ETV Bharat / sports

ਬਾਹਰ ਜਸ਼ਨ ਨਾ ਮਨਾਓ, ਵਿਸ਼ਵ ਕੱਪ ਨੂੰ ਅਜੇ ਸਮਾਂ ਬਾਕੀ: ਰੋਹਿਤ ਸ਼ਰਮਾ - COVID-19

ਰੋਹਿਤ ਸ਼ਰਮਾ ਨੇ ਟਵੀਟ ਕਰਦੇ ਹੋਏ ਲਿਖਿਆ, "ਸਾਰੇ ਆਪਣੇ ਘਰਾਂ ਵਿੱਚ ਰਹੋ, ਸੜਕਾਂ 'ਤੇ ਜਸ਼ਨ ਮਨਾਉਣ ਲਈ ਨਾ ਨਿਕਲੋ। ਵਿਸ਼ਵ ਕੱਪ ਲਈ ਅਜੇ ਕੁਝ ਸਮਾਂ ਬਾਕੀ ਹੈ।"

Rohit Sharma tweet
ਰੋਹਿਤ ਸ਼ਰਮਾ
author img

By

Published : Apr 6, 2020, 2:15 PM IST

ਨਵੀਂ ਦਿੱਲੀ: ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਐਤਵਾਰ ਰਾਤ ਨੂੰ ਲੋਕਾਂ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਲੜਨ ਲਈ ਘਰ ਰਹਿਣ, ਕਿਉਂਕਿ ਵਿਸ਼ਵ ਕੱਪ ਵਿੱਚ ਅਜੇ ਕੁਝ ਸਮਾਂ ਬਾਕੀ ਹੈ। ਰੋਹਿਤ ਸ਼ਰਮਾ ਨੇ ਟਵੀਟ ਕਰਦਿਆਂ ਲਿਖਿਆ, "ਸਾਰੇ ਆਪਣੇ ਘਰਾਂ ਵਿੱਚ ਰਹੋ, ਸੜਕਾਂ 'ਤੇ ਜਸ਼ਨ ਮਨਾਉਣ ਲਈ ਨਾ ਨਿਕਲੋ, ਵਿਸ਼ਵ ਕੱਪ ਲਈ ਅਜੇ ਕੁਝ ਸਮਾਂ ਬਾਕੀ ਹੈ।"

  • Stay indoors India, don’t go out on the streets celebrating. World Cup is still some time away 🙏

    — Rohit Sharma (@ImRo45) April 5, 2020 " class="align-text-top noRightClick twitterSection" data=" ">

ਤੁਹਾਨੂੰ ਦੱਸ ਦੇਈਏ ਕਿ ਆਈਸੀਸੀ ਟੀ-20 ਵਿਸ਼ਵ ਕੱਪ 18 ਅਕਤੂਬਰ ਤੋਂ 15 ਨਵੰਬਰ ਤੱਕ ਆਸਟ੍ਰੇਲੀਆ 'ਚ ਹੋਵੇਗਾ, ਹਾਲਾਂਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਹੀ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ 17 ਮਾਰਚ ਨੂੰ ਕਿਹਾ ਕਿ ਆਗਾਮੀ ਟੀ-20 ਵਿਸ਼ਵ ਕੱਪ 2020 ਨਿਰਧਾਰਤ ਸਮੇਂ ਤੋਂ ਅੱਗੇ ਵਧਾਇਆ ਜਾਵੇਗਾ।

ਆਈਸੀਸੀ ਨੇ ਅੱਗੇ ਕਿਹਾ, “ਆਈਸੀਸੀ ਟੀ 20 ਵਿਸ਼ਵ ਕੱਪ 18 ਅਕਤੂਬਰ ਤੋਂ 15 ਨਵੰਬਰ 2020 ਤੱਕ ਆਸਟ੍ਰੇਲੀਆ ਦੇ ਸੱਤ ਸਥਾਨਾਂ 'ਤੇ ਹੋਣਾ ਹੈ। ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਲਿਜਾਣ ਦੀ ਯੋਜਨਾ ਬਣਾ ਰਹੇ ਹਾਂ।”

ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨੋ ਵਾਇਰਸ ਦੇ ਮਾਮਲਿਆਂ 40 ਹਜ਼ਾਰ ਦਾ ਅੰਕੜਾ ਪਾਰ ਕਰ ਗਏ ਹਨ, ਜਦਕਿ ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ 505 ਨਵੇਂ ਕੇਸ ਸਾਹਮਣੇ ਆਏ ਹਨ। ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 109 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਕੋਰੋਨਾ ਖਿਲਾਫ਼ ਜੰਗ ਲਈ ਇਕਜੁੱਟ ਹੋਇਆ ਦੇਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.