ਤੋਂ ਵੱਧ ਅਪੀਲ ਦੇ ਨਿਯਮ ਦੀ ਉਲੰਘਣਾ ਕਰਨ 'ਤੇ ਕੋਹਲੀ ਨੂੰ ਮੈਚ ਫ਼ੀਸ ਦਾ 25 ਫ਼ੀਸਦੀ ਜ਼ੁਰਮਾਨਾ ਲਾਇਆ ਗਿਆ ਹੈ।
ਆਈਸੀਸੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਕੋਹਲੀ ਨੂੰ ਨਿਯਮਾਂ ਦੀ ਉਲੰਘਣਾ ਕਰਨ ਦਾ ਲੈਵਲ-1 ਦਾ ਦੋਸ਼ੀ ਪਾਇਆ ਗਿਆ ਹੈ। ਕੋਹਲੀ ਨੇ ਸ਼ਨੀਚਰਵਾਰ ਨੂੰ ਆਪਣੀ ਟੀਮ ਦੇ ਨਾਲ ਅਫ਼ਗਾਨਿਸਤਾਨ ਵਿਰੁੱਧ ਵਿਸ਼ਵ ਕੱਪ ਮੁਕਾਬਲਾ ਖੇਡ ਰਹੇ ਸਨ। ਇਸ ਮੈਚ ਨੂੰ ਭਾਰਤ ਨੇ 11 ਦੌੜਾਂ ਨਾਲ ਜਿੱਤਿਆ ਸੀ।
ਆਈਸੀਸੀ ਨੇ ਕਿਹਾ ਕਿ ਕੋਹਲੀ ਨੇ ਅਫ਼ਗਾਨ ਪਾਰੀ ਦੇ 29ਵੇਂ ਓਵਰ ਵਿੱਚ ਅੰਪਾਇਰ ਅਲੀਮ ਡਾਰ ਕੋਲ ਜਾ ਕੇ ਗੁੱਸੇ ਅਤੇ ਗਲਤ ਤਰੀਕੇ ਨਾਲ ਐੱਲਬੀਡਬਲਿਉ ਦੀ ਅਪੀਲ ਕੀਤੀ ਸੀ। ਇਸੇ ਕਾਰਨ ਇਸ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ।
ਇਸ ਤੋਂ ਇਲਾਵਾ ਆਈਸੀਸੀ ਨੇ ਇਸ ਘਟਨਾ ਨੂੰ ਲੈ ਕੇ ਕੋਹਲੀ ਦੇ ਖ਼ਾਤੇ ਵਿੱਚ ਇੱਕ ਡੀਮੈਟ ਅੰਕ ਜੋੜ ਦਿੱਤਾ ਹੈ। ਸਤੰਬਰ 2016 ਵਿੱਚ ਰਿਵਾਇਜ਼ਡ ਕੋਡ ਦੇ ਲਾਗੂ ਹੋਣ ਤੋਂ ਬਾਅਦ ਕੋਹਲੀ ਦੀ ਇਹ ਦੂਸਰੀ ਗਲਤੀ ਹੈ।
ਕੋਹਲੀ ਦੇ ਖ਼ਾਤੇ ਵਿੱਚ ਹੁਣ 2 ਵਾਰ ਡੀਮੈਟ ਅੰਕ ਹਨ। ਇੱਕ ਅੰਕ ਉਨ੍ਹਾਂ ਨੂੰ ਜਨਵਰੀ 2018 ਵਿੱਚ ਦੱਖਣੀ ਅਫ਼ਰੀਕਾ ਨਾਲ ਹੋਏ ਟੈਸਟ ਮੈਚ ਦੌਰਾਨ ਮਿਲਿਆ ਸੀ।