ETV Bharat / sports

2020 ਦੇ ਅਖ਼ੀਰ ਤੱਕ ਮੁਲਤਵੀ ਹੋ ਸਕਦਾ ਹੈ ਓਲੰਪਿਕ - ਓਲੰਪਿਕ 2020

ਜਾਪਾਨ ਦੇ ਓਲੰਪਿਕ ਮੰਤਰੀ ਹਾਸ਼ੀਮੋਟੋ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਖੇਡ ਆਪਣੇ ਨਿਰਧਾਰਿਤ ਸਮੇਂ ਹੀ ਹੋਣ।

tokyo olympics could be postponed until the end of 2020
2020 ਦੇ ਅਖ਼ੀਰ ਤੱਕ ਮੁਲਤਵੀ ਸਕਦਾ ਹੈ ਓਲੰਪਿਕ
author img

By

Published : Mar 3, 2020, 10:22 PM IST

ਟੋਕਿਓ: ਜਾਪਾਨ ਦੇ ਓਲੰਪਿਕ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਟੋਕਿਓ ਓਲੰਪਿਕ ਖੇਡਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਸਾਲ ਦੇ ਅੰਤ ਤੱਕ ਮੁਲਤਵੀ ਕੀਤਾ ਜਾ ਸਕਦਾ ਹੈ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਜਾਪਾਨ ਦੀ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਸੇਈਕੋ ਹਾਸ਼ੀਮੋਟੋ ਨੇ ਕਿਹਾ ਕਿ ਟੋਕਿਓ ਦਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨਾਲ ਸਮਝੌਤਾ ਹੈ ਕਿ ਖੇਡਾਂ ਨੂੰ 2020 ਵਿੱਚ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਇਸ ਨੂੰ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਖੇਡਾਂ ਨੂੰ ਮੁਅੱਤਲ ਕਰਨ ਦੀ ਪ੍ਰਵਾਨਗੀ ਇਸ ਵਿੱਚ ਸ਼ਾਮਲ ਕੀਤੀ ਗਈ ਹੈ।" ਓਲੰਪਿਕ ਖੇਡਾਂ ਇਸ ਸਾਲ ਜਾਪਾਨ ਦੀ ਰਾਜਧਾਨੀ ਵਿੱਚ 24 ਜੁਲਾਈ ਤੋਂ 9 ਅਗਸਤ ਤੱਕ ਹੋਣੀਆਂ ਹਨ।

ਇਹ ਵੀ ਪੜ੍ਹੋ: 16 ਸਾਲ ਦੀ ਉਮਰ 'ਚ ਜਿੱਤੇ 50 ਮੈਡਲ, ਹੁਣ ਇੰਡੀਆ ਟੀਮ 'ਚ ਖੇਡਣ ਦੀ ਤਿਆਰੀ

ਹਾਸ਼ੀਮੋਟੋ ਨੇ ਕਿਹਾ, "ਅਸੀਂ ਕਾਰਜਕ੍ਰਮ ਅਨੁਸਾਰ ਖੇਡ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।"

ਪਿਛਲੇ ਹਫ਼ਤੇ, ਆਈਓਸੀ ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ ਸੀ ਕਿ ਸੰਗਠਨ ਨਿਯਮ ਅਨੁਸਾਰ ਖੇਡਾਂ ਦਾ ਆਯੋਜਨ ਕਰਨ ਲਈ ਵਚਨਬੱਧ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.