ਨਵੀਂ ਦਿੱਲੀ: ਇੰਗਲੈਂਡ ਦੇ ਸਾਬਕਾ ਆਫ਼ ਸਪਿਨਰ ਗ੍ਰੀਮ ਸਵਾਨ ਇਸ ਗੱਲ ਤੋਂ ਬਹੁਤ ਪ੍ਰੇਸ਼ਾਨ ਹਨ ਕਿ ਆਈ.ਪੀ.ਐੱਲ-13 ਵਿੱਚ ਲਗਾਤਾਰ ਅਸਫ਼ਲ ਹੋਣ ਦੇ ਬਾਵਜੂਦ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਗਲੈਨ ਮੈਕਸਵੈਲ ਨੂੰ ਟੀਮ ਵਿੱਚ ਮੌਕੇ ਮਿਲ ਰਹੇ ਹਨ। ਮੈਕਸਵੈਲ ਦਾ ਸੀਜ਼ਨ ਵਿੱਚ ਉੱਚਤਮ ਸਕੋਰ 13 ਰਿਹਾ ਹੈ।
ਸਵਾਨ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਮੈਕਸਵੈਲ ਨੇ ਟੀਮ ਵਿੱਚ ਆਪਣੀ ਥਾਂ ਬਣਾਈ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਮੈਕਸਵੈਲ ਨੂੰ ਬਹੁਤ ਸਾਰਾ ਪੈਸਾ ਦਿੱਤਾ ਗਿਆ ਹੈ ਅਤੇ ਫ਼ਿਲਹਾਲ ਉਹ ਵਾਪਸ ਨਹੀਂ ਦੇ ਰਹੇ ਹਨ। ਉਹ ਇੱਕ ਉੱਚ-ਪੱਧਰੀ ਖਿਡਾਰੀ ਹਨ। ਉਨ੍ਹਾਂ ਨੇ ਇੰਗਲੈਂਡ ਵਿੱਚ ਆਸਟ੍ਰੇਲੀਆਂ ਦੇ ਲਈ ਕਾਫ਼ੀ ਦੌੜਾਂ ਬਣਾਈਆਂ ਸਨ। ਬਸ ਹੁਣ ਉਨ੍ਹਾਂ ਨੂੰ ਟੀਮ ਦੇ ਲਈ ਹੋਰ ਜ਼ਿਆਦਾ ਜ਼ਿੰਮੇਵਾਰੀ ਲੈਣੀ ਹੋਵੇਗੀ।
ਆਈਪੀਐੱਲ-13 ਦੇ 6 ਮੈਚਾਂ ਵਿੱਚ ਮੈਕਸਵੈਲ ਦਾ ਬੱਲਾ ਹਾਲੇ ਤੱਕ ਸ਼ਾਂਤ ਹੀ ਰਿਹਾ ਹੈ। ਉਨ੍ਹਾਂ ਨੇ 6 ਪਾਰੀਆਂ ਵਿੱਚ ਹੁਣ ਤੱਕ 1,5,13,11 ਨਾਬਾਦ 11, 7 ਅਤੇ 10 ਦੌੜਾਂ ਬਣਾਈਆਂ ਹਨ।