ਬੈਨ ਖ਼ਤਮ ਹੋਣ ਤੋਂ ਬਾਅਦ ਸ੍ਰੀਸੰਥ ਟੀ-20 ਲੀਗ ਤੋਂ ਮੈਦਾਨ 'ਚ ਕਰਨਗੇ ਵਾਪਸੀ - ਟੀ-20 ਲੀਗ
ਇਸ ਸਾਲ ਸਤੰਬਰ ਵਿੱਚ ਉਨ੍ਹਾਂ ਦਾ ਬੈਨ ਖ਼ਤਮ ਹੋ ਗਿਆ ਅਤੇ ਇੱਕ ਵਾਰ ਫਿਰ ਉਹ ਕ੍ਰਿਕਟ ਦੇ ਮੈਦਾਨ ਉੱਤੇ ਵਾਪਸੀ ਲਈ ਤਿਆਰ ਹਨ। ਸ੍ਰੀਸੰਥ 7 ਸਾਲ ਬਾਅਦ ਕ੍ਰਿਕਟ ਦੇ ਮੈਦਾਨ ਉੱਤੇ ਗੇਂਦਬਾਜ਼ੀ ਕਰਨ ਲਈ ਤਿਆਰ ਹਨ ਅਤੇ ਉਹ ਕੇਰਲ ਟੀ-20 ਲੀਗ ਵਿੱਚ ਆਪਣੀ ਗੇਂਦਬਾਜ਼ੀ ਦਾ ਜਲਵਾ ਦਿਖਾਉਂਦੇ ਨਜ਼ਰ ਆਉਣਗੇ।
ਨਵੀਂ ਦਿੱਲੀ: ਸਾਲ 2013 ਵਿੱਚ ਆਈਪੀਐਲ ਵਿੱਚ ਫਿਕਸਿੰਗ ਕਰਨ ਦੇ ਇਲਜ਼ਾਮ ਵਿੱਚ ਐਸ ਸ੍ਰੀਸੰਥ ਨੂੰ ਪਹਿਲਾਂ ਲਾਈਫ ਟਾਈਮ ਲਈ ਬੈਨ ਕਰ ਦਿੱਤਾ ਸੀ ਬਾਅਦ ਵਿੱਚ ਉਸ ਦੀ ਸਜ਼ਾ ਵਿੱਚ ਕਟੌਤੀ ਕਰਦੇ ਹੋਏ ਉਸ ਨੂੰ 7 ਸਾਲ ਲਈ ਬੈਨ ਕਰ ਦਿੱਤਾ ਸੀ। ਇਸ ਸਾਲ ਸਤੰਬਰ ਵਿੱਚ ਉਨ੍ਹਾਂ ਦਾ ਬੈਨ ਖ਼ਤਮ ਹੋ ਗਿਆ ਅਤੇ ਇੱਕ ਵਾਰ ਫਿਰ ਉਹ ਕ੍ਰਿਕਟ ਦੇ ਮੈਦਾਨ ਉੱਤੇ ਵਾਪਸੀ ਲਈ ਤਿਆਰ ਹਨ।
ਸ੍ਰੀਸੰਥ 7 ਸਾਲ ਬਾਅਦ ਕ੍ਰਿਕਟ ਦੇ ਮੈਦਾਨ ਉੱਤੇ ਗੇਂਦਬਾਜ਼ੀ ਕਰਨ ਲਈ ਤਿਆਰ ਹਨ ਅਤੇ ਉਹ ਕੇਰਲ ਟੀ-20 ਲੀਗ ਵਿੱਚ ਆਪਣੀ ਗੇਂਦਬਾਜ਼ੀ ਦਾ ਜਲਵਾ ਦਿਖਾਉਂਦੇ ਨਜ਼ਰ ਆਉਣਗੇ।
ਕੇਰਲ ਟੀ-20 ਲੀਗ ਭਾਰਤੀ ਘਰੇਲੂ ਸੀਜ਼ਨ ਦੇ ਸ਼ੁਰੂ ਕਰਨ ਤੋਂ ਪਹਿਲਾਂ ਤਮਾਮ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਇਹ ਕਾਰਵਾਈ ਹੋਵੇਗੀ।
ਇਸ ਲੀਗ ਜ਼ਰੀਏ ਵਾਪਸੀ ਕਰਦੇ ਸ੍ਰੀਸੰਥ ਆਪਣੇ ਸੂਬੇ ਅਤੇ ਦੇਸ਼ ਦੀ ਨੁਮਾਇੰਦਗੀ ਅੱਗੇ ਕਰ ਸਕਦੇ ਹਨ।
ਖੇਡ ਵੈਬਸਾਈਟ ਮੁਤਾਬਕ ਸ੍ਰੀਸੰਥ ਕੇਰਲ ਪ੍ਰੈਜੀਡੈਂਟ ਟੀ-20 ਕੱਪ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ। ਕੇਰਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਕੇ. ਵਰਗੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਐਸ ਸ੍ਰੀਸੰਥ ਟੀ-20 ਲੀਗ ਵਿੱਚ ਖੇਡਣਗੇ ਅਤੇ ਇਸ ਦਾ ਮੁੱਖ ਆਕਰਸ਼ਣ ਰਹਿਣਗੇ।