ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕੇਟਰ ਮੁਹੰਮਦ ਕੈਫ਼ ਨੇ ਕ੍ਰਿਕੇਟ ਦੇ ਪਿਤਾ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਨਾਲ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ। ਇਸ ਦੇ ਨਾਲ ਹੀ ਕੈਫ਼ ਨੇ ਖ਼ੁਦ ਨੂੰ ਸੁਦਾਮਾ ਅਤੇ ਸਚਿਨ ਨੂੰ 'ਭਗਵਾਨ ਕ੍ਰਿਸ਼ਨ' ਦੱਸਿਆ ਹੈ। ਮੁਹੰਮਦ ਕੈਫ ਨੇ ਆਪਣੀ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ,"ਭਗਵਾਨ ਕ੍ਰਿਸ਼ਨ ਦੇ ਨਾਲ ਮੇਰਾ ਸੁਦਾਮਾ ਪਲ।"
-
My Sudama moment with lord Krishna @sachin_rt pic.twitter.com/qtOEqLTX1R
— Mohammad Kaif (@MohammadKaif) January 12, 2020 " class="align-text-top noRightClick twitterSection" data="
">My Sudama moment with lord Krishna @sachin_rt pic.twitter.com/qtOEqLTX1R
— Mohammad Kaif (@MohammadKaif) January 12, 2020My Sudama moment with lord Krishna @sachin_rt pic.twitter.com/qtOEqLTX1R
— Mohammad Kaif (@MohammadKaif) January 12, 2020
ਹੋਰ ਪੜ੍ਹੋ: ਜਾਣੋਂ ਕਿਉਂ ਆਪਣਾ ਦੇਸ਼ ਛੱਡਣਾ ਚਹਾਉਂਦੀ ਹੈ ਇਰਾਨ ਦੀ ਇਕਲੌਤੀ ਮਹਿਲਾ ਉਲੰਪਿਕ ਮੈਡਲ ਜੇਤੂ ਕੀਮੀਆ ਅਲੀਜ਼ਾਦੇਹ
ਕੈਫ ਦੇ ਇਸ ਟਵੀਟ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਸਾਲ 2018 ਵਿੱਚ ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਕੈਫ਼ ਨੂੰ ਭਾਰਤ ਦੇ ਬਿਹਤਰੀਨ ਫੀਲਡਰਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਜੁਲਾਈ 2002 ਨੂੰ ਨੈਟਵੇਸਟ ਟਰਾਫੀ ਦੇ ਫਾਈਨਲ ਵਿੱਚ ਇੰਗਲੈਂਡ ਦੇ ਖ਼ਿਲਾਫ਼ ਮੈਚ ਜਿੱਤਿਆ ਸੀ ਤੇ ਭਾਰਤ ਨੂੰ ਸੀਰੀਜ਼ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਹੋਰ ਪੜ੍ਹੋ: ਕੀ ਰਿਚਾ ਘੋਸ਼ 16 ਸਾਲ ਦੀ ਉਮਰ ਵਿੱਚ ਖੇਡ ਸਕੇਗੀ ਭਾਰਤ ਲਈ ਵਿਸ਼ਵ ਕੱਪ?
ਕੈਫ ਦੇ ਨਾਂਅ 125 ਵਨ-ਡੇ ਵਿੱਚ 2753 ਦੌੜਾਂ ਦਰਜ਼ ਹਨ, ਜਦਕਿ ਟੈਸਟ ਮੈਚਾਂ ਦੀਆਂ 13 ਪਾਰੀਆਂ ਵਿੱਚ ਉਨ੍ਹਾਂ ਨੇ 324 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਹੈ।