ਨਿਊਜ਼ੀਲੈਂਡ ਵਿੱਚ ਖੇਡੇ ਜਾ ਰਹੇ ਵਨ-ਡੇਅ ਸੀਰੀਜ਼ ਵਿੱਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਬਾਅਦ ਨਿਊਜ਼ੀਲੈਂਡ ਟੀਮ ਨੇ 273 ਦੌੜਾਂ ਬਣਾ ਕੇ ਭਾਰਤੀ ਟੀਮ ਨੂੰ 274 ਦੌੜਾਂ ਦਾ ਟੀਚਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਤੇ ਨਿਊਜ਼ੀਲੈਂਡ ਦੇ ਵਨ-ਡੇਅ ਸੀਰੀਜ਼ ਦੇ ਪਹਿਲੇ ਮੈਚ ਵਿੱਚੋਂ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਦੇਖਣਯੋਗ ਕਿ ਭਾਰਤੀ ਟੀਮ 274 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ ਮਾਤ ਦੇ ਪਾਉਂਦੀ ਹੈ ਕਿ ਨਹੀਂ?
ਹੋਰ ਪੜ੍ਹੋ: ਆਕਲੈਂਡ ਵਨ-ਡੇਅ: ਭਾਰਤ ਨੇ ਜਿੱਤਿਆ ਟਾਸ, ਪਹਿਲਾ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ
ਇਸ ਮੈਚ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਦਾ ਪਾਰੀ ਮਾਰਟਿਨ ਨੇ ਖੇਡੀ ਹੈ। ਉਨ੍ਹਾਂ ਨੇ 79 ਗੇਂਦਾਂ ਵਿੱਚ 79 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਰਾਸ ਟੇਲਰ ਨੇ 73 ਦੌੜਾਂ ਦੀ ਪਾਰੀ ਖੇਡੀ ਹੈ। 273 ਦੌੜਾਂ ਬਣਾ ਨਿਊਜ਼ੀਲੈਂਡ ਟੀਮ ਨੇ 8 ਵਿਕਟਾਂ ਗਵਾਈਆਂ ਹਨ।
ਵਨ-ਡੇਅ ਸੀਰੀਜ਼ ਦੇ ਪਹਿਲੇ ਮੈਚ ਵਿੱਚ ਭਾਰਤ ਨੇ 348 ਦੌੜਾਂ ਦਾ ਟੀਚਾ ਨਿਊਜ਼ੀਲੈਂਡ ਲਈ ਖੜਾ ਕੀਤਾ ਸੀ, ਜਿਸ ਨੂੰ ਕੀਵੀ ਟੀਮ ਨੇ ਹਾਸਲ ਕਰ ਵਨ-ਡੇਅ ਸੀਰੀਜ਼ ਦਾ ਪਹਿਲਾ ਮੈਚ ਆਪਣੇ ਨਾਂਅ ਕੀਤਾ ਸੀ। ਦੱਸਣਯੋਗ ਹੈ ਕਿ ਇਹ ਮੈਚ ਭਾਰਤ ਲਈ ਜਿੱਤਣਾ ਕਾਫ਼ੀ ਜ਼ਰੂਰੀ ਹੈ। ਜਦਕਿ ਕੀਵੀ ਟੀਮ ਕਿਸੇ ਵੀ ਕੀਮਤ ਉੱਤੇ ਇਹ ਨਹੀਂ ਚਾਹੇਗੀ ਕਿ ਅਖ਼ਰੀਲਾ ਮੈਚ ਫ਼ੈਸਲੇ ਵਾਲਾ ਮੈਚ ਹੋਵੇ।