ETV Bharat / sports

ਨਾਗਪੁਰ 'ਚ ਭਾਰਤ ਨੇ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਹਰਾਇਆ - ਕ੍ਰਿਕਟ ਮੈਚ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨ ਡੇ ਸੀਰੀਜ਼ ਦਾ ਅੱਜ ਦੂਜਾ ਮੈਚ। ਨਾਗਪੁਰ 'ਚ ਵਿਦਰਭ ਕ੍ਰਿਕੇਟ ਐਸੋਸੀਏਸ਼ਨ (ਵੀਸੀਏ) ਸਟੇਡਿਅਮ ਵਿਖੇ ਆਹਮੋਂ-ਸਾਹਮਣੇ ਹੋਈਆ ਦੋਹਾਂ ਦੇਸ਼ਾਂ ਦੀਆਂ ਟੀਮਾਂ। ਪਹਿਲੇ ਮੈਚ ਤੋਂ ਬਾਅਦ ਹੁਣ ਦੂਜਾ ਮੈਚ ਕੀਤਾ ਭਾਰਤ ਨੇ ਆਪਣੇ ਨਾਂਅ। ਭਾਰਤ ਨੇ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਹਰਾਇਆ।

ਭਾਰਤੀ ਟੀਮ।
author img

By

Published : Mar 5, 2019, 11:41 PM IST

ਨਾਗਪੁਰ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਜਾ ਵਨਡੇ ਮੈਚ ਖੇਡਿਆ ਗਿਆ, ਜਿਸ ਦੌਰਾਨ ਇਸ ਵਨ ਡੇ ਮੈਚ ਵਿੱਚ ਭਾਰਤ ਦੀ ਟੀਮ ਨੇ ਮੁੜ ਆਸਟ੍ਰੇਲਿਆ ਨੂੰ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਬੜਤ ਬਣਾ ਲਈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 48.2 ਓਵਰਾਂ ਵਿੱਚ 250 ਦੌੜਾਂ ਬਣਾਈਆ ਸਨ ਅਤੇ ਫ਼ਿਰ ਆਸਟ੍ਰੇਲੀਆ ਨੂੰ 49.3 ਓਵਰਾਂ ਵਿੱਚ 242 ਦੌੜਾਂ 'ਤੇ ਆਲ ਆਊਟ ਕਰ ਦਿੱਤਾ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਮੈਦਾਨ ਦੇ ਇੱਕ ਰਿਕਾਰਡ ਨੂੰ ਕਾਇਮ ਰੱਖਿਆ ਹੈ। ਇਸ ਮੈਦਾਨ ਵਿੱਚ ਜਦੋਂ ਵੀ ਕੋਈ ਮੈਚ ਹੋਇਆ ਹੈ, ਭਾਰਤ ਦੇ ਕਿਸੇ ਨਾ ਕਿਸੇ ਬੱਲੇਬਾਜ਼ ਨੇ ਸੈਂਕੜਾਂ ਮਾਰਿਆ ਹੈ। ਕੋਹਲੀ ਨੇ ਵੀ ਇਸ ਮੈਚ ਵਿੱਚ ਇਸ ਰਿਕਾਰਡ ਨੂੰ ਬਣਾਏ ਰੱਖਿਆ। ਦੱਸ ਦਈਏ ਕਿ ਕੋਹਲੀ ਦਾ ਵਿਦਰਭ ਕ੍ਰਿਕੇਟ ਐਸੋਸੀਏਸ਼ਨ (ਵੀਸੀਏ) ਮੈਦਾਨ ਵਿੱਚ ਇਹ ਦੂਜਾ ਸੈਂਕੜਾ ਹੈ।

ਜ਼ਿਕਰਯੋਗ ਹੈ ਕਿ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ ਛੇ ਵਿਕਟਾਂ ਨਾਲ ਜਿੱਤਿਆ ਸੀ। ਭਾਰਤ ਟੀਮ ਨੇ ਹੁਣ ਤੱਕ ਆਸਟ੍ਰੇਲੀਆ ਵਿਰੁੱਧ 133 ਮੈਚਾਂ ਵਿੱਚੋਂ ਇਹ 49ਵੀਂ ਜਿੱਤ ਹਾਸਲ ਕੀਤੀ ਹੈ। ਵਿਦਰਭ ਕ੍ਰਿਕੇਟ ਐਸੋਸੀਏਸ਼ਨ (ਵੀਸੀਏ) ਮੈਦਾਨ ‘ਤੇ ਭਾਰਤ ਅਤੇ ਆਸਟ੍ਰੇਲੀਆ ਦੀ ਟੀਮ ਚੌਥੀ ਵਾਰ ਭਿੜੀਆ ਸਨ। ਇਸ ਤੋਂ ਪਹਿਲਾਂ ਹਰ ਮੈਚ ਭਾਰਤੀ ਟੀਮ ਨੇ ਹੀ ਜਿੱਤਿਆ ਹੈ। ਆਸਟ੍ਰੇਲੀਆ, ਭਾਰਤ ਵਿਰੁੱਧ ਹੁਣ ਤੱਕ ਇਸ ਮੈਦਾਨ ‘ਤੇ ਇੱਕ ਵੀ ਵਨਡੇ ਨਹੀਂ ਜਿੱਤ ਸਕੀ ਹੈ।

Intro:Body:

RAjwinder

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.