ਨਵੀਂ ਦਿੱਲੀ : ਆਈਪੀਐਲ ਖੇਡ ਰਹੇ ਵਿਸ਼ਵ ਕੱਪ ਖਿਡਾਰੀਆਂ ਦੇ ਕੰਮਕਾਜ ਨੂੰ ਲੈ ਕੇ ਚੱਲ ਰਹੀ ਬਹਿਸ ਵਿਚਕਾਰ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਥਕਾਵਟ ਦੀ ਚਿੰਤਾ ਕੀਤੇ ਬਿਨ੍ਹਾਂ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਕ੍ਰਿਕਟ ਖੇਡਣਾ ਚਾਹੀਦੀ ਹੈ।
ਗਾਂਗੁਲੀ ਨੇ ਕਿਹਾ ਕਿ, ਮੇਰੀ ਤਾਂ ਇਹੀ ਰਾਇ ਹੈ ਕਿ ਖਿਡਾਰੀਆਂ ਨੂੰ ਥਕਾਵਟ ਦੀ ਚਿੰਤਾ ਕੀਤੇ ਬਿਨ੍ਹਾਂ ਜਿੰਨ੍ਹੇ ਮੌਕੇ ਮਿਲਣ, ਉਨ੍ਹਾਂ ਹੀ ਕ੍ਰਿਕਟ ਖੇਡਣ। ਉਨ੍ਹਾਂ ਨੂੰ ਤਰੋ-ਤਾਜ਼ਾ ਰਹਿਣ ਦੇ ਤਰੀਕੇ ਲੱਭਣੇ ਹੋਣਗੇ ਪਰ ਨਾ ਖੇਡਣਾ ਕੋਈ ਹੱਲ ਨਹੀਂ ਹੈ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਕਿ ਕੀ ਭਾਰਤੀ ਟੀਮ ਵਿਰਾਟ ਕੋਹਲੀ ਤੇ ਜ਼ਿਆਦਾ ਨਿਰਭਰ ਹੈ ਤਾਂ ਗਾਂਗੁਲੀ ਨੇ ਇਸ ਦਾ ਜਵਾਬ ਨਾ ਵਿੱਚ ਦਿੰਦੇ ਹੋਏ ਕਿਹਾ ਕਿ ਅਜਿਹਾ ਨਹੀਂ ਹੈ। ਹਰ ਪੀੜ੍ਹੀ ਵਿੱਚ ਚੈਂਪੀਅਨ ਕ੍ਰਿਕਟਰ ਹੁੰਦੇ ਹਨ, ਪਰ ਸਾਡੇ ਸਮੇਂ ਸਚਿਨ ਤੇਂਦੁਲਕਰ, ਰਿੰਕੀ ਪੋਟਿੰਗ ਸੀ ਪਰ ਅੱਜ ਵਿਰਾਟ ਹਨ। ਪਰ ਮੌਜੂਦਾ ਭਾਰਤੀ ਟੀਮ ਇੰਨ੍ਹੀ ਪ੍ਰਭਾਵਸ਼ਾਲੀ ਹੈ ਕਿ ਜੇ ਵਿਰਾਟ ਅਸਫ਼ਲ ਰਹਿੰਦੇ ਹਨ ਤਾਂ ਵੀ ਟੀਮ ਅਸਫ਼ਲ ਨਹੀਂ ਹੋਵੇਗੀ।