ਕਰਾਚੀ: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਕੋਟ ਵਕਾਰ ਯੂਨਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਦੇ ਦਰਮਿਆਨ ਉਹ ਖ਼ਾਲੀ ਸਟੇਡਿਅਮਾਂ ਵਿੱਚ ਕ੍ਰਿਕਟ ਸ਼ੁਰੂ ਕਰਨ ਦੇ ਪੱਖ ਵਿੱਚ ਨਹੀਂ ਹਨ, ਕਿਉਂਕਿ ਉਨ੍ਹਾਂ ਲੱਗਦਾ ਹੈ ਕਿ ਜਦ ਦੁਨੀਆ ਸਿਹਤ ਸੰਕਟ ਨਾਲ ਜੂਝ ਰਹੀ ਹੈ ਤਾਂ ਅਜਿਹੀਆਂ ਯੋਜਨਾਵਾਂ ਨਾਲ ਜ਼ਿਆਦਾ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਦੁਨੀਆ ਭਰ ਵਿੱਚ ਲਗਭਗ 70,000 ਲੋਕਾਂ ਦੀ ਜਾਨ ਚੱਲੀ ਗਈ ਹੈ। ਉਨ੍ਹਾਂ ਕਿਹਾ 'ਨਹੀਂ ਮੈਂ ਇਸ ਸੁਝਾਅ ਨਾਲ ਸਹਿਮਤ ਨਹੀਂ ਹਾਂ ਕਿ ਕ੍ਰਿਕਟ ਗਤੀਵਿਧੀਆਂ ਨੂੰ ਖਾਲੀ ਸਟੇਡਿਅਮਾਂ ਵਿੱਚ ਜਲਦ ਹੀ ਸ਼ੁਰੂ ਕਰਨਾ ਚਾਹੀਦਾ।'
ਕੁੱਝ ਸਾਬਕਾਂ ਕ੍ਰਿਕਟਰਾਂ ਅਤੇ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਖੇਡ ਨੂੰ ਹੌਲੀ-ਹੌਲੀ ਫ਼ਿਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਜਿੱਥੇ ਮੈਚਾਂ ਦਾ ਪ੍ਰਬੰਧ ਖਾਲੀ ਸਟੇਡਿਅਮਾਂ ਵਿੱਚ ਜ਼ਰੂਰੀ ਸਾਵਧਾਨੀਆਂ ਨਾਲ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ 5-6 ਮਹੀਨਿਆਂ ਵਿੱਚ ਜਦ ਦੁਨੀਆਂ ਵਿੱਚ ਚੀਜ਼ਾਂ ਨੂੰ ਕੰਟਰੋਲ ਵਿੱਚ ਹੋਣ ਅਤੇ ਜ਼ਿੰਦਗੀ ਸਮਾਨ ਤਰੀਕੇ ਨਾਲ ਪੱਟੜੀ ਉੱਤੇ ਆ ਜਾਵੇਗੀ ਤਾਂ ਅਸੀਂ ਬਿਨਾਂ ਦਰਸ਼ਕਾਂ ਦੇ ਮੈਚ ਦੇ ਬਾਰੇ ਵਿੱਚ ਸੋਚ ਸਕਦੇ ਹਾਂ।