ਮੈਨਚੇਸਟਰ: ਨੌਜਵਾਨ ਬੱਲੇਬਾਜ਼ ਅੋਲੀ ਪੋਪ ਨੇ ਅੋਲਡ ਟ੍ਰੈਫ਼ੋਰਡ ਮੈਦਾਨ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਖੇਡੇ ਜਾ ਰਹੇ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ ਆਪਣੀ ਟੀਮ ਨੂੰ ਮੁਸ਼ਕਿਲ ਹਾਲਾਤਾਂ ਵਿੱਚੋਂ ਕੱਢਿਆ।
ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਇੰਗਲੈਂਡ ਨੇ ਆਪਣੇ ਚਾਰ ਵਿਕਟ 122 ਦੌੜਾਂ ਉੱਤੇ ਹੀ ਗਵਾ ਦਿੱਤੇ ਸੀ। ਇੱਥੋਂ ਪੋਪ ਤੇ ਜੋਸ ਬਟਲਰ ਨੇ ਟੀਮ ਦੀ ਕਮਾਨ ਸੰਭਾਲੀ ਤੇ ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਕੋਈ ਵੀ ਝਟਕਾ ਨਹੀਂ ਲੱਗਣ ਦਿੱਤਾ। ਇੰਗਲੈਂਡ ਨੇ ਪਹਿਲੇ ਦਿਨ ਦਾ ਅੰਤ ਚਾਰ ਵਿਕਟਾਂ ਦੇ ਨੁਕਸਾਨ ਉੱਤੇ 258 ਦੌੜਾਂ ਦੇ ਨਾਲ ਕੀਤਾ। ਹਾਲਾਂਕਿ ਦੂਸਰੇ ਦਿਨ ਪੋਪ ਨਿੱਜੀ 91 ਦੌੜਾਂ ਬਣਾ ਕੇ ਆਊਟ ਹੋ ਗਿਆ।
ਸਟ੍ਰਾਸ ਨੇ ਇੱਕ ਸਪੋਰਟਸ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਉਸਦਾ ਪਹਿਲਾਂ ਦੀ ਸ਼੍ਰੇਣੀ ਵਿੱਚ ਔਸਤ ਦੇਖੋਂ ਤਾਂ 57 ਦਾ ਹੈ ਤੇ ਉਸ ਨੇ ਦੱਖਣੀ ਅਫ਼ਰੀਕਾ ਵਿੱਚ ਜ ਪਾਰੀ ਖੇਡੀ ਸੀ ਉਸ ਵਿੱਚ ਸਾਬਤ ਕਰ ਦਿੱਤਾ ਸੀ ਕਿ ਉਹ ਟੈਸਟ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਖਿਡਾਰੀ ਹੈ ਜੋ ਤੇਜ਼ੀ ਨਾਲ ਦੌੜਾਂ ਬਣਾ ਸਕਦਾ ਹੈ ਪਰ ਕਿਸੇ ਦਾ ਧਿਆਨ ਨਹੀਂ ਜਾਂਦਾ। ਉਸ ਨੇ ਕੁਝ ਸ਼ਾਨਦਾਰ ਸ਼ਾਰਟ ਵੀ ਖੇਡੇ ਸੀ ਜੋ ਤੇਜ਼ ਤੇ ਹੋਲੀ ਗੇਂਦਬਾਜ਼ੀ ਦੋਵਾਂ ਦੇ ਸਾਹਮਣੇ ਆਮ ਲੱਗਦੇ ਹਨ। ਇਸ ਲਈ ਕੋਈ ਖ਼ਾਸ ਕਮਜ਼ੋਰੀ ਉਸ ਦੇ ਖੇਡ ਵਿੱਚ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਉਹ ਇੰਗਲੈਂਡ ਦੀ ਅਸਲ ਖੋਜ ਹੈ। ਸਟ੍ਰਾਸ ਨੇ ਕਿਹਾ ਕਿ ਪੋਪ ਦੇ ਕੋਲ ਉਹ ਤਕਨੀਕ ਹੈ ਜਿਸ ਨਾਲ ਉਹ ਕਿਸੇ ਵੀ ਫਾਰਮੈਟ ਵਿੱਚ ਸਫ਼ਲ ਹੋ ਸਕਦਾ ਹੈ'।
ਖੱਬੇ ਹੱਥ ਦੇ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਦਿਨਾਂ ਮੈਚਾਂ ਵਿੱਚ ਵੱਖ-ਵੱਖ ਥਾਵਾਂ 'ਤੇ ਮੌਕਾ ਮਿਲਣਾ ਚਾਹੀਦਾ ਹੈ। ਅਸੀਂ ਜਾਣਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਵੱਖ-ਵੱਖ ਸ਼ਾਟ ਖੇਡ ਸਕਦਾ ਹੈ ਪਰ ਕੁਝ ਸਮੇਂ ਲਈ ਮੈਂ ਉਸ ਨੂੰ ਟੈਸਟ ਟੀਮ ਵਿਚ ਵੇਖਣਾ ਚਾਹੁੰਦਾ ਹਾਂ ਅਤੇ ਅਸੀਂ ਉਸ ਨੂੰ ਆਪਣੀ ਤਕਨੀਕ ਨਾਲ ਛੇੜਛਾੜ ਕਰਦੇ ਹੋਏ ਨਹੀਂ ਦੇਖਣਾ ਚਾਹੁੰਦੇ।