ETV Bharat / sports

ਭਾਰਤ ਬਨਾਮ ਬੰਗਲਾਦੇਸ਼ ਟੈਸਟ: ਪਹਿਲੀ ਵਾਰ ਮੈਚ 'ਚ ਇਸਤੇਮਾਲ ਹੋ ਰਹੀ ਗੁਲਾਬੀ ਰੰਗ ਦੀ ਗੇਂਦ

author img

By

Published : Nov 22, 2019, 5:53 PM IST

ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਡੇਅ ਐਂਡ ਨਾਈਟ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਪਹਿਲੀ ਬਾਰ ਲਾਲ ਰੰਗ ਦੀ ਗੇਂਦ ਦੇ ਬਜਾਏ ਗੁਲਾਬੀ ਰੰਗ ਦੀ ਗੇਂਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਫ਼ੋਟੋ।

ਜਲੰਧਰ: ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਭਾਰਤ ਅਤੇ ਬੰਗਲਾਦੇਸ਼ ਦਾ ਮੈਚ 2 ਪੱਖਾਂ ਤੋਂ ਬੇਹੱਦ ਹੀ ਦਿਲਚਸਪ ਮੰਨਿਆ ਜਾ ਰਿਹਾ ਹੈ। ਪਹਿਲਾਂ ਤਾਂ ਇਹ ਕਿ ਪਹਿਲੀ ਵਾਰੀ ਭਾਰਤ ਵਿੱਚ ਡੇਅ ਐਂਡ ਨਾਈਟ ਟੈਸਟ ਮੈਚ ਖੇਡਿਆ ਰਿਹਾ ਹੈ ਤੇ ਦੂਜਾ ਇਹ ਕਿ ਇਸ ਵਾਰ ਦਾ ਮੈਚ ਲਾਲ ਰੰਗ ਦੀ ਗੇਂਦ ਨਾਲ ਨਹੀਂ ਬਲਕਿ ਗੁਲਾਬੀ ਰੰਗ ਦੀ ਗੇਂਦ ਨਾਲ ਖੇਡਿਆ ਜਾ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਪਹਿਲੀ ਵਾਰ ਮੈਚ 'ਚ ਗੁਲਾਬੀ ਰੰਗ ਦੀ ਗੇਂਦ ਦਾ ਇਸਤੇਮਾਲ ਕਰੇਗੀ।

ਵੀਡੀਓ

ਹਾਲਾਂਕਿ ਸ਼ੁੱਕਰਵਾਰ ਨੂੰ ਕਲਕੱਤਾ 'ਚ ਖੇਡੇ ਜਾ ਰਹੇ ਮੈਚ 'ਚ ਜੋ ਗੁਲਾਬੀ ਗੇਂਦ ਦਾ ਇਸਤੇਮਾਲ ਹੋ ਰਿਹਾ ਹੈ, ਉਸ ਦਾ ਨਿਰਮਾਨ ਜਲੰਧਰ ਵਿੱਚ ਨਹੀਂ ਹੋਇਆ ਹੈ। ਪਰ ਇਸ ਦੇ ਬਾਵਜੂਦ ਜਲੰਧਰ 'ਚ ਕ੍ਰਿਕਟ ਦੀ ਗੇਂਦ ਬਣਾਉਣ ਵਾਲੀਆਂ 'ਚ ਬਹੁਤ ਖੁਸ਼ੀ ਦਾ ਮਾਹੌਲ ਹੈ।

ਇਸ ਮੌਕੇ ਕ੍ਰਿਕਟ ਗੇਂਦ ਨਿਰਮਾਤਾ ਪਵਨ ਕੁਮਾਰ ਨੇ ਦੱਸਿਆ ਕਿ ਗੁਲਾਬੀ ਰੰਗ ਦੀ ਕ੍ਰਿਕਟ ਗੇਂਦ ਲਾਲ ਰੰਗ ਦੀ ਕ੍ਰਿਕਟ ਗੇਂਦ ਨਾਲੋਂ ਬਹੁਤ ਅਲੱਗ ਹੈ।

ਜਾਣੋਂ ਗੁਲਾਬੀ ਗੇਂਦ ਦੀਆਂ ਖਾਸੀਆਤ

  • ਗੁਲਾਬੀ ਰੰਗ ਦੀ ਕ੍ਰਿਕਟ ਗੇਂਦ ਲਾਲ ਰੰਗ ਦੀ ਗੇਂਦ ਦੇ ਮੁਕਾਬਲੇ ਜ਼ਿਆਦਾ ਸਵਿੰਗ ਕਰਦੀ ਹੈ।
  • ਮੈਚ ਰਾਤ ਦੇ ਸਮੇਂ ਖੇਡੇ ਜਾਣ ਕਰਕੇ ਇਸ ਦੀ ਵੇਵਲੈਂਥ ਵੀ ਲਾਲ ਗੇਂਦ ਦੇ ਮੁਕਾਬਲੇ ਜ਼ਿਆਦਾ ਹੈ। ਇਸ ਨਾਲ ਖਿਡਾਰੀਆਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਗੁਲਾਬੀ ਰੰਗ ਦੀ ਗੇਂਦ ਦੇ ਇਸਤੇਮਾਲ ਹੋਣ 'ਤੇ ਖੇਡ ਨਿਰਮਾਤਾਵਾਂ ਖਾਸੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਨਿਰਮਾਤਾਵਾਂ ਮੁਤਾਬਕ ਖੇਡੇ ਜਾ ਰਹੇ ਟੈਸਟ ਮੈਚ ਵਿੱਚ ਗੁਲਾਬੀ ਗੇਂਦ ਦੀ ਅਨਾਊਂਸਮੈਂਟ ਤੋਂ ਬਾਅਦ ਉਨ੍ਹਾਂ ਨੂੰ ਗੁਲਾਬੀ ਗੇਂਦ ਦੇ ਖੂਬ ਸਾਰੇ ਆਰਡਰ ਮਿਲ ਰਹੇ ਹਨ।

Intro:ਅੱਜ ਭਾਰਤ ਅਤੇ ਬੰਗਲਾਦੇਸ਼ ਵਿੱਚ ਖੇਡਿਆ ਜਾ ਰਿਹਾ ਕ੍ਰਿਕਟ ਮੈਚ ਗੁਲਾਬੀ ਗੇਂਦ ਕਰਕੇ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ . ਜਿੱਥੇ ਇੱਕ ਪਾਸੇ ਭਾਰਤੀ ਟੀਮ ਪਹਿਲੀ ਵਾਰ ਦੇਸ਼ ਵਿੱਚ ਇਸ ਗੇਂਦ ਨਾਲ ਖੇਡ ਰਹੀ ਹੈ ਉਧਰ ਭਾਰਤੀ ਖਿਡਾਰੀਆਂ ਵੱਲੋਂ ਗੁਲਾਬੀ ਗੇਂਦ ਨਾਲ ਖੇਡਿਆ ਜਾਣਾ ਗ਼ੁਲਾਬੀ ਗੇਂਦ ਦੇ ਨਿਰਮਾਤਾਵਾਂ ਲਈ ਇੱਕ ਅਲੱਗ ਹੀ ਖੁਸ਼ੀ ਲੈ ਕੇ ਆਇਆ ਹੈ ਉਨ੍ਹਾਂ ਅਨੁਸਾਰ ਭਾਰਤ ਅਤੇ ਬੰਗਲਾਦੇਸ਼ ਵਿੱਚ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਗੁਲਾਬੀ ਗੇਂਦ ਦੀ ਅਨਾਊਂਸਮੈਂਟ ਤੋਂ ਬਾਅਦ ਉਨ੍ਹਾਂ ਨੂੰ ਕ੍ਰਿਕਟ ਦੀ ਗੁਲਾਬੀ ਗੇਂਦ ਦੇ ਖੂਬ ਆਰਡਰ ਮਿਲ ਰਹੇ ਹਨ .

Body:ਕਲਕੱਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਖੇਲਾ ਜਾ ਰਿਹਾ ਭਾਰਤ ਅਤੇ ਬੰਗਲਾਦੇਸ਼ ਦਾ ਮੈਚ ਦੋ ਪੱਖਾਂ ਤੋਂ ਬੇਹੱਦ ਹੀ ਦਿਲਚਸਪ ਮੰਨਿਆ ਜਾ ਰਿਹਾ ਹੈ . ਪਹਿਲਾ ਤਾਂ ਇਹ ਕਿ ਪਹਿਲੀ ਵਾਰੀ ਭਾਰਤ ਵਿੱਚ ਡੇਅ ਐਂਡ ਨਾਈਟ ਟੈਸਟ ਮੈਚ ਖੇਡਿਆ ਜਾਣਾ ਹੈ ਅਤੇ ਦੂਸਰਾ ਇਹ ਕਿ ਇਸ ਵਾਰ ਦਾ ਇਹ ਮੈਚ ਲਾਲ ਨਾਰੰਗ ਦੀ ਨਹੀਂ ਬਲਕਿ ਗੁਲਾਬੀ ਰੰਗ ਦੀ ਗੇਂਦ ਨਾਲ ਖੇਡਿਆ ਜਾਣਾ ਹੈ . ਜਿੱਥੇ ਭਾਰਤੀ ਕ੍ਰਿਕਟ ਟੀਮ ਪਹਿਲੀ ਵਾਰੀ ਗੁਲਾਬੀ ਰੰਗ ਦੀ ਗੇਂਦ ਨਾਲ ਮੈਚ ਖੇਡੇਗੀ ਉਧਰ ਦੂਸਰੇ ਪਾਸੇ ਗੁਲਾਬੀ ਰੰਗ ਦੀ ਗੇਂਦ ਬਣਾਉਣ ਵਾਲੇ ਖੇਡ ਨਿਰਮਾਤਾਵਾਂ ਦੇ ਵਿੱਚ ਵੀ ਖਾਸੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ . ਜੇਕਰ ਗੱਲ ਜਲੰਧਰ ਦੀ ਕਰੀਏ ਤਾਂ ਹਾਲਾਂਕਿ ਅੱਜ ਵਾਲਾ ਮੈਚ ਜਲੰਧਰ ਵਿੱਚ ਬਣੀ ਗੁਲਾਬੀ ਕ੍ਰਿਕਟ ਦੀ ਬਾਲ ਨਾਲ ਤੇ ਨਹੀਂ ਖੇਡਿਆ ਜਾ ਰਿਹਾ ਲੇਕਿਨ ਬਾਵਜੂਦ ਇਸ ਦੇ ਜਲੰਧਰ ਦੇ ਕ੍ਰਿਕਟ ਬਾਲ ਬਣਾਉਣ ਵਾਲੇ ਵਪਾਰੀ ਕਾਫੀ ਖੁਸ਼ ਨਜ਼ਰ ਆ ਰਹੇ ਨੇ .
ਏਦਾਂ ਦੇ ਹੀ ਇੱਕ ਕ੍ਰਿਕਟ ਬਾਲ ਨਿਰਮਾਤਾ ਪਵਨ ਕੁਮਾਰ ਨਾਲ ਜਦ ਅਸੀਂ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਭਾਰਤ ਔਰਤ ਬੰਗਲਾਦੇਸ਼ ਦਾ ਅੱਜ ਦਾ ਮੈਚ ਪਹਿਲੀ ਵਾਰੀ ਭਾਰਤ ਵਿੱਚ ਡੇਅ ਐਂਡ ਨਾਈਟ ਖੇਡਿਆ ਜਾਣਾ ਹੈ ਜਿਸ ਕਰਕੇ ਇਹਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ . ਉਧਰ ਦੂਸਰੇ ਪਾਸੇ ਇਸ ਮੈਚ ਵਿੱਚ ਗੁਲਾਬੀ ਬਾਲ ਦੇ ਇਸਤੇਮਾਲ ਨਾਲ ਜਿੱਥੇ ਪਹਿਲੇ ਉਹ ਇਸ ਬਾਲ ਦਾ ਸਿਰਫ ਨਿਰਯਾਤ ਕਰਦੇ ਸੀ ਹੁਣ ਉਨ੍ਹਾਂ ਨੂੰ ਦੇਸ਼ ਵਿੱਚੋਂ ਹੀ ਇਸ ਦੇ ਕਈ ਆਰਡਰ ਮਿਲ ਰਹੇ ਨੇ ਅਤੇ ਕ੍ਰਿਕਟ ਪ੍ਰੇਮੀ ਵੀ ਇਸ ਗੇਂਦ ਵਿੱਚ ਖਾਸੀ ਦਿਲਚਸਪੀ ਦਿਖਾ ਰਹੇ ਨੇ . ਪਵਨ ਕੁਮਾਰ ਨੇ ਦੱਸਿਆ ਕਿ ਗੁਲਾਬੀ ਰੰਗ ਦੀ ਕ੍ਰਿਕਟ ਬਾਲ ਲਾਲ ਰੰਗ ਦੀ ਕ੍ਰਿਕਟ ਬਾਲ ਨਾਲੋਂ ਕਾਫੀ ਅਲੱਗ ਹੈ . ਉਨ੍ਹਾਂ ਦੱਸਿਆ ਕਿ ਗੁਲਾਬੀ ਰੰਗ ਦੀ ਕ੍ਰਿਕਟ ਬਾਲ ਲਾਲ ਰੰਗ ਦੀ ਬਾਲ ਦੇ ਮੁਕਾਬਲੇ ਜ਼ਿਆਦਾ ਸਵਿੰਗ ਕਰਦੀ ਹੈ ਅਤੇ ਰਾਤ ਦੇ ਸਮੇਂ ਖੇਡੇ ਜਾਣ ਕਰਕੇ ਇਸ ਦੀ ਵੇਵਲੈਂਥ ਵੀ ਲਾਲ ਬਾਲ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਜਿਸ ਨਾਲ ਖਿਡਾਰੀਆਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ . ਉਨ੍ਹਾਂ ਕਿਹਾ ਕਿ ਇਸ ਟੈਸਟ ਮੈਚ ਦੇ ਅਨਾਊਂਸ ਹੋਣ ਅਤੇ ਇਸ ਵਿੱਚ ਗੁਲਾਬੀ ਗੇਂਦ ਦਾ ਇਸਤੇਮਾਲ ਹੋਣਾ ਉਨ੍ਹਾਂ ਲਈ ਬਹੁਤ ਹੀ ਖਾਸ ਹੈ ਕਿਉਂਕਿ ਇਸ ਦੇ ਨਾਲ ਹੀ ਭਾਰਤ ਵਿੱਚ ਇਸ ਗੇਂਦ ਦੀ ਡਿਮਾਂਡ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਉਨ੍ਹਾਂ ਨੂੰ ਹੁਣ ਗੁਲਾਬੀ ਗੇਂਦ ਦੇ ਖੂਬ ਆਰਡਰ ਮਿਲ ਰਹੇ ਹਨ .

ਬਾਈਟ : ਪਵਨ ਕੁਮਾਰ (<ਕ੍ਰਿਕਟ ਬਾਲ ਨਿਰਮਾਤਾ )

Conclusion:ਅੱਜ ਸ਼ੁਰੂ ਹੋਇਆ ਇਹ ਟੈਸਟ ਮੈਚ ਦਾ ਨਤੀਜਾ ਕੀ ਹੋਵੇਗਾ ਇਹ ਤੇ ਆਉਣ ਵਾਲਾ ਸਮੇਂ ਦੱਸੇਗਾ ਲੇਕਿਨ ਇਸ ਵਿੱਚ ਇਸਤੇਮਾਲ ਕੀਤੀ ਜਾ ਰਹੀ ਗ਼ੁਲਾਬੀ ਗੇਂਦ ਨੇ ਗੁਲਾਬੀ ਕ੍ਰਿਕਟ ਗੇਂਦ ਦੇ ਨਿਰਮਾਤਾਵਾਂ ਦੀਆਂ ਗੱਲਾਂ ਜ਼ਰੂਰ ਗੁਲਾਬੀ ਕਰ ਦਿੱਤੀਆਂ ਨੇ .
ETV Bharat Logo

Copyright © 2024 Ushodaya Enterprises Pvt. Ltd., All Rights Reserved.