ETV Bharat / sports

ਪਾਕਿਸਤਾਨ-ਜ਼ਿੰਬਾਬਵੇ ਸੀਰੀਜ਼ ਤੋਂ ਪਹਿਲਾਂ ਪਾਕਿਸਤਾਨ ਅਤੇ ਜ਼ਿੰਬਾਬਵੇ ਦੀ ਟੀਮ ਦਾ ਹੋਇਆ ਕੋਵਿਡ-19 ਟੈਸਟ

author img

By

Published : Oct 27, 2020, 2:08 PM IST

ਪਾਕਿਸਤਾਨ-ਜ਼ਿੰਬਾਬਵੇ ਸੀਰੀਜ਼ ਤੋਂ ਪਹਿਲਾਂ, ਪਾਕਿਸਤਾਨ ਅਤੇ ਜ਼ਿੰਬਾਬਵੇ ਦੀ ਟੀਮ ਦੇ ਖਿਡਾਰੀਆਂ ਅਤੇ ਸਟਾਫ ਦਾ ਕੋਵਿਡ-19 ਟੈਸਟ ਕਰਵਾਇਆ ਗਿਆ ਹੈ। ਦੋਹਾਂ ਟੀਮਾਂ ਦਾ ਇਹ ਟੈਸਟ ਨੈਗੇਟਿਵ ਆਇਆ ਹੈ। ਇਹ ਜਾਣਕਾਰੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਂਝੀ ਕੀਤੀ ਹੈ।

ਪਾਕਿਸਤਾਨ ਅਤੇ ਜ਼ਿੰਬਾਬਵੇ ਦੀ ਟੀਮ ਦਾ ਹੋਇਆ ਕੋਵਿਡ-19 ਟੈਸਟ

ਰਾਵਲਪਿੰਡੀ: ਪਾਕਿਸਤਾਨ 'ਚ ਖੇਡੀ ਜਾਣ ਵਾਲੀ ਪਕਿਸਤਾਨ ਬਨਾਮ ਜ਼ਿੰਬਾਬਵੇ ਟੈਸਟ ਸੀਰੀਜ਼ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਖਿਡਾਰੀ ਅਤੇ ਸਹਿਯੋਗੀ ਸਟਾਫ ਨੇ ਕੋਵਿਡ-19 ਟੈਸਟ ਕਰਵਾਏ। ਕੁੱਲ 107 ਕੋਵਿਡ-19 ਟੈਸਟ ਕਰਵਾਏ ਗਏ। ਜਿਸ ਵਿੱਚ ਸਾਰੇ ਨੈਗੇਟਿਵ ਆ ਚੁੱਕੇ ਹਨ। ਦੋਹਾਂ ਟੀਮਾਂ ਵਿਚਾਲੇ ਸੀਮਤ ਓਵਰਾਂ ਦੀ ਲੜੀ ਇਸ ਹਫਤੇ ਤੋਂ ਖੇਡੀ ਜਾਵੇਗੀ। ਇਹ ਜਾਣਕਾਰੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਂਝੀ ਕੀਤੀ ਹੈ।

ਪਾਕਿਸਤਾਨ ਕ੍ਰਿਕਟ ਬੋਰਡ
ਪਾਕਿਸਤਾਨ ਕ੍ਰਿਕਟ ਬੋਰਡ

ਇਹ ਸਾਰੇ ਹੀ ਟੈਸਟ ਸੋਮਵਾਰ ਨੂੰ ਪੀਸੀਬੀ ਦੇ ਕੋਵਿਡ-19 ਪ੍ਰੋਟੋਕਾਲ ਦੇ ਤਹਿਤ ਅਧੀਨ ਹੋਏ ਹਨ। ਪੀਸੀਬੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਸਾਰੇ ਖਿਡਾਰੀਆਂ, ਅਧਿਕਾਰੀਆਂ ਅਤੇ ਸਟਾਫ ਨੂੰ ਇਸਲਾਮਾਬਾਦ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਕਿਸੇ ਬਾਹਰੀ ਵਿਅਕਤੀ ਨੂੰ ਮਿਲਣ ਦੀ ਆਗਿਆ ਨਹੀਂ ਹੈ ਪਰ ਉਹ ਬਾਇਓ ਬੱਬਲ ਵਿੱਚ ਘੁੰਮ ਸਕਦੇ ਹਨ।"

ਦੋਵੇਂ ਟੀਮਾਂ ਮੰਗਲਵਾਰ ਤੋਂ ਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਟ੍ਰੇਨਿੰਗ ਸ਼ੁਰੂ ਕਰਨਗੀਆਂ। ਇਸ ਸਟੇਡੀਅਮ ਵਿੱਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ।

ਇਹ ਸੀਰੀਜ਼ ਸ਼ੁੱਕਰਵਾਰ ਤੋਂ ਵਨਡੇ ਮੈਚਾਂ ਦੇ ਨਾਲ ਸ਼ੁਰੂ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਟੀ-20 ਸੀਰੀਜ਼ ਲਾਹੌਰ ਵਿੱਚ ਹੋਣ ਵਾਲੀ ਸੀ, ਪਰ ਕਿਹਾ ਜਾ ਰਿਹਾ ਹੈ ਕਿ ਅਗਲੇ ਮਹੀਨੇ ਸ਼ਹਿਰ ਵਿੱਚ ਕਾਫੀ ਧੁੰਧ ਹੋਵੇਗੀ। ਇਸ ਲਈ ਹੁਣ ਇਹ ਮੈਚ ਰਾਵਲਪਿੰਡੀ ਵਿੱਚ ਹੀ ਕਰਵਾਏ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.