ਬੰਗਲੁਰੂ: ਭਾਰਤ ਦੇ ਅਨੁਭਵੀ ਤੇ ਉੱਘੇ ਖਿਡਾਰੀ ਗੋਪਾਲਸਵਾਮੀ ਕਸਤੂਰੀਰੰਗਨ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਨੇ ਟਵੀਟ ਕਰਕੇ ਦਿੱਤੀ। ਕੁੰਬਲੇ ਨੇ ਟਵੀਟ ਵਿੱਚ ਕਿਹਾ ਕਿ, "ਉਨ੍ਹਾਂ ਦੇ ਇਸ ਦੁਨੀਆਂ ਤੋਂ ਵਿਦਾ ਹੋਣ ਦੀ ਖ਼ਬਰ ਸੁਣ ਕੇ ਬਹੁਤ ਦੁਖ ਹੋਇਆ। ਕ੍ਰਿਕਟ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। "ਕਸਤੂਰੀਰੰਗਨ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਗਿਆ।
-
Sad to hear about the passing of G Kasturirangan. He will be fondly remembered for all his contributions to cricket. Heartfelt condolences to his family. 🙏🏽
— Anil Kumble (@anilkumble1074) August 19, 2020 " class="align-text-top noRightClick twitterSection" data="
">Sad to hear about the passing of G Kasturirangan. He will be fondly remembered for all his contributions to cricket. Heartfelt condolences to his family. 🙏🏽
— Anil Kumble (@anilkumble1074) August 19, 2020Sad to hear about the passing of G Kasturirangan. He will be fondly remembered for all his contributions to cricket. Heartfelt condolences to his family. 🙏🏽
— Anil Kumble (@anilkumble1074) August 19, 2020
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਾਬਕਾ ਭਾਰਤੀ ਸਾਲਮੀ ਬੱਲੇਬਾਜ਼ ਚੇਤਨ ਚੌਹਾਨ ਦਾ ਦੇਹਾਂਤ ਹੋਇਆ ਸੀ। ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇਐਸਸੀਏ) ਦੇ ਖਜ਼ਾਨਚੀ ਅਤੇ ਬੁਲਾਰੇ ਵਿਨੈ ਮੌਤੂੰਜਿਆ ਨੇ ਇੱਕ ਮੀਡੀਆ ਹਾਉਸ ਨੂੰ ਦੱਸਿਆ ਕਿ ਕਸਤੂਰੀਰੰਗਨ ਦਾ ਬੁੱਧਵਾਰ ਦੀ ਸਵੇਰੇ ਨੂੰ ਦੇਹਾਂਤ ਹੋਇਆ ਹੈ। ਕਸਤੂਰੀਰੰਗਨ 89 ਸਾਲਾਂ ਦੇ ਸਨ ਅਤੇ ਬੀਸੀਸੀਆਈ ਦੇ ਸਾਬਕਾ ਕ੍ਰਿਕਟਰ, ਪ੍ਰਬੰਧਕ ਅਤੇ ਕਿਊਰੇਟਰ ਵੀ ਰਹਿ ਚੁੱਕੇ ਸਨ।
ਗੋਪਾਲਸਵਾਮੀ ਕਸਤੂਰੀਰੰਗਨ ਸੱਜੇ ਹੱਥ ਦੇ ਗੇਂਦਬਾਜ਼ ਦੇ ਰੂਪ ਵਿੱਚ ਰਣਜੀ ਟ੍ਰਾਫੀ ਦੇ ਜ਼ਿਆਦਾਤਰ ਮੈਚ ਖੇਡੇ ਹਨ। ਉਹ 1948 ਤੋਂ 1963 ਵਿਚਕਾਰ ਮੈਸੂਰ ਦੇ ਵੱਲੋਂ ਮੈਦਾਨ ਵਿੱਚ ਉੱਤਰੇ ਸਨ। ਉਨ੍ਹਾਂ ਨੇ 36 ਫਸਟ ਕਲਾਸ ਮੈਚ ਖੇਡੇ ਜਿਨ੍ਹਾਂ ਵਿਚੋਂ 94 ਵਿਕੇਟ ਲਏ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ 42 ਦੌੜਾਂ 'ਤੇ 6 ਵਿਕਟਾਂ ਦਾ ਸੀ।