ਸਿਡਨੀ: ਭਾਰਤੀ ਆਲਰਾਉਂਡਰ ਹਾਰਦਿਕ ਪਾਂਡਿਆ ਨੇ ਮੰਗਲਵਾਰ ਨੂੰ ਕਿਹਾ ਕਿ ਤੇਜ਼ ਗੇਂਦਬਾਜ਼ ਟੀ ਨਟਰਾਜਨ ਨੂੰ ਮੈਨ ਆਫ ਦਿ ਸੀਰੀਜ਼ ਦਾ ਪੁਰਸਕਾਰ ਮਿਲਣਾ ਚਾਹੀਦਾ ਸੀ। ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਟੀ -20 ਲੜੀ ਦਾ ਨਤੀਜਾ ਭਾਰਤ ਦੇ ਹੱਕ ਵਿੱਚ 2-1 ਰਿਹਾ। ਇਸ ਲੜੀ ਵਿੱਚ ਪਾਂਡਿਆ ਨੇ ਤਿੰਨ ਮੈਚਾਂ ਵਿੱਚ 78 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਮੈਨ ਆਫ ਦਿ ਸੀਰੀਜ਼ ਦਾ ਪੁਰਸਕਾਰ ਮਿਲਿਆ।
-
Natarajan, you were outstanding this series. To perform brilliantly in difficult conditions on your India debut speaks volumes of your talent and hardwork 👏 You deserve Man of the Series from my side bhai! Congratulations to #TeamIndia on the win 🇮🇳🏆 pic.twitter.com/gguk4WIlQD
— hardik pandya (@hardikpandya7) December 8, 2020 " class="align-text-top noRightClick twitterSection" data="
">Natarajan, you were outstanding this series. To perform brilliantly in difficult conditions on your India debut speaks volumes of your talent and hardwork 👏 You deserve Man of the Series from my side bhai! Congratulations to #TeamIndia on the win 🇮🇳🏆 pic.twitter.com/gguk4WIlQD
— hardik pandya (@hardikpandya7) December 8, 2020Natarajan, you were outstanding this series. To perform brilliantly in difficult conditions on your India debut speaks volumes of your talent and hardwork 👏 You deserve Man of the Series from my side bhai! Congratulations to #TeamIndia on the win 🇮🇳🏆 pic.twitter.com/gguk4WIlQD
— hardik pandya (@hardikpandya7) December 8, 2020
ਤਾਮਿਲਨਾਡੂ ਦੇ 29 ਸਾਲਾ ਤੇਜ਼ ਗੇਂਦਬਾਜ਼ ਨਟਰਾਜਨ ਨੇ ਕੈਨਬਰਾ ਵਿੱਚ ਤੀਜੇ ਵਨਡੇ ਦੇ ਜ਼ਰੀਏ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਸ਼ੁਰੂਆਤ ਕੀਤੀ। ਉਸ ਨੇ ਤਿੰਨ ਮੈਚਾਂ ਦੀ ਟੀ -20 ਲੜੀ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਭ ਤੋਂ ਵੱਧ ਛੇ ਵਿਕੇਟਾਂ ਲਈਆਂ। ਪਾਂਡਿਆ ਨੇ ਮੈਨ ਆਫ਼ ਦਿ ਸੀਰੀਜ਼ ਦਾ ਪੁਰਸਕਾਰ ਜਿੱਤਣ ਤੋਂ ਬਾਅਦ ਨਟਰਾਜਨ ਨੂੰ ਆਪਣੀ ਟਰਾਫੀ ਦਿੱਤੀ।
ਪਾਂਡਿਆ ਨੇ ਟਵੀਟ ਕੀਤਾ, 'ਇਸ ਲੜੀ ਵਿੱਚ ਤੁਸੀਂ ਬੇਮੇਲ ਪ੍ਰਦਰਸ਼ਨ ਕੀਤਾ ਨਟਰਾਜਨ। ਭਾਰਤ ਦੇ ਵੱਲੋਂ ਡੈਬਿਉ ਕਰਦੇ ਹੋਏ ਮੁਸ਼ਕਲ ਹਾਲਤਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਤੁਹਾਡੀ ਪ੍ਰਤਿਭਾ ਅਤੇ ਮਿਹਨਤ ਨੂੰ ਦਰਸਾਉਂਦਾ ਹੈ। ਮੇਰੇ ਲਈ ਤੁਸੀਂ ਮੈਨ ਆਫ ਦਿ ਸੀਰੀਜ਼ ਦੇ ਹੱਕਦਾਰ ਹੋ ਭਾਈ। ਭਾਰਤੀ ਟੀਮ ਨੂੰ ਜਿੱਤ 'ਤੇ ਵਧਾਈ।''
ਉਸ ਨੇ ਕਿਹਾ ਸੀ, "ਮੇਰੇ ਖਿਆਲ ਵਿੱਚ ਨਟਰਾਜਨ ਨੂੰ ਮੈਨ ਆਫ ਦਿ ਮੈਚ ਹੋਣਾ ਚਾਹੀਦਾ ਸੀ। ਇਸ ਕਰਕੇ ਸਾਨੂੰ ਘੱਟੋ ਘੱਟ 10 ਦੌੜਾਂ ਦਾ ਘੱਟ ਟੀਚਾ ਮਿਲਿਆ।"