ਪੁਣੇ: ਭਾਰਤੀ ਸਪਿਨਰ ਕੁਲਦੀਪ ਯਾਦਵ ਅਤੇ ਸ੍ਰੀਲੰਕਾ ਦੇ ਕੋਚ ਮਿਕੀ ਆਰਥਰ ਨੇ ਟੈਸਟ ਮੈਚਾਂ ਦੇ 5 ਦਿਨ ਦਾ ਬਣਾਏ ਰੱਖਣ ਦਾ ਸਮਰਥਨ ਕਰਦਿਆਂ ਕਿਹਾ ਕਿ ਟੈਸਟ ਕ੍ਰਿਕੇਟ ਦੇ ਮੌਜੂਦਾਂ ਰੂਪ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਹੈ। ਆਰਥਰ ਨੇ ਸ਼ੁੱਕਰਵਾਰ ਨੂੰ ਹੋਣ ਵਾਲੇ ਤੀਸਰੇ ਟੀ-20 ਤੋਂ ਪਹਿਲਾ ਕਿਹਾ, "ਪੰਜ ਦਿਨੀਂ ਕ੍ਰਿਕੇਟ ਅੱਗੇ ਵੱਧਣ ਦਾ ਤਰੀਕਾ ਹੈ। ਟੈਸਟ ਕ੍ਰਿਕੇਟ ਤੁਹਾਨੂੰ ਲਈ ਮਾਨਸਿਕ, ਸਰੀਰਕ ਅਤੇ ਤਕਨੀਕੀ ਰੂਪ ਤੋਂ ਚੁਣੌਤੀ ਪੇਸ਼ ਕਰਦਾ ਹੈ ਅਤੇ ਕਈ ਵਾਰ ਨਤੀਜਾ 5ਵੇਂ ਦਿਨ ਆਉਂਦਾ ਹੈ। ਅਸੀਂ ਹਾਲ ਹੀ ਵਿੱਚ ਇੱਕ ਬਹੁਤ ਚੰਗਾ ਟੈਸਟ ਮੈਟ ਦੇਖਿਆ ਜੋ 5ਵੇਂ ਦਿਨ ਖ਼ਤਮ ਹੋਇਆ ਸੀ।"
ਹੋਰ ਪੜ੍ਹੋ: ਆਸਟ੍ਰੇਲੀਆਈ ਓਪਨ ਵਿੱਚ 10 ਭਾਰਤੀ ਬੱਚਿਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਇਸ ਦੇ ਨਾਲ ਹੀ ਕੁਲਦੀਪ ਨੂੰ ਲਗਦਾ ਹੈ ਕਿ ਮੌਜੂਦਾ ਫਾਰਮੈਟ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ,"ਇਮਾਨਦਾਰੀ ਨਾਲ ਕਹਾਂ ਤਾਂ ਮੈਂ 5 ਦਿਨਾਂ ਟੈਸਟ ਕ੍ਰਿਕੇਟ ਨੂੰ ਤਰਜੀਹ ਦੇਵਾਗਾਂ। ਟੈਸਟ ਕ੍ਰਿਕੇਟ ਪੰਜ ਦਿਨਾਂ ਦੇ ਲਈ ਬਣਾਇਆ ਹੈ ਅਤੇ ਮੈਂ ਇਸ ਵਿੱਚ ਕੋਈ ਵੀ ਬਦਲਾਅ ਨਹੀਂ ਦੇਖਣਾ ਚਾਹਾਂਗਾ। ਕੋਈ ਚੀਜ਼ ਜੇ ਕਲਾਸਿਕ ਹੋਵੇ ਤਾਂ ਉਸ ਉਵੇਂ ਹੀ ਰੱਖਣਾ ਚਾਹੀਦਾ ਹੈ।"
ਹੋਰ ਪੜ੍ਹੋ: ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਹੋਵੇਗਾ ਅੱਜ ਤੀਜਾ ਟੀ-20 ਮੈਚ
ਅਨਿਲ ਕੁੰਬਲੇ ਦੀ ਅਗਵਾਈ ਵਾਲੀ ਕ੍ਰਿਕੇਟ ਕਮੇਟੀ 27 ਤੋਂ 31 ਮਾਰਚ ਤੱਕ ਦੁਬਈ ਵਿੱਚ ਹੋਣ ਵਾਲੀ ਆਈਸੀਸੀ ਦੀ ਅਗਲੇ ਗੇੜ ਵਿੱਚ ਚਾਰ ਦਿਨਾਂ ਟੈਸਟ ਪ੍ਰਸਤਾਵ ਉੱਤੇ ਵਿਚਾਰ ਕਰੇਗੀ। ਇਸ ਦੇ ਨਾਲ ਹੀ ਸਾਬਕਾ ਕ੍ਰਿਕੇਟਰ ਸਚਿਨ ਤੇਂਦੂਲਕਰ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਚਾਰ ਦਿਨੀਂ ਟੈਸਟ ਦੇ ਵਿਚਾਰ ਦਾ ਵਿਰੋਧ ਕਰੇਗੀ।