ਕੈਨਬਰਾ: ਆਸਟ੍ਰੇਲੀਆ ਕ੍ਰਿਕੇਟ ਟੀਮ ਦੇ ਸਾਬਕਾ ਖਿਡਾਰੀ ਰਿੱਕੀ ਪੌਂਟਿੰਗ ਅਤੇ ਸ਼ੇਨ ਵਾਨ ਦੋ ਟੀਮਾਂ ਨੂੰ ਲੀਡ ਕਰਨਗੇ ਅਤੇ ਇੱਕ ਚੈਰਿਟੀ ਮੈਚ ਖੇਡਣਗੇ। ਇਸ ਮੈਚ ਤੋਂ ਮਿਲਣ ਵਾਲਾ ਪੈਸਾ ਉਹ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਦੇਣਗੇ।
ਹੋਰ ਪੜ੍ਹੋ: JNU ਮਾਮਲੇ ਉੱਤੇ ਬੋਲੇ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ
ਇਹ ਮੈਚ 8 ਜਨਵਰੀ ਨੂੰ ਖੇਡਿਆ ਜਾਵੇਗਾ, ਜਿਸ ਵਿੱਚ ਵਾਨ ਅਤੇ ਪੌਂਟਿੰਗ ਕਪਤਾਨੀ ਕਰਨਗੇ। ਸੰਨਿਆਸ ਲੈ ਚੁੱਕੇ ਖਿਡਾਰੀ ਐਡਮ ਗਿਲਕ੍ਰਿਸਟ, ਬ੍ਰੇਟ ਲੀ, ਜਸਟਿਨ ਲੈਂਗਰ, ਮਾਈਕਲ ਕਲਾਰਕ, ਸ਼ੇਨ ਵਾਟਸਨ ਅਤੇ ਅਲੈਕਸ ਬਲੈਕਵੈਲ ਵੀ ਇਸ ਮੈਚ ਦਾ ਹਿੱਸਾ ਬਣਨਗੇ। ਇਹ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ, ਜਦ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਟੀ-20 ਮੈਚ ਖੇਡਿਆ ਜਾਵੇਗਾ ਅਤੇ ਬੀਬੀਐਲ ਦੀ ਫਾਈਨਲ ਮੈਚ ਵੀ ਉਸੀਂ ਦਿਨ ਖੇਡਿਆ ਜਾਵੇਗਾ। ਇਨ੍ਹਾਂ ਤਿੰਨਾਂ ਮੈਚਾਂ ਤੋਂ ਹੋਣ ਵਾਲੀ ਕਮਾਈ ਆਸਟ੍ਰੇਲੀਆ ਰੈੱਡ ਕਰਾਸ ਡਿਜ਼ਾਸਟਰ ਰਿਲੀਫ ਅਤੇ ਰਿਕਵਰੀ ਫੰਡ ਵਿੱਚ ਜਾਵੇਗੀ।
ਹੋਰ ਪੜ੍ਹੋ: ਟੈਸਟ ਕ੍ਰਿਕੇਟ ਦਾ ਪਹਿਲਾ ਵਾਲਾ ਫਾਰਮੈਟ ਕਾਫ਼ੀ ਸਮੇਂ ਤੱਕ ਚੱਲੇਗਾ: ਚੇਤੇਸ਼ਵਰ ਪੁਜਾਰਾ
ਇਸ ਤੋਂ ਪਹਿਲਾ ਵਾਰਨ ਨੇ ਆਪਣੀ ਸ਼ੇਨ ਬੈਗੀ ਗ੍ਰੀਨ ਕੈਪ ਨੂੰ 1,007,500 ਡਾਲਰ ਵਿੱਚ ਆਨਲਾਈਨ ਨਿਲਾਮੀ ਵਿੱਚ ਵੇਚਿਆ ਸੀ। ਇਸ ਦੀ ਨਿਲਾਮੀ ਨਾਲ ਹੋਈ ਸਾਰੀ ਕਮਾਈ ਨੂੰ ਜੰਗਲਾਂ ਵਿੱਚ ਲੱਗੀ ਅੱਗ ਤੋਂ ਪੀੜ੍ਹਤ ਲੋਕਾਂ ਦੀ ਮਦਦ ਲਈ ਦੇ ਦਿੱਤੀ ਸੀ।