ਦੁਬਈ : ਬਰਮਿੰਘਮ ਵਿੱਚ ਸਾਲ 2022 ਵਿੱਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਦੀ ਸ਼ੁਰੂਆਤ 27 ਤੋਂ ਹੋ ਜਾਵੇਗੀ ਜਿਸ ਵਿੱਚ 18 ਖੇਡਾਂ ਦੇ ਲਗਭਗ 45000 ਐਥਲੀਟ ਹਿੱਸਾ ਲੈਣਗੇ।
ਮੁਕਾਬਲੇ ਦੇ ਸਾਰੇ ਮੈਚ ਬਰਮਿੰਘਮ ਦੇ ਐਜ਼ਬੈਸਟਨ ਕ੍ਰਿਕਟ ਗਰਾਉਂਡ ਵਿੱਚ ਖੇਡੇ ਜਾਣਗੇ। ਇੰਨ੍ਹਾਂ ਵਿੱਚ 8 ਮਹਿਲਾ ਕ੍ਰਿਕਟ ਟੀਮਾਂ ਭਾਗ ਲੈਣਗੀਆਂ ਅਤੇ ਇਹ 8 ਦਿਨਾਂ ਤੱਕ ਖੇਡੇ ਜਾਣਗੇ।
ਸਾਲ 1998 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਕ੍ਰਿਕਟ ਨੂੰ ਰਾਸ਼ਟਰ ਮੰਡਲ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। 1998 ਵਿੱਚ ਕੁਆਲਾਲੰਮਪੁਰ ਵਿੱਚ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਦੱਖਣੀ ਅਫ਼ਰੀਕਾ ਦੀ ਪੁਰਸ਼ਾਂ ਦੀ ਟੀਮ 50 ਓਵਰਾਂ ਦੇ ਹੋਏ ਇਸ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਿਆ ਸੀ।
ਸੀਜੀਐੱਫ਼ ਦੀ ਪ੍ਰਧਾਨ ਲੁਇਸ ਮਾਰਟਿਨ ਨੇ ਕਿਹਾ, "ਅੱਜ ਦਾ ਦਿਨ ਇਤਿਹਾਸਕ ਦਿਨ ਹੈ ਅਤੇ ਰਾਸ਼ਟਰ ਮੰਡਲ ਖੇਡਾਂ ਵਿੱਚ ਫ਼ਿਰ ਤੋਂ ਕ੍ਰਿਕਟ ਦੇ ਵਾਪਸ ਆਉਣ ਦਾ ਅਸੀਂ ਸਵਾਗਤ ਕਰਦੇ ਹਾਂ।"
ਇਹ ਵੀ ਪੜ੍ਹੋ : ਭਾਰਤੀ ਟੀਮ ਦੇ ਮੁੱਖ ਕੋਚ ਲਈ 6 ਨਾਂਅ ਆਏ ਸਾਹਮਣੇ
ਮਾਰਟਿਨ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਮਹਿਲਾ ਟੀ-20 ਕ੍ਰਿਕਟ ਨੂੰ ਵਧੀਆ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਰਾਸ਼ਟਰ ਮੰਡਲ ਸਭ ਤੋਂ ਵਧੀਆ ਮੰਚ ਹੈ।"