ETV Bharat / sports

ਪਾਕਿਸਤਾਨ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ ਚੱਲੀ ਗੋਲੀਆਂ, ਸੁਰੱਖਿਆ 'ਤੇ ਫਿਰ ਖੜ੍ਹੇ ਹੋਏ ਸਵਾਲ

author img

By

Published : Aug 10, 2020, 11:53 PM IST

ਪਾਕਿਸਤਾਨ ਵਿੱਚ ਇਕ ਕ੍ਰਿਕਟ ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ ਸੀ। ਜਿਥੇ ਫਾਈਨਲ ਮੈਚ ਦੇ ਦੌਰਾਨ ਭੰਨ-ਤੋੜ ਕੀਤੀ ਗਈ। ਮੈਦਾਨ ਵਿੱਚ ਮੌਜੂਦ ਪ੍ਰਸ਼ੰਸਕਾਂ, ਰਾਜਨੀਤਿਕ ਕਾਰਕੁਨਾਂ ਅਤੇ ਮੀਡੀਆ ਵਰਕਰਾਂ ਦੀ ਹਾਜ਼ਰੀ ਵਿੱਚ ਅੰਨ੍ਹੇਵਾਹ ਫਾਇਰਿੰਗ ਵੀ ਹੋਈ।

pakistan cricket tournament attacked by the terrorist
ਪਾਕਿਸਤਾਨ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ ਚੱਲੀ ਗੋਲੀਆਂ, ਸੁਰੱਖਿਆ 'ਤੇ ਫਿਰ ਖੜ੍ਹੇ ਹੋਏ ਸਵਾਲ

ਨਵੀਂ ਦਿੱਲੀ: ਪਾਕਿਸਤਾਨ ਵਿੱਚ ਸਾਲ 2009 ਵਿੱਚ ਸ੍ਰੀਲੰਕਾ ਦੀ ਟੀਮ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਮੈਚ ਦੇਖਣ ਲਈ ਤਰਸ ਗੇ ਸੀ। ਹਾਲਾਂਕਿ ਉਸ ਹਮਲੇ ਦੇ 10 ਸਾਲ ਬਾਅਦ ਪਾਕਿਸਤਾਨ ਨੇ ਕਈ ਮੌਕਿਆਂ 'ਤੇ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ, ਪਰ ਹੁਣ ਤੱਕ ਕ੍ਰਿਕਟ ਜਗਤ ਵਿੱਚ ਉਨ੍ਹਾਂ ਦੇ ਇੱਕ ਮੇਜ਼ਬਾਨ ਦੇ ਤੌਰ 'ਤੇ ਪੂਰੀ ਤਰ੍ਹਾਂ ਤੋਂ ਅਪਣਾਇਆ ਨਹੀਂ ਗਿਆ ਹੈ।

ਕ੍ਰਿਕਟ ਖੇਡਦੇ ਹੋੇ ਬੱਚੇ
ਕ੍ਰਿਕਟ ਖੇਡਦੇ ਹੋੇ ਬੱਚੇ

ਪੀਸੀਬੀ ਲਗਾਤਾਰ ਦੇਸ਼ ਵਿੱਚ ਖਿਡਾਰੀਆਂ ਦੀ ਸੁਰੱਖਿਆ ਦੀ ਗੱਲ ਕਰਦੀ ਦਿਖਦੀ ਹੈ। ਪਰ ਇਕ ਵਾਰ ਫਿਰ ਪਾਕਿਸਤਾਨ ਵਿੱਚ ਕ੍ਰਿਕਟ ਮੈਚ ਦੌਰਾਨ ਹੋਏ ਅੱਤਵਾਦੀ ਹਮਲੇ ਨੇ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਓਰਕਜ਼ਈ ਜ਼ਿਲ੍ਹੇ ਵਿੱਚ ਅਮਨ ਕ੍ਰਿਕਟ ਨਾਮ ਦੇ ਇਕ ਟੂਰਨਾਮੈਂਟ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਫਾਈਨਲ ਮੈਚ ਦੌਰਾਨ ਸ਼ਾਨਦਾਰ ਸਮਾਪਤੀ ਸਮਰੋਹ ਵਿੱਚ ਭੰਨ-ਤੋੜ ਕੀਤੀ ਗਈ। ਇੱਥੇ ਹੀ ਨਹੀਂ, ਮੈਦਾਨ ਵਿੱਚ ਮੌਜੂਦ ਪ੍ਰਸ਼ੰਸਕਾਂ, ਰਾਜਨੀਤਿਕ ਕਾਰਕੁਨਾਂ ਅਤੇ ਮੀਡੀਆਕਰਮਿਆਂ ਦੀ ਹਾਜ਼ਰੀ ਵਿੱਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਕਿਸੇ ਤਰ੍ਹਾਂ ਲੋਕਾਂ ਨੇ ਆਪਣੀ ਜਾਨ ਬਚਾਈ। ਪਾਕਿਸਤਾਨੀ ਮੀਡੀਆ ਦੇ ਅਨੁਸਾਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੱਤਵਾਦੀਆਂ ਨੇ ਲੱਗੇ ਦੀਆਂ ਪਹਾੜੀਆਂ ਤੋਂ ਖੇਡ ਦੇ ਮੈਦਾਨ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ।

ਸ਼੍ਰੀਲੰਕਾ ਟੀਮ 'ਤੇ ਹੋਏ ਅੱਤਵਾਦੀ ਹਮਲੇ ਦੇ ਦੌਰਾਨ ਦੀ ਫੋਟੋ

ਇੱਕ ਦਰਸ਼ਕ ਨੇ ਕਿਹਾ ਕਿ ਗੋਲੀਬਾਰੀ ਇੰਨੀ ਤੇਜ਼ ਸੀ ਕਿ ਪ੍ਰਬੰਧਕਾਂ ਕੋਲ ਖੇਡ ਨੂੰ ਖਤਮ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਓਰਕਜ਼ਈ ਜ਼ਿਲ੍ਹਾ ਪੁਲਿਸ ਅਧਿਕਾਰੀ ਨਿਸਾਰ ਅਹਿਮਦ ਖਾਨ ਨੇ ਮੰਨਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਅੱਤਵਾਦੀਆਂ ਦੇ ਬਾਰੇ ਕੁੱਝ ਜਾਣਕਾਰੀ ਸੀ ਅਤੇ ਹੁਣ ਉਨ੍ਹਾਂ ਨੇ ਗਤੀਵਿਧੀਆਂ ਦੇ ਪਿੱਛੇ ਵਾਲੇ ਟ੍ਰੈਕ ਕਰਨ ਦੇ ਲਈ ਓਰਕਜ਼ਾਈ ਸਕਾਉਟਸ ਦੇ ਨਾਲ ਇੱਕ ਸਾਂਝੇ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.