ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਨੇ ਵੀਰਵਾਰ ਨੂੰ ਵਸੀਮ ਜਾਫ਼ਰ ਦੇ ਉਤਰਾਖੰਡ ਦੇ ਮੁੱਖ ਕੋਚ ਦੇ ਰੂਪ ’ਚ ਅਹੁਦਾ ਛੱਡਣ ਦੇ ਫੈਸਲੇ ਦਾ ਸਮਰਥਰਨ ਕੀਤਾ ਅਤੇ ਕਿਹਾ ਕਿ ਸਾਬਕਾ ਬੱਲੇਬਾਜ ਦੀ ਮੈਂਟਰਸ਼ਿੱਪ ਨੂੰ ਮਿਸ ਕਰਨ ਨਾਲ ਖਿਡਾਰੀਆਂ ਨੂੰ ਨੁਕਸਾਨ ਹੋਵੇਗਾ।
ਜਾਫ਼ਰ ਨੇ ਕਿਹਾ ਸੀ ਕਿ ਟੀਮ ਚੋਣ ਕਮੇਟੀ ਅਤੇ ਕ੍ਰਿਕੇਟ ਐਸੋਸ਼ੀਏਸ਼ਨ ਆਫ਼ ਉਤਰਾਖੰਡ (CAU) ਦੇ ਸਕੱਤਰ ਮਾਹਿਮ ਵਰਮਾ ਦੀ ਬਹੁਤ ਜ਼ਿਆਦਾ ਦਖ਼ਲਅੰਦਾਜ਼ੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਤਰਾਖੰਡ ਦੀ ਕੋਚਿੰਗ ਲਈ ਪੂਰੀ ਤਰ੍ਹਾਂ ਸਮਰਪਿਤ ਸਨ, ਅਤੇ ਉਨ੍ਹਾਂ ਆਪਣੇ ਅਸਤੀਫ਼ੇ ਦੇ ਈ-ਮੇਲ ’ਚ, ਉਨ੍ਹਾਂ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੇ ਬੰਗਲਾ ਦੇਸ਼ ਦੇ ਬੱਲੇਬਾਜੀ ਕੋਚ ਦੀ ਪੇਸ਼ਕਸ਼ ਸਹਿਤ ਹੋਰਨਾਂ ਕੋਚਿੰਗ ਭੂਮਿਕਾਵਾਂ ਨੂੰ ਠੁਕਰਾ ਦਿੱਤਾ ਸੀ।
ਜਾਫ਼ਰ ਨੇ ਇੱਕ ਮੀਡੀਆ ਹਾਊਸ ਨੂੰ ਕਿਹਾ,"ਇਹ ਬਹੁਤ ਨਿਰਾਸ਼ਾਜਨਕ ਅਤੇ ਬਹੁਤ ਦੁੱਖਦਾਈਰ ਹੈ। ਇਮਾਨਦਾਰੀ ਨਾਲ ਕਿਹਾ ਜਾਵੇ ਤਾਂ ਮੈਂ ਇੰਨੀ ਤੇਜ਼ੀ ਨਾਲ ਕੰਮ ਕੀਤਾ ਹੈ ਤੇ ਮੈਂ ਉਤਰਾਖੰਡ ਦਾ ਕੋਚ ਬਣਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਾਂ। ਮੈਂ ਹਮੇਸ਼ਾ ਯੋਗ ਉਮੀਦਵਾਰਾਂ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ। ਅਜਿਹਾ ਲੱਗ ਰਿਹਾ ਸੀ ਕਿ ਮੈ ਲੜ ਰਿਹਾ ਹੋਵਾਂ, ਹਰ ਛੋਟੇ ਕੰਮ ਲਈ, ਚੋਣ ਕਰਨ ਵਾਲਿਆਂ ਦੀ ਇੰਨੀ ਦਖਲਅੰਦਾਜ਼ੀ ਸੀ। ਕਦੇ ਕਦੇ ਅਯੋਗ ਖਿਡਾਰੀਆਂ ਨੂੰ ਵੀ ਜ਼ਬਰਦਸਤੀ ਧੱਕ ਦਿੱਤਾ ਜਾਂਦਾ ਸੀ।"
ਉਨ੍ਹਾਂ ਅੱਗੇ ਕਿਹਾ ਕਿ,"ਸਕੱਤਰ ਮਾਹਿਮ ਵਰਮਾ ਦੀ ਬਹੁਤ ਜ਼ਿਆਦਾ ਦਖਲਅੰਦਾਜੀ ਹੈ, ਉਨ੍ਹਾਂ ਨੇ ਵਿਜਯ ਹਜ਼ਾਰੇ ਟ੍ਰਾਫੀ ਲਈ ਟੀਮ ਦੀ ਚੋਣ ਕੀਤੀ ਅਤੇ ਮੈਨੂੰ ਪੁੱਛਿਆ ਨਹੀਂ ਗਿਆ। ਚੋਣ ਕਰਨ ਵਾਲਿਆਂ ਨੇ ਕਪਤਾਨ ਨੂੰ ਬਦਲ ਦਿੱਤਾ, 11 ਖਿਡਾਰੀਆਂ ਨੂੰ ਬਦਲ ਦਿੱਤਾ। ਜੇਕਰ ਕੰਮ ਇਸ ਤਰ੍ਹਾਂ ਹੋਣਗੇ ਤਾਂ ਕੋਈ ਕਿਸ ਤਰ੍ਹਾਂ ਕੰਮ ਕਰ ਸਕਦਾ ਹੈ? ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਟੀਮ ਦੀ ਚੋਣ ਕਰਾਂਗਾ, ਪਰ ਜੇਕਰ ਤੁਸੀਂ ਮੇਰੀ ਸਹਿਮਤੀ ਨਹੀਂ ਲੈਂਦੇ ਤਾਂ ਫੇਰ ਮੇਰੇ ਹੋਣ ਦਾ ਕੀ ਮਤਲਬ ਹੈ।"
ਕੁੰਬਲੇ ਨੇ ਟਵਿੱਟਰ ’ਤੇ ਜਾਫ਼ਰ ਦੀ ਪੋਸਟ ਦਾ ਜਵਾਬ ਦਿੱਤਾ, "ਤੁਹਾਡੇ ਨਾਲ ਹਾਂ ਜਾਫ਼ਰ, ਸਹੀ ਕੰਮ ਕੀਤਾ। ਬਦਕਿਸਮਤੀ ਨਾਲ ਇਹ ਉਹ ਖਿਡਾਰੀ ਹਨ ਜੋ ਤੁਹਾਡੀ ਮੈਂਟਰਸ਼ਿੱਪ ਨੂੰ ਯਾਦ ਕਰਨਗੇ।"
ਜਾਫ਼ਰ ਨੇ ਪਿਛਲੇ ਸਾਲ ਜੂਨ ’ਚ ਉਤਰਾਖੰਡ ਦੇ ਕੋਚ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਸੀ। ਕੁਝ ਮੀਡੀਆ ਰਿਪੋਰਟਾਂ ਮੁਤਾਬਕ, ਸੀਏਯੂ ਦੇ ਕੁਝ ਅਧਿਕਾਰੀਆਂ ਨੇ ਵੀ ਜਾਫ਼ਰ ਖ਼ਿਲਾਫ਼ ਸੰਪਰਦਾਇਕ ਹੋਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਘਰੇਲੂ ਕ੍ਰਿਕੇਟ ਟੀਮ ਦੇ ਖਿਡਾਰੀਆਂ ’ਚ ਉਹ ਧਾਰਮਿਕ ਮਤਭੇਦ ਪੈਦਾ ਕਰ ਰਹੇ ਹਨ। ਹਾਲਾਂਕਿ, ਜਾਫ਼ਰ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਤੱਥਹੀਣ ਕਰਾਰ ਦਿੱਤਾ ਅਤੇ ਕਿਹਾ ਕਿ ਜੇਕਰ ਤੁਸੀਂ ਅਜਿਹਾ ਕਰ ਰਹੇ ਹੁੰਦੇ, ਤਾਂ ਤੁਸੀਂ ਅਸਤੀਫ਼ਾ ਨਹੀਂ ਦਿੰਦੇ, ਬਲਕਿ ਤੁਹਾਨੂੰ ਬਰਖ਼ਾਸਤ ਕਰ ਦਿੱਤਾ ਜਾਂਦਾ।