ਨਵੀਂ ਦਿੱਲੀ:ਵਨਡੇ ਮੈਚਾਂ ਵਿਚ ਇਕ ਸਮਾਂ ਸੀ ਜਦੋਂ ਇੱਕ ਬੱਲੇਬਾਜ਼ ਲਈ ਇਕ ਪਾਰੀ ਵਿਚ 150 ਤੋਂ ਜ਼ਿਆਦਾ ਦੌੜਾਂ ਬਣਾਉਣਾ ਮੁਸ਼ਕਲ ਹੁੰਦਾ ਸੀ ਪਰ ਸਾਲ 2010 ਵਿੱਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਵਨਡੇ ਮੈਚਾਂ ਦਾ ਰੂਪ ਬਦਲ ਦਿੱਤਾ।
2010 ਵਿੱਚ 24 ਫ਼ਰਵਰੀ ਨੂੰ ਭਾਰਤੀ ਬੱਲੇਬਾਜ਼ ਨੇ ਗਵਾਲੀਅਰ ਵਿੱਚ ਦੱਖਣੀ ਅਫ਼ਰੀਕਾ ਵਿਰੁੱਧ ਇੱਕ ਮੈਚ ਵਿੱਚ ਵਨਡੇ ਕ੍ਰਿਕਟ ਦਾ ਪਹਿਲਾ ਦੋਹਰਾ ਸੈਂਕੜਾ ਜੜਿਆ ਸੀ।
ਇਹ ਵੀ ਪੜ੍ਹੋ: NZvsIND: ਪਹਿਲੇ ਟੈਸਟ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ
ਸਚਿਨ ਨੇ ਸਿਰਫ 147 ਗੇਂਦਾਂ 'ਤੇ 200 ਦੌੜਾਂ ਬਣਾਈਆਂ ਅਤੇ ਉਸ ਦੀ ਪਾਰੀ' ਚ 25 ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਇਹ ਉਸ ਸਮੇਂ ਦਾ ਵਨ ਡੇ ਦਾ ਸਰਵਉੱਤਮ ਵਿਅਕਤੀਗਤ ਸਕੋਰ ਸੀ।
ਸਚਿਨ ਦੇ ਇਸ ਰਿਕਾਰਡ ਤੋਂ ਪਹਿਲਾਂ ਸਈਦ ਅਨਵਰ ਅਤੇ ਚਾਰਲਸ ਕੌਵੈਂਟਰੀ (194) ਨੇ ਸਾਂਝੇ ਤੌਰ 'ਤੇ ਇਹ ਰਿਕਾਰਡ ਆਪਣੇ ਨਾਂਅ ਕੀਤਾ ਸੀ।
ਮੈਚ ਦੇ ਉਸ ਵੇਲੇ ਕੋਮੇਂਟਰ ਰਵੀ ਸ਼ਾਸ਼ਤਰੀ ਨੇ ਸਚਿਨ ਦੀ ਇਸ ਉਪਲਬੱਧੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਧਰਤੀ ਦਾ ਪਹਿਲਾ ਮਨੁੱਖ ਜਿਸਨੇ ਡਬਲ ਸੈਂਚਰੀ ਮਾਰੀ, ਉਸ ਨੂੰ ਸੁਪਰਮੈਨ ਕਹਿਣਾ ਗਲਤ ਨਹੀਂ ਹੋਵੇਗਾ।
ਦੱਸਦਈਏ ਕਿ ਤੇਂਦੁਲਕਰ ਦੇ ਇਸ ਰਿਕਾਰਡ ਨੂੰ ਵਰਿੰਦਰ ਸਹਿਵਾਗ ਨੇ ਪਛਾੜ ਦਿੱਤਾ ਸੀ। ਉਨ੍ਹਾਂ ਨੇ ਵੈਸਟਇੰਡੀਜ਼ ਵਿਰੁੱਧ 219 ਦੌੜਾਂ ਬਣਾਈਆਂ ਸਨ। ਤੇਂਦੁਲਕਰ ਦੇ ਰਿਕਾਰਡ ਤੋਂ ਬਾਅਦ ਛੇ ਹੋਰ ਦੋਹਰੇ ਸੈਂਕੜੇ ਬਣ ਚੁੱਕੇ ਹਨ, ਅਤੇ ਰੋਹਿਤ ਸ਼ਰਮਾ ਨੇ ਤਿੰਨ ਸੈਂਕੜੇ ਆਪਣੇ ਨਾਂਅ ਕਰ ਚੁੱਕੇ ਹਨ।