ਕੋਹਲੀ ਨੇ ਸਾਂਝੀ ਕੀਤੀ ਫੋਟੋ, ਖਿਡਾਰੀਆਂ ਨੂੰ ਯਾਦ ਆਏ ਸਕੂਲ ਦੇ ਦਿਨ! - ਮੁਹੰਮਦ ਸਿਰਾਜ
ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਏਬੀ ਡੀਵਿਲੀਅਰਜ਼, ਦੇਵਦੱਤ ਪਦਿਕਲ ਅਤੇ ਮੁਹੰਮਦ ਸਿਰਾਜ ਵੀ ਹਨ। ਉਸ ਨੇ ਇਸ ਫੋਟੋ 'ਤੇ ਬਹੁਤ ਵੱਡਾ ਕੈਪਸ਼ਨ ਵੀ ਲਿਖਿਆ ਹੈ।
![ਕੋਹਲੀ ਨੇ ਸਾਂਝੀ ਕੀਤੀ ਫੋਟੋ, ਖਿਡਾਰੀਆਂ ਨੂੰ ਯਾਦ ਆਏ ਸਕੂਲ ਦੇ ਦਿਨ! Virat Kohli s Pic With AB de Villiers, RCB Teammates Takes Him Back To School Days](https://etvbharatimages.akamaized.net/etvbharat/prod-images/768-512-9275902-thumbnail-3x2-ssd.jpg?imwidth=3840)
ਹੈਦਰਾਬਾਦ: ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਜ਼ ਬੈਂਗਲੁਰੂ ਇਸ ਸੀਜ਼ਨ ਵਿੱਚ ਪੁਆਇੰਟਸ ਟੇਬਲ 'ਤੇ ਦੂਜੇ ਨੰਬਰ 'ਤੇ ਆ ਗਈ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰ ਨੂੰ ਇੱਕ ਪਾਸੜ ਮੈਚ ਵਿੱਚ 8 ਵਿਕਟਾਂ ਨਾਲ ਹਰਾਇਆ। ਵਿਰਾਟ ਨੇ ਹੁਣ ਵੀਰਵਾਰ ਨੂੰ ਅਜਿਹੀ ਫੋਟੋ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਨੂੰ ਉਸ ਦਾ ਬਚਪਨ ਯਾਦ ਆਉਂਦਾ ਹੈ।
- " class="align-text-top noRightClick twitterSection" data="
">
ਇਸ ਫੋਟੋ ਵਿੱਚ ਵਿਰਾਟ ਤੋਂ ਇਲਾਵਾ ਏਬੀ ਡੀਵਿਲੀਅਰਜ਼, ਦੇਵਦੱਤ ਪਦਿਕਲ ਅਤੇ ਮੁਹੰਮਦ ਸਿਰਾਜ ਵੀ ਹਨ। 4 ਖਿਡਾਰੀ ਇੱਕ ਲਾਈਨ ਨਾਲ ਖੜੇ ਹਨ। ਇਸ ਫੋਟੋ 'ਚ ਏਬੀ ਮੁਸਕਰਾਉਂਦੇ ਦਿਖਾਈ ਦੇ ਰਹੇ ਹਨ ਅਤੇ ਬਾਕੀ ਸਾਰੇ ਖਿਡਾਰੀ ਥੋੜ੍ਹੇ ਉਲਝੇ ਦਿਖਾਈ ਦੇ ਰਹੇ ਹਨ। ਕੋਹਲੀ ਨੇ ਕਿਹਾ ਕਿ ਇਨ੍ਹਾਂ ਫੋਟੋਆਂ ਨੂੰ ਦੇਖ ਕੇ ਸਕੂਲ ਦੇ ਦਿਨਾਂ ਦੀ ਯਾਦ ਆ ਗਈ।
ਕੋਹਲੀ ਨੇ ਕੈਪਸ਼ਨ ਲਿਖਿਆ- ਇਹ ਫੋਟੋ ਮੈਨੂੰ ਸਕੂਲ ਦੇ ਦਿਨਾਂ ਦੀ ਯਾਦ ਦਿਵਾਉਂਦੀ ਹੈ, ਅਤੇ ਏਬੀ ਉਹ ਬੱਚਾ ਹੈ ਜਿਸ ਨੇ ਆਪਣਾ ਹੋਮਵਰਕ ਪੂਰਾ ਕੀਤਾ ਹੈ। ਦੂਸਰੇ ਤਿੰਨ ਜਾਣਦੇ ਹਨ ਕਿ ਉਨ੍ਹਾਂ ਲਈ ਮੁਸ਼ਕਲ ਹੋਵੇਗੀ।
ਇਸ 'ਤੇ ਸਨਰਾਈਜ਼ ਹੈਦਰਾਬਾਦ ਦੇ ਲੈੱਗ ਸਪਿੰਨਰ ਰਾਸ਼ਿਦ ਖਾਨ ਨੇ ਜਵਾਬ ਦਿੱਤਾ- ਅਤੇ ਸਿਰਾਜ ਨੂੰ ਪਤਾ ਨਹੀਂ ਹੈ ਕਿ ਘਰ ਦਾ ਕੰਮ ਕੀ ਮਿਲਿਆ ਹੈ।
ਇਸ 'ਤੇ ਆਰਸੀਬੀ ਦੇ ਯੁਜਵੇਂਦਰ ਚਾਹਲ ਨੇ ਲਿਖਿਆ - ਮੈਂ ਉਹ ਬੱਚਾ ਹਾਂ ਜਿਸ ਨੇ ਬੰਕ ਮਾਰਿਆ ਸੀ ਕਿਉਂਕਿ ਉਹ ਜਾਣਦਾ ਸੀ ਕਿ ਅੱਜ ਹੋਮਵਰਕ ਵੇਖਿਆ ਜਾਵੇਗਾ।