ਹੈਦਰਾਬਾਦ: ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸ਼ਾਕਿਬ ਨੂੰ ਇਹ ਧਮਕੀ ਇੱਕ ਫੇਸਬੁੱਕ ਲਾਈਵ ਦੌਰਾਨ ਦਿੱਤੀ ਗਈ ਹੈ। ਸਾਬਕਾ ਬੰਗਲਾਦੇਸ਼ ਦੇ ਕਪਤਾਨ ਨੂੰ ਮਿਲੀ ਧਮਕੀ ਦੇ ਨਾਲ ਹੀ ਕ੍ਰਿਕਟ ਜਗਤ ਵਿੱਚ ਸਨਸਨੀ ਫੈਲ ਗਈ ਹੈ।
ਸ਼ਾਕਿਬ ਅਲ ਹਸਨ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ ਲਾਈਵ ਵੀਡੀਓ ਦੌਰਾਨ ਮੋਹਸਿਨ ਤਾਲੁਕਤਾਰ ਨਾਂਅ ਦੇ ਵਿਅਕਤੀ ਨੇ ਧਮਕੀ ਦਿੱਤੀ। ਦੱਸ ਦੱਈਏ ਕਿ ਕਿਸੇ ਬੰਗਲਾਦੇਸ਼ੀ ਖਿਡਾਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੀ ਇਹ ਪਹਿਲੀ ਘਟਨਾ ਹੈ।
ਦਰਅਸਲ, ਮੋਹਸਿਨ ਤਾਲੁਕਤਾਰ ਨੇ ਲਾਈਵ ਚੈਟ 'ਤੇ ਦਾਅਵਾ ਕੀਤਾ ਕਿ ਸ਼ਾਕਿਬ ਨੇ ਮੁਸਲਮਾਨਾਂ ਨੂੰ ਠੇਸ ਪਹੁੰਚਾਈ ਹੈ। ਮੋਹਸਿਨ ਨੇ ਕਿਹਾ ਕਿ ਜੇ ਉਸ ਨੇ ਸਾਕਿਬ ਨੂੰ ਮਾਰਨ ਲਈ ਢਾਕਾ ਵੀ ਜਾਣਾ ਪਿਆ ਤਾਂ ਉਹ ਜਾਣਗੇ। ਉਨ੍ਹਾਂ ਨੇ ਕੋਲਕਾਤਾ ਵਿੱਚ ਕਾਲੀ ਪੂਜਾ ਦੇ ਉਦਘਾਟਨ ਲਈ ਸ਼ਾਕਿਬ ਨੂੰ ਕਥਿਤ ਤੌਰ 'ਤੇ ਧਮਕੀ ਦਿੱਤੀ ਹੈ।
ਮੋਹਸਿਨ ਨੇ ਆਪਣੀ ਵੀਡੀਓ ਵਿੱਚ ਸਪੱਸ਼ਟ ਕੀਤਾ ਕਿ ਉਹ ਇਸ ਨੂੰ ਆਪਣੀ ਮਰਜ਼ੀ ਨਾਲ ਬਣਾ ਰਹੇ ਹਨ ਨਾ ਕਿ ਕਿਸੇ ਦੇ ਦਬਾਅ ਹੇਠ। ਆਪਣੀ ਇੱਕ ਹੋਰ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਉਹ ਸ਼ਾਕਿਬ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਹਨ ਤਾਂ ਜੋ ਉਹ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਸਹੀ ਰਸਤੇ 'ਤੇ ਆ ਸਕਣ।
ਹਾਲਾਂਕਿ ਇਹ ਵੀਡਿਓ ਫੇਸਬੁੱਕ ਦੇ ਰਿਪੋਰਟ ਕੀਤੇ ਜਾਣ ਤੱਕ ਚੱਲਦੇ ਰਹੇ, ਬਾਅਦ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਢਾਕਾ ਦੇ ਇੱਕ ਪੁਲਿਸ ਅਧਿਕਾਰੀ ਬੀਐਮ ਅਸ਼ਰਫ ਉੱਲ੍ਹਾ ਤਾਹੇਰ ਨੇ ਕਿਹਾ, “ਵੀਡੀਓ ਦਾ ਲਿੰਕ ਸਾਈਬਰ ਸੈੱਲ ਨੂੰ ਦਿੱਤਾ ਗਿਆ ਹੈ। ਅਸੀਂ ਵੀਡੀਓ ਬਾਰੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਖ਼ਿਲਾਫ਼ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ਼ਾਕਿਬ ਅਲ ਹਸਨ 'ਤੇ ਪਿਛਲੇ ਸਾਲ ਆਈਸੀਸੀ ਨੇ ਇੱਕ ਸਾਲ ਲਈ ਪਾਬੰਦੀ ਲਗਾਈ ਸੀ, ਜੋ ਹਾਲ ਹੀ ਵਿੱਚ 29 ਅਕਤੂਬਰ ਨੂੰ ਖ਼ਤਮ ਹੋਈ ਸੀ।