ਨਵੀਂ ਦਿੱਲੀ : ਜੇ ਹਾਲਾਤ ਸਮਾਨ ਹੁੰਦੇ ਹਨ ਤਾਂ ਬੀਜੂ ਜਾਰਜ ਇਸ ਸਮੇਂ ਸਨਰਾਇਜ਼ਰਜ਼ ਹੈਦਰਾਬਾਦ ਦੇ ਖਿਡਾਰੀਆਂ ਦੀ ਫਿਲਡਿੰਗ ਵਿੱਚ ਤਿੱਖਾਪਣ ਲਿਆਉਣ ਉੱਤੇ ਕੰਮ ਕਰ ਰਹੇ ਹੁੰਦੇ ਤਾਂਕਿ ਟੀਮ ਨੂੰ ਦੂਸਰੀ ਵਾਰ ਆਈਪੀਐੱਲ ਦਾ ਖ਼ਿਤਾਬ ਜਿੱਤਣ ਵਿੱਚ ਮਦਦ ਮਿਲੇ। ਪਰ ਕੋਰੋਨਾ ਵਾਇਰਸ ਦੇ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ, ਕਿਉਂਕਿ ਇਸ ਮਹਾਂਮਾਰੀ ਦੇ ਕਾਰਨ ਲੀਗ ਨੂੰ ਅਨਿਸ਼ਚਿਤ ਸਮੇਂ ਦੇ ਲਈ ਮੁਲਵਤੀ ਕਰ ਦਿੱਤਾ ਗਿਆ ਹੈ।
ਘਰ ਦੀ ਚਾਰਦਿਵਾਰੀ ਵਿੱਚ ਬੰਦ ਰਹਿਣ ਤੋਂ ਬਾਅਦ ਵੀ ਬੀਜੂ ਫਿੱਟ ਰਹਿਣ ਦੇ ਲਈ ਕਾਫ਼ੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਖਿਡਾਰੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਸਰੀਰਿਕ ਅਤੇ ਮਾਨਸਿਕ ਤੌਰ ਉੱਤੇ ਫਿੱਟ ਰਹਿਣ ਦੇ ਲਈ ਕੰਮ ਕਰਨ।
ਬੀਜੂ ਨੇ ਮੀਡਿਆ ਨੂੰ ਕਿਹਾ ਕਿ ਮੈਂ ਰਚਨਾਤਮਕ ਤਰੀਕੇ ਨਾਲ ਆਪਣੇ ਸਮੇਂ ਦੀ ਵਰਤੋਂ ਕਰ ਰਿਹਾ ਹਾਂ। ਮੈਂ ਆਪਣੇ ਲਈ ਜ਼ਰੂਰਤ ਦੇ ਹਿਸਾਬ ਨਾਲ ਭਾਰ, ਰਾਡ ਅਤੇ ਡੰਬਲ ਦੀ ਵਿਵਸਥਾ ਕਰ ਰੱਖੀ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਸਵੇਰੇ ਆਪਣੀ ਛੱਤ ਉੱਤੇ ਤਕਰੀਬਨ ਇੱਕ ਘੰਟੇ ਭੱਜਦਾ ਹਾਂ। ਇਸ ਤੋਂ ਬਾਅਦ ਵੇਟ, ਕੋਰ ਅਤੇ ਟਿਊਬਵਰਕ ਆਦਿ ਕਰਦਾ ਹਾਂ। ਮੈਂ ਕਾਫ਼ੀ ਪੜ੍ਹਦਾ ਹਾਂ, ਮੇਰੇ ਕੋਲ ਕਾਫ਼ੀ ਵੱਡੀ ਲਾਇਬ੍ਰੇਰੀ ਹੈ ਅਤੇ ਆਨਲਾਇਨ ਕਲਾਸਾਂ ਵੀ ਲੈਂਦਾ ਹਾਂ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਟ੍ਰੇਨਿੰਗ ਦੀ ਕਮੀ ਬਾਰੇ ਪਤਾ ਹੋਣਾ ਚਾਹੀਦਾ। ਜੇ ਤੁਸੀਂ ਟ੍ਰੇਨਿੰਗ ਨਹੀਂ ਕਰਦੇ ਤਾਂ ਤੁਸੀਂ ਆਪਣੀ ਟੋਨ ਨੂੰ ਗੁਆ ਦੇਵੋਂਗੇ।
ਬੀਜੂ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਵੀ ਫਿਲਡਿੰਗ ਕੋਚ ਰਹਿ ਚੁੱਕੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਮਹਿਲਾ ਆਈਪੀਐੱਲ ਇਸ ਦੇਸ਼ ਵਿੱਚ ਖੇਡ ਨੂੰ ਹੋਰ ਅੱਗੇ ਲੈ ਕੇ ਜਾਵੇਗਾ ਇਸ ਲਈ ਇਸ ਦਾ ਹੋਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਮਹਿਲਾ ਟੀਮ ਦੇ ਨਾਲ ਮੇਰਾ ਸਫ਼ਰ 2017 ਤੋਂ ਸ਼ੁਰੂ ਹੋਇਆ ਸੀ। ਇਹ ਵਧੀਆ ਸੀ। ਮੈਨੂੰ ਲੱਗਦਾ ਹੈ ਕਿ ਦੇਸ਼ ਵਿੱਚ ਖੇਡ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਮਹਿਲਾ ਆਈਪੀਐੱਲ ਜ਼ਰੂਰੀ ਹੈ। ਭਾਰਤੀ ਮਹਿਲਾ ਟੀਮ ਨੂੰ ਸਫ਼ਲ ਬਣਾਉਣ ਦੇ ਲਈ ਦਰਸ਼ਕਾਂ ਦੀ ਪ੍ਰਤੀਕਿਰਿਆ ਅਤੇ ਮੀਡਿਆ ਕਵਰੇਜ਼ ਸ਼ਾਨਦਾਰ ਰਹੀ ਹੈ।