ਇੰਦੌਰ: ਆਈਪੀਐਲ ਦੇ ਸਾਬਕਾ ਚੇਅਰਮੈਨ ਰਾਜੀਵ ਸ਼ੁਕਲਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵਿੱਚ ਬਹੁਤ ਕ੍ਰਿਕੇਟ ਬਾਕੀ ਹੈ। ਪਰ ਆਪਣੇ ਸੰਨਿਆਸ ਬਾਰੇ ਵਿੱਚ ਉਨ੍ਹਾਂ ਨੇ ਖ਼ੁਦ ਫ਼ੈਸਲਾ ਕਰਨਾ ਹੈ।
ਹੋਰ ਪੜ੍ਹੋ: ਮਾਲਦੀਪ ਵਿੱਚ ਆਰ.ਪੀ ਸਿੰਘ ਦੇ ਨਾਲ ਛੁੱਟੀਆ ਮਨਾ ਰਹੇ ਨੇ ਧੋਨੀ, ਵੀਡੀਓ ਵਾਇਰਲ
ਸ਼ੁਕਲਾ ਨੇ ਪੱਤਰਕਾਰਾਂ ਨੂੰ ਕਿਹਾ, "ਧੋਨੀ ਇੱਕ ਮਹਾਨ ਖਿਡਾਰੀ ਹਨ ਤੇ ਉਨ੍ਹਾਂ ਵਿੱਚ ਹਾਲੇ ਵੀ ਬਹੁਤ ਕ੍ਰਿਕੇਟ ਬਾਕੀ ਹੈ। ਪਰ ਆਪਣੇ ਸੰਨਿਆਸ ਦਾ ਸਮੇਂ ਉਨ੍ਹਾਂ ਨੂੰ ਖ਼ੁਦ ਹੀ ਤੈਅ ਕਰਨਾ ਚਾਹੀਦਾ ਹੈ। ਕਿਸੇ ਵੀ ਖਿਡਾਰੀ ਦੇ ਬਾਰੇ ਵਿੱਚ ਬੀਸੀਸੀਆਈ ਦੀ ਨੀਤੀ ਹੈ ਕਿ ਇਹ ਫ਼ੈਸਲਾ ਉਨ੍ਹਾਂ ਨੇ ਹੀ ਕਰਨਾ ਹੈ ਕਿ ਉਹ ਕ੍ਰਿਕੇਟ ਤੋਂ ਸੰਨਿਆਸ ਕਦੋ ਲੈਣਗੇ।"
ਜ਼ਿਕਰਯੋਗ ਹੈ ਕਿ ਧੋਨੀ ਟੈਸਟ ਕ੍ਰਿਕੇਟ ਵਿੱਚੋਂ ਸੰਨਿਆਸ ਲੈ ਚੁੱਕੇ ਹਨ। ਪਰ ਸੀਮਿਤ ਓਵਰਾਂ ਦਾ ਫਾਰਮੈਟ ਵਿੱਚ ਵਿਕਟਕੀਪਰ ਤੇ ਬੱਲੇਬਾਜ਼ ਦੇ ਭਵਿੱਖ ਨੂੰ ਲੈ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਦੋ ਵਾਰ ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਦੇ ਕਪਤਾਨ ਰਹੇ ਧੋਨੀ ਇੰਗਲੈਂਡ ਵਿੱਚ 2019 ਵਿਸ਼ਵ ਕੱਪ ਤੋਂ ਭਾਰਤ ਦੇ ਬਾਹਰ ਹੋਣ ਤੋਂ ਬਾਅਦ ਬ੍ਰੇਕ ਉੱਤੇ ਹਨ।
ਇਸ ਤੋਂ ਇਲਾਵਾ ਬੀਸੀਸੀਆਈ ਨੇ 2020 ਦੇ ਲਈ ਸਾਲਾਨਾ ਖਿਡਾਰੀ ਦਾ ਇਕਰਾਰਨਾਮਾ ਕਰਨ ਦੀ ਘੋਸ਼ਣਾ ਕੀਤੀ ਸੀ, ਜਿਸ ਵਿੱਚ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਂਅ ਸ਼ਾਮਲ ਨਹੀਂ ਸੀ।