ਹੈਦਰਾਬਾਦ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਐਮ.ਐਸ ਧੋਨੀ ਆਪਣੀ ਪਤਮੀ ਸਾਕਸ਼ੀ ਧੋਨੀ ਤੇ ਸਾਬਕਾ ਕ੍ਰਿਕੇਟਰ ਆਰ.ਪੀ ਸਿੰਘ ਦੇ ਨਾਲ ਮਾਲਦੀਪ ਵਿੱਚ ਛੁੱਟੀਆਂ ਮਨਾ ਰਹੇ ਹਨ। ਐਤਵਾਰ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਧੋਨੀ ਸਪੀਡਬੋਟ ਚਲਾ ਰਹੇ ਸਨ।
-
Guess who is heading to Maldives !!
— Prabhu (@Cricprabhu) February 2, 2020 " class="align-text-top noRightClick twitterSection" data="
He has driven enough of Bikes and Jeeps, so for a change, drives a Speedboat to @visitmaldives !! #Dhoni pic.twitter.com/ShG0xL7BlC
">Guess who is heading to Maldives !!
— Prabhu (@Cricprabhu) February 2, 2020
He has driven enough of Bikes and Jeeps, so for a change, drives a Speedboat to @visitmaldives !! #Dhoni pic.twitter.com/ShG0xL7BlCGuess who is heading to Maldives !!
— Prabhu (@Cricprabhu) February 2, 2020
He has driven enough of Bikes and Jeeps, so for a change, drives a Speedboat to @visitmaldives !! #Dhoni pic.twitter.com/ShG0xL7BlC
ਆਰ.ਪੀ ਸਿੰਘ ਨੇ ਧੋਨੀ, ਸਾਰਕਸ਼ੀ ਤੇ ਆਪਣੀ ਪਤਨੀ ਦੇ ਨਾਲ ਇੱਕ ਫ਼ੋਟੋ ਨੂੰ ਪੋਸਟ ਕਰ ਇੱਕ ਕੈਪਸ਼ਨ ਵਿੱਚ ਲਿਖਿਆ,"ਹੈਲੋ ਮਾਲਦੀਪ...ਅਸੀਂ ਆ ਗਏ ਹਾਂ।" ਜ਼ਿਕਰੇਖ਼ਾਸ ਹੈ ਕਿ ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਜੀਪ ਵਿੱਚ ਬੈਠੇ ਧੋਨੀ ਨੂੰ ਉਨ੍ਹਾਂ ਦੇ ਪ੍ਰਸੰਸ਼ਕਾਂ ਨੇ ਘੇਰ ਰੱਖਿਆ ਸੀ।
ਇਹ ਵੀ ਪੜ੍ਹੋ: 8ਵੀਂ ਵਾਰ ਜੋਕੋਵਿਚ ਬਣੇ ਆਸਟਰੇਲੀਆਈ ਓਪਨ ਦੇ ਚੈਂਪੀਅਨ
ਦੱਸ ਦਈਏ ਕਿ ਧੋਨੀ ਕ੍ਰਿਕੇਟ ਤੋਂ ਦੂਰ ਹਨ। ਉਨ੍ਹਾਂ ਨੂੰ ਆਖਰੀ ਵਾਰ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਵਿਸ਼ਵ ਕੱਪ ਵਿੱਚ ਸੈਮੀਫਾਈਨਲ ਮੈਚ ਦੇ ਦੌਰਾਨ ਦੇਖਿਆ ਗਿਆ ਸੀ। ਉਸ ਮੈਚ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੇ ਬਾਅਦ ਸਾਊਥ ਅਫਰੀਕਾ, ਬੰਗਲਾਦੇਸ਼ ਅਤੇ ਵੈਸਟਇੰਡੀਜ਼ ਦੇ ਖ਼ਿਲਾਫ਼ ਘਰੇਲੂ ਸੀਰੀਜ਼ ਵੀ ਨਹੀਂ ਖੇਡੀ। ਜਿਥੋਂ ਤੱਕ ਟੀਮ ਇੰਡੀਆ ਦੀ ਗੱਲ ਹੈ, ਤਾਂ ਉਹ ਨਿਊਜ਼ੀਲੈਂਡ ਦਾ ਦੌਰਾ ਕਰ ਰਹੀ ਹੈ।
ਦੱਸਣਯੋਗ ਹੈ ਕਿ ਭਾਰਤ ਤੇ ਨਿਊਜ਼ੀਲੈਂਡ ਦੇ ਖ਼ਿਲਾਫ਼ ਹੋਈ ਪੰਜ ਦਿਨਾਂ ਦੀ ਟੀ-20 ਸੀਰੀਜ਼ ਵਿੱਚੋਂ ਭਾਰਤ ਨੇ ਪੰਜ ਦੇ ਪੰਜ ਮੈਚ ਆਪਣੇ ਨਾਂਅ ਕੀਤੇ ਹਨ। ਆਖਰੀਲੇ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਤੋਂ 7 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।