ਹੈਦਰਾਬਾਦ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਖੇਡ ਜਗਤ ਵਿੱਚ ਚੁੱਪੀ ਪੈਦਾ ਕਰ ਦਿੱਤੀ ਹੈ, ਪਰ ਕੁੱਝ ਕ੍ਰਿਕਟਰਾਂ ਨੇ ਇੰਸਟਾਗ੍ਰਾਮ ਨੂੰ ਆਪਣਾ ਸਟੇਡੀਅਮ ਬਣਾਇਆ ਹੋਇਆ ਹੈ ਅਤੇ ਇੰਸਟਾ ਸਟੋਰੀ ਨੂੰ ਆਪਣੀ 22 ਗਜ਼ ਦੀ ਪਿਚ ਸਮਝਦੇ ਹਨ। ਅਜਿਹਾ ਕੁੱਝ ਹੀ ਸੋਸ਼ਲ ਮੀਡੀਆ 'ਤੇ ਮਹੋਲ ਬਣਾਉਂਦੇ ਦਿਖੇ, ਭਾਰਤੀ ਟੀਮ ਦਾ ਹਿੱਟ ਮੈਨ ਸ਼ਰਮਾ ਉਰਫ ਰੋਹਿਤ ਸ਼ਰਮਾ।
ਟੀਮ ਇੰਡੀਆ ਦੇ ਸੀਮਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਫੈਨਜ਼ ਨੂੰ ਦੱਸਿਆ ਕਿ ਉਹ ਜੋ ਵੀ ਸਵਾਲ ਪੁੱਛਣਾ ਚਹੁੰਦੇ ਉਹ ਪੁੱਛ ਸਕਦੇ ਹਨ। ਜਿਸ 'ਤੇ ਫੈਨਜ਼ ਨੇ ਰੋਹਿਤ ਸ਼ਰਮਾ 'ਤੇ ਪ੍ਰਸ਼ਨਾਂ ਦੀ ਲੜੀ ਲਗਾ ਦਿੱਤੀ ਅਤੇ ਇਕ ਤੋਂ ਵੱਧ ਇਕ ਸਵਾਲ ਪੁੱਛੇ।
ਇਕ ਫੈਨ ਨੇ ਰੋਹਿਤ ਸ਼ਰਮਾ ਨੂੰ ਪੁੱਛਿਆ ਕਿ ਜੇ ਰੋਹਿਤ ਨੂੰ ਇੱਕ ਰੋਜ਼ਾ ਮੈਚ ਵਿੱਚ ਤੀਹਰਾ ਸੈਂਕੜਾ ਤੇ ਟੀ -20 ਵਿੱਚ ਦੋਹਰਾ ਸੈਂਕੜਾ ਦੋਹਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੋਵੇ ਤਾਂ ਉਹ ਕੀ ਕਰਨਗੇ, ਜਿਸ ਦਾ ਜਵਾਬ ਦਿੰਦੇ ਹੋਏ ਰੋਹਿਤ ਸ਼ਰਮਾ ਨੇ ਕਿਹਾ ਕਿ ਦੋਵਾਂ ਦੀ ਹੀ ਚੋਣ ਕਰਨਾ ਬਿਹਤਰ ਨਹੀਂ ਹੋਵੇਗਾ?
ਦੱਸ ਦੇਈਏ ਕਿ ਰੋਹਿਤ ਵਨਡੇ ਵਿੱਚ 264 ਦੌੜਾਂ ਤੇ ਇੱਕ ਰੋਜ਼ਾ ਮੈਚਾਂ ਵਿੱਚ 3 ਸੈਂਕੜੇ ਲਗਾ ਦੋਵੇਂ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਇੱਕ ਫੈਨ ਨੇ ਉਸ ਨੂੰ ਕੋਹਲੀ ਬਾਰੇ ਇੱਕ ਸ਼ਬਦ ਬੋਲਣ ਲਈ ਕਿਹਾ 'ਤੇ ਰੋਹਿਤ ਬੋਲੇ ਪਹਿਲਾਂ ਕੋਹਲੀ ਦੇ ਨਾਂਅ ਦੀ ਸਪੈਲਿੰਗ ਠੀਕ ਕਰੋ। ਫੈਨ ਵੱਲੋਂ ਸਵਾਲ ਪੁੱਛਣ 'ਤੇ ਕੋਹਲੀ ਦੇ ਨਾਂਅ ਦੀ ਸਪੈਲਿੰਗ ਗਲਤ ਲਿਖੇ ਗਏ ਸਨ।