ਮੁੰਬਈ: ਸਾਲ 1983 ਵਿੱਚ ਭਾਰਤ ਦਾ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੇ ਸਾਬਕਾ ਕਪਤਾਨ ਕਪਿਲ ਦੇਵ ਸ਼ੁਰੂ ਵਿੱਚ ਫਿਲਮ '83' ਬਣਾਉਣ ਦੇ ਹੱਕ ਵਿੱਚ ਨਹੀਂ ਸਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਉਸ ਦੀ ਜੀਵਨੀ ਦੀ ਭੂਮਿਕਾ ਵੱਡੇ ਪਰਦੇ ‘ਤੇ ਨਿਭਾਉਣਗੇ ਤਾਂ ਉਹ ਡਰ ਗਏ। ਫਿਲਮ '83' 'ਚ ਕਪਿਲ ਦੇਵ ਦਾ ਕਿਰਦਾਰ ਰਣਵੀਰ ਸਿੰਘ ਅਤੇ ਰੋਮੀ ਦਾ ਕਿਰਦਾਰ ਦੀਪਿਕਾ ਪਾਦੂਕੋਣ ਨਿਭਾਉਂਦੇ ਨਜ਼ਰ ਆਉਣਗੇ।
ਅਦਾਕਾਰਾ ਅਤੇ ਟਾਕ ਸ਼ੋਅ ਹੋਸਟ ਨੇਹਾ ਧੂਪੀਆ ਦੇ ਸ਼ੋਅ 'ਚ ਕਪਿਲ ਮਹਿਮਾਨ ਵਜੋਂ ਆਏ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਪ੍ਰਸ਼ਨ ਪੁੱਛੇ ਗਏ, ਜਿਸ ਦਾ ਕਪਿਲ ਨੇ ਸਹਿਜਤਾ ਨਾਲ ਜਵਾਬ ਦਿੱਤਾ।
ਇਹ ਪੁੱਛੇ ਜਾਣ 'ਤੇ ਉਨ੍ਹਾਂ ਦੀ ਪਤਨੀ ਰੋਮੀ ਦਾ ਕੀ ਕਹਿਣਾ ਸੀ, ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ, ਤਾਂ ਕਪਿਲ ਦੇਵ ਨੇ ਕਿਹਾ, "ਮੈਂ ਥੋੜਾ ਡਰਿਆ ਹੋਇਆ ਸੀ। ਮੈਂ ਸੋਚਿਆ ਉਹ ਇੱਕ ਅਦਾਕਾਰ ਹੈ। ਤੁਸੀਂ ਕੁੱਝ ਖੇਡਾਂ ਅਤੇ ਐਥਲੈਟਿਕਸ ਦੀ ਨਕਲ ਕਰ ਸਕਦੇ ਹੋ। ਕੀ ਉਨ੍ਹਾਂ ਕੋਲ ਇਹ ਸਭ ਹੀ ਹੈ? ਪਰ, ਜਦੋਂ ਮੈਂ ਰਣਵੀਰ ਨਾਲ ਸਮਾਂ ਬਿਤਾਇਆ ਤਾਂ ਮੈਂ ਹੈਰਾਨ ਸੀ ਕਿ ਉਸ ਨੇ ਇਸ 'ਤੇ ਕਿੰਨਾ ਸਮਾਂ ਬਿਤਾਇਆ ਹੈ। ਪਿਛਲੇ ਸਾਲ ਜੂਨ ਅਤੇ ਜੁਲਾਈ 'ਚ ਉਨ੍ਹਾਂ ਕਰੀਬ 8 ਘੰਟੇ ਕ੍ਰਿਕਟ ਮੈਦਾਨ 'ਤੇ ਬਿਤਾਏ ਸੀ ਅਤੇ ਮੈਨੂੰ ਡਰ ਲੱਗਦਾ ਸੀ। ਮੈਂ ਇਹ ਕਹਿਣਾ ਚਾਹਾਂਗਾ ਕਿ ਉਹ 20 ਸਾਲਾਂ ਦੀ ਨਹੀਂ ਹੈ ਅਤੇ ਉਸਨੂੰ ਸੱਟ ਨਹੀਂ ਲੱਗਣੀ ਚਾਹੀਦੀ। ਮੈਨੂੰ ਉਸਦੀ ਚਿੰਤਾ ਸੀ। ਮੈਨੂੰ ਲਗਦਾ ਹੈ ਕਿ ਜਿੱਥੇ ਕਲਾਕਾਰ ਅਤੇ ਅਦਾਕਾਰ ਇਕੱਠੇ ਸਾਹਮਣੇ ਆਉਂਦੇ ਹਨ, ਤਾਂ ਉਹ ਜਾਣਦੇ ਹਨ ਕਿ ਕੀ ਕਰਨਾ ਹੈ ਅਤੇ ਇਹ ਕਿਵੇਂ ਕਰਨਾ ਹੈ।"
ਕਪਿਲ ਨੇ ਇਹ ਵੀ ਦੱਸਿਆ ਕਿ ਕਿਵੇਂ ਰਣਵੀਰ ਨੇ ਇਸ ਫਿਲਮ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਕਿਵੇਂ ਉਨ੍ਹਾਂ ਨਾਲ ਤਿਆਰੀ ਕੀਤੀ ਸੀ।
ਉਨ੍ਹਾਂ ਕਿਹਾ, "ਰਣਵੀਰ ਮੇਰੇ ਨਾਲ ਸੱਤ ਜਾਂ ਅੱਠ ਦਿਨਾਂ ਲਈ ਰਿਹਾ। ਇਸ ਸਮੇਂ ਦੌਰਾਨ ਉਸਨੇ ਮੇਰੇ ਸਾਹਮਣੇ ਇੱਕ ਕੈਮਰਾ ਰੱਖਿਆ (ਰਿਕਾਰਡ ਕਰਨ ਲਈ) ਅਤੇ ਮੈਨੂੰ ਪੁੱਛਿਆ ਕਿ ਮੈਂ ਕਿਵੇਂ ਗੱਲ ਕਰਦਾ ਹਾਂ, ਮੈਂ ਕੀ ਕਰਦਾ ਹਾਂ ਅਤੇ ਮੈਂ ਕਿਵੇਂ ਖਾਂਦਾ ਹਾਂ। ਮੈਨੂੰ ਲਗਦਾ ਹੈ ਉਹ ਸ਼ਾਨਦਾਰ ਹਨ।"
ਇਹ ਪੁੱਛਣ 'ਤੇ ਕਿ ਰਣਵੀਰ ਨੇ ਕਲਾਸਿਕ ਨਟਰਾਜ ਸ਼ਾਟ ਕਿਵੇਂ ਕੀਤਾ ਹੈ, ਕਪਿਲ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਉਸਨੇ ਬਹੁਤ ਸਖਤ ਮਿਹਨਤ ਕੀਤੀ ਹੈ। ਮੈਨੂੰ ਹੁਣ ਵੇਖਣਾ ਪਏਗਾ। ਮੈਂ ਫੋਟੋਆਂ ਅਤੇ ਹੋਰ ਚੀਜ਼ਾਂ ਬਾਰੇ ਬਹੁਤ ਕੁਝ ਵੇਖਿਆ ਹੈ। ਇਹ ਕੈਮਰਾਮੈਨ ਅਤੇ ਇਹ ਲੋਕ ਚੰਗੇ ਹਨ। ਮੈਂ ਉਨ੍ਹਾਂ ਤੋਂ ਬਹੁਤ ਦੂਰ ਸੀ। ਅਸੀਂ ਕਹਾਣੀ ਦਾ ਆਪਣਾ ਪੱਖ ਦਿੱਤਾ ਅਤੇ ਹੋਰ ਕੁਝ ਨਹੀਂ।”
ਕਪਿਲ ਦੇਵ ਨੇ ਖੁਲਾਸਾ ਕੀਤਾ ਹੈ ਕਿ ਉਹ ਅਜੇ ਵੀ ਫਿਲਮ '83' ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ 'ਅਸੀਂ ਸਾਰੇ ਹੁਣ ਜਵਾਨ ਹਾਂ'।
ਉਨ੍ਹਾਂ ਕਿਹਾ, "ਆਪਣੀ ਜ਼ਿੰਦਗੀ ਦੌਰਾਨ, ਉਹ ਤੁਹਾਡੇ 'ਤੇ ਇੱਕ ਫਿਲਮ ਬਣਾਉਂਦੇ ਹਨ ਅਤੇ ਤੁਸੀਂ ਨਹੀਂ ਜਾਣਦੇ ਕਿ ਇਸ 'ਤੇ ਕੀ ਪ੍ਰਤੀਕਰਮ ਕਰਨਾ ਹੈ। ਮੈਂ ਸੋਚਿਆ ਕਿ ਅਸੀਂ ਅਜੇ ਬਹੁਤ ਜਵਾਨ ਹਾਂ ਅਤੇ ਕਹਿੰਦੇ ਹਾਂ 'ਯਾਰ, ਇਹ ਕੀ ਹੋ ਰਿਹਾ ਹੈ। ਪਰ ਜਦੋਂ ਪੂਰੀ ਟੀਮ ਨੇ ਫੈਸਲਾ ਲਿਆ, ਮੈਂ ਵੀ ਉਸ ਦਾ ਹਿੱਸਾ ਸੀ। ਮੇਰੀ ਪਹਿਲੀ ਪ੍ਰਤੀਕ੍ਰਿਆ ਸੀ, "ਕੀ ਅਸੀਂ ਇੰਤਜ਼ਾਰ ਕਰ ਸਕਦੇ ਹਾਂ? ਅਸੀਂ ਬਹੁਤ ਜਵਾਨ ਹਾਂ ਅਤੇ ਹਰ ਇੱਕ ਨੇ ਸਾਨੂੰ ਵੇਖਿਆ ਹੈ, ਚਲੋ ਇਸਨੂੰ ਨਾ ਬਣਾਓ।"