ETV Bharat / sports

ਪਾਕਿਸਤਾਨ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਕੀਤਾ ਸੰਨਿਆਸ ਦਾ ਐਲਾਨ

author img

By

Published : Apr 25, 2020, 11:58 PM IST

ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਆਪਣੇ 15 ਸਾਲ ਦੇ ਕ੍ਰਿਕਟ ਕਰਿਅਰ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

ਪਾਕਿਸਤਾਨ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਕੀਤਾ ਸੰਨਿਆਸ ਦਾ ਐਲਾਨ
ਪਾਕਿਸਤਾਨ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਕੀਤਾ ਸੰਨਿਆਸ ਦਾ ਐਲਾਨ

ਲਾਹੌਰ : ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਸ਼ਨਿਚਰਵਾਰ ਨੂੰ ਅੰਤਰ-ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਦੇ ਨਾਲ ਹੀ ਉਨ੍ਹਾਂ ਦੇ 15 ਸਾਲ ਦੇ ਕਰਿਅਰ ਉੱਤੇ ਵੀ ਰੋਕ ਲੱਗ ਜਾਵੇਗੀ। 34 ਸਾਲ ਦੀ ਸਨਾ ਨੇ ਪਾਕਿਸਤਾਨ ਦੇ ਲਈ 120 ਇੱਕ ਰੋਜ਼ਾ ਅਤੇ 106 ਟੀ-20 ਮੈਚ ਖੇਡੇ ਹਨ ਅਤੇ ਇੰਨ੍ਹਾਂ ਵਿੱਚ ਲੜੀਵਾਰ 1630 ਅਤੇ 802 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਨਾਲ ਹੀ ਲੜੀਵਾਰ 151 ਅਤੇ 89 ਵਿਕਟਾਂ ਵੀ ਲਈਆਂ ਹਨ।

ਸਨਾ ਮੀਰ।

ਸਨਾ ਨੇ 2009 ਤੋਂ 2017 ਤੱਕ ਪਾਕਿਸਤਾਨ ਦੇ ਲਈ 137 ਮੈਚਾਂ ਦੀ ਕਪਤਾਨੀ ਕੀਤੀ ਹੈ। ਉਨ੍ਹਾਂ ਨੇ ਬਿਆਨ ਵਿੱਚ ਕਿਹਾ ਕਿ ਮੈਂ ਪੀਸੀਬੀ ਦਾ ਧੰਨਵਾਦ ਕਰਦੀ ਹਾਂ, ਜਿੰਨ੍ਹਾਂ ਨੇ 15 ਸਾਲ ਤੱਕ ਮੈਨੂੰ ਆਪਣੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਇਹ ਮੇਰੇ ਲਈ ਬਹੁਤ ਸਨਮਾਨ ਅਤੇ ਮਾਣ ਦੀ ਗੱਲ ਹੈ। ਮੈਂ ਸਾਰੇ ਸਹਿਯੋਗੀ ਸਟਾਫ਼, ਖਿਡਾਰੀਆਂ, ਮੈਦਾਨੀ ਸਟਾਫ਼ ਅਤੇ ਪਿੱਛੇ ਤੋਂ ਸਹਿਯੋਗ ਦੇਣ ਵਾਲੇ ਸਾਰਿਆਂ ਦੀ ਸ਼ੁਕਰ ਗੁਜ਼ਾਰ ਹਾਂ।

ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਅਤੇ ਸਰਪ੍ਰਸਤਾਂ ਦਾ ਧੰਨਵਾਦ ਕਰਦੀ ਹਾਂ ਜਿੰਨ੍ਹਾਂ ਨੇ ਬਿਨਾਂ ਸ਼ਰਤ ਦੇ ਮੈਨੂੰ ਸਹਿਯੋਗ ਦਿੱਤਾ ਅਤੇ ਪਾਕਿਸਤਾਨ ਦੀ ਅਗਵਾਈ ਕਰਨ ਦਾ ਮੇਰਾ ਸੁਪਨਾ ਪੂਰਾ ਕੀਤਾ। ਪਿਛਲੇ ਕੁੱਝ ਮਹੀਨਿਆਂ ਤੋਂ ਮੈਨੂੰ ਸੋਚਣ ਦਾ ਮੌਕਾ ਮਿਲਿਆ। ਮੈਨੂੰ ਲੱਗਦਾ ਹੈ ਕਿ ਇਹ ਸਹੀ ਸਮਾਂ ਹੈ। ਮੈਂ ਖੇਡ ਅਤੇ ਆਪਣੇ ਦੇਸ਼ ਨੂੰ ਆਪਣਾ ਸਰਵਸ਼੍ਰੇਠ ਦਿੱਤਾ ਹੈ।

ਸਨਾ ਨੇ ਦਸੰਬਰ 2005 ਵਿੱਚ ਕਰਾਚੀ ਵਿੱਚ ਸ਼੍ਰੀਲੰਕਾ ਵਿਰੁੱਧ ਇੱਕ ਰੋਜ਼ਾ ਮੈਚ ਅਤੇ ਮਈ 2009 ਵਿੱਚ ਡਬਲਿਨ ਵਿੱਚ ਆਇਰਲੈਂਡ ਵਿਰੁੱਧ ਟੀ-20 ਕ੍ਰਿਕਟ ਦਾ ਕਰਿਅਰ ਸ਼ੁਰੂ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.