ਹੈਦਰਾਬਾਦ:18 ਫਰਵਰੀ ਨੂੰ ਚੇਨੰਈ 'ਚ ਆਈਪੀਐਲ ਦੇ ਆਗਾਮੀ ਸੀਜ਼ਨ ਲਈ ਇਕ ਮਿੰਨੀ ਔਕਸ਼ਨ ਦਾ ਆਯੋਜਨ ਕੀਤਾ ਗਿਆ। ਇਥੇ ਚਰਚਾ ਦਾ ਸਭ ਤੋਂ ਵੱਡਾ ਵਿਸ਼ਾ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਰਹੇ। ਨਿਲਾਮੀ ਦੇ ਦੌਰਾਨ, ਅਰਜੁਨ ਨੂੰ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਦੇ ਬੇਸ ਪ੍ਰਾਈਸ 20 ਲੱਖ ਰੁਪਏ 'ਚ ਖਰੀਦਿਆ। ਆਈਪੀਐਲ ਦੀ ਨਿਲਾਮੀ ਵਿੱਚ ਵੇਚੇ ਜਾਣ ਤੋਂ ਤੁਰੰਤ ਬਾਅਦ ਅਰਜੁਨ ਤੇਂਦੁਲਕਰ ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਨਿਸ਼ਾਨੇ 'ਤੇ ਆ ਗਏ।
-
The hard work and love for the game that I've seen in Arjun is immense. During the MPL, we used to have long chats about the game and it was so good to see his dedication for the game.
— Vinod Kambli (@vinodkambli349) February 21, 2021 " class="align-text-top noRightClick twitterSection" data="
He's just begun, so like any other youngster, let's motivate him to do well 👍🏻 pic.twitter.com/Gg6aos6HAg
">The hard work and love for the game that I've seen in Arjun is immense. During the MPL, we used to have long chats about the game and it was so good to see his dedication for the game.
— Vinod Kambli (@vinodkambli349) February 21, 2021
He's just begun, so like any other youngster, let's motivate him to do well 👍🏻 pic.twitter.com/Gg6aos6HAgThe hard work and love for the game that I've seen in Arjun is immense. During the MPL, we used to have long chats about the game and it was so good to see his dedication for the game.
— Vinod Kambli (@vinodkambli349) February 21, 2021
He's just begun, so like any other youngster, let's motivate him to do well 👍🏻 pic.twitter.com/Gg6aos6HAg
ਅਰਜੁਨ 'ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਸਚਿਨ ਦਾ ਪੁੱਤਰ ਹੋਣ ਕਾਰਨ ਉਨ ਨੂੰ ਆਸਾਨੀ ਨਾਲ ਆਈਪੀਐਲ ਦਾ ਕਾਨਟ੍ਰੈਕਟ ਮਿਲ ਗਿਆ। ਹਾਲਾਂਕਿ ਕੁੱਝ ਲੋਕ ਅਰਜੁਨ ਦਾ ਬਚਾਅ ਕਰਦੇ ਵੀ ਨਜ਼ਰ ਆ ਰਹੇ ਹਨ। ਸਚਿਨ ਤੇਂਦੁਲਕਰ ਦੇ ਕਰੀਬੀ ਦੋਸਤ ਵਿਨੋਦ ਕਾਂਬਲੀ ਨੇ ਅਰਜੁਨ ਦੇ ਮਨੋਬਲ ਨੂੰ ਵਧਾਉਂਦੇ ਹੋਏ ਇੱਕ ਖਾਸ ਟਵੀਟ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਟਵੀਟ ਕਰਦੇ ਹੋਏ ਵਿਨੋਦ ਕਾਂਬਲੀ ਨੇ ਲਿਖਿਆ, "ਮੈਂ ਅਰਜੁਨ ਦੇ ਅੰਦਰ ਇਸ ਖੇਡ ਲਈ ਜੋ ਪਿਆਰ ਤੇ ਮਿਹਨਤ ਵੇਖੀ ਹੈ, ਉਹ ਵਿਸ਼ਾਲ ਹੈ। ਐਮਪੀਐਲ ਦੇ ਦੌਰਾਨ ਅਸੀਂ ਇਸ ਖੇਡ ਬਾਰੇ ਲੰਬੀ ਗੱਲਾਂ ਕਰਦੇ ਸੀ ਤੇ ਅਰਜੁਨ ਵਿੱਚ ਇਸ ਖੇਡ ਪ੍ਰਤੀ ਪੈਸ਼ਨ ਵੇਖ ਕੇ ਬੇਹੱਦ ਚੰਗਾ ਲਗਦਾ ਹੈ। ਉਸ ਨੇ ਅਜੇ ਹੀ ਸ਼ੁਰੂਆਤ ਕੀਤੀ ਹੈ। ਇਸ ਲਈ ਹੋਰਨਾਂ ਨੌਜਵਾਨਾਂ ਵਾਂਗ ਚੰਗਾ ਖੇਡਣ ਲਈ ਸਭ ਨੂੰ ਉਸ ਦਾ ਵੀ ਮਨੋਬਲ ਵਧਾਉਣਾ ਚਾਹੀਦਾ ਹੈ। "
ਉਂਝ ਇਹ ਪਹਿਲੀ ਵਾਰ ਨਹੀਂ ਹੈ ਕਿ ਅਰਜੁਨ ਨੂੰ ਨੈਪੋਟਿਜ਼ਮ ਦਾ ਸ਼ਿਕਾਰ ਹੋਣਾ ਪਿਆ। ਜਦੋਂ ਤੋਂ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਆਏ ਦਿਨ ਅਰਜੁਨ 'ਤੇ ਨੈਪੋਟਿਜ਼ਮ ਦਾ ਟੈਗ ਲਾ ਦਿੱਤਾ ਜਾਂਦਾ ਹੈ। ਫਿਲਹਾਲ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਆਗਾਮੀ ਆਈਪੀਐਲ ਸੀਰੀਜ਼ 'ਚ ਅਰਜੁਨ ਕਿਹੋ ਜਿਹਾ ਪ੍ਰਦਰਸ਼ਨ ਕਰਨਗੇ।