ਨਵੀ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨੂੰ ਅੱਜ ਦਿਲ ਦਾ ਦੌਰ ਪੈਣ ਦੀ ਖ਼ਬਰ ਸਾਹਮਣੇ ਆਈ ਹੈ। ਦਿਲ ਦਾ ਦੌਰਾ ਪੈਣ ਉੱਤੇ ਉਨ੍ਹਾਂ ਨੂੰ ਦਿੱਲੀ ਦੇ ਓਖਲਾ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਪਿਲ ਨੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਐਂਜੀਓਪਲਾਸਟੀ ਕਰਵਾਈ ਹੈ।
ਭਾਰਤ ਦੇ ਸਾਬਕਾ ਕਪਤਾਨ ਤੇ ਕ੍ਰਿਕਟ ਜਗਤ ਦੇ ਸਰਬੋਤਮ ਆਲਰਾਊਂਡਰ ਕਪਿਲ ਦੇਵ ਦੀ ਕਪਤਾਨੀ ਵਿੱਚ ਭਾਰਤ ਨੇ 1983 ਵਿੱਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ।
ਕਪਿਲ ਨੇ ਭਾਰਤ ਦੇ ਵੱਲੋਂ 131 ਟੈਸਟ ਤੇ 225 ਵਨਡੇ ਮੈਚ ਖੇਡੇ ਹਨ। ਉਨ੍ਹਾਂ ਨੇ ਟੈਸਟ ਮੈਚਾਂ ਵਿੱਚ 5248 ਦੌੜਾਂ ਤੇ 434 ਵਿਕਟਾਂ ਲਈਆਂ ਹਨ। ਵਨਡੇ ਇੰਟਰਨੈਸ਼ਨਲ ਕਰੀਅਰ ਵਿੱਚ ਉਨ੍ਹਾਂ ਨੇ 3783 ਦੌੜਾਂ ਬਣਾਉਣ ਦੇ ਨਾਲ 253 ਵਿਕਟਾਂ ਲਈਆਂ ਹਨ। ਕਪਿਲ ਦੇਵ ਨੇ ਆਪਣਾ ਆਖਰੀ ਇੰਟਰਨੈਸ਼ਨਲ ਮੁਕਾਬਲਾ ਵੈਸਟਇੰਡੀਜ਼ ਦੇ ਵਿਰੁੱਧ ਫ਼ਰੀਦਾਬਾਦ ਵਿੱਚ ਸਾਲ 1994 ਵਿੱਚ ਖੇਡਿਆ ਸੀ।