ਚੇਨਈ: ਭਾਰਤੀ ਟੀਮ ਨੇ ਐਮ ਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਜਾ ਰਹੇ ਭਾਰਤ ਅਤੇ ਵਿੰਡੀਜ਼ ਵਿਚਾਲੇ ਪਹਿਲੇ ਵਨਡੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਆਪਣੀ ਪਾਰੀ ਵਿੱਚ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 287 ਦੌੜਾਂ ਬਣਾਈਆਂ। ਵਿੰਡੀਜ਼ ਨੂੰ ਹੁਣ ਜਿੱਤ ਲਈ 288 ਦੌੜਾਂ ਦੀ ਜ਼ਰੂਰਤ ਹੈ।
ਭਾਰਤੀ ਟੀਮ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 56 ਗੇਂਦਾਂ ਦਾ ਸਾਹਮਣਾ ਕਰਦਿਆਂ 6 ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ। ਪਿਛਲੇ ਮੈਚ ਦੇ ਹੀਰੋ ਕੇ ਐਲ ਰਾਹੁਲ (6) ਅਤੇ ਵਿਰਾਟ ਕੋਹਲੀ (4) ਦੌੜਾਂ ਬਣਾ ਕੇ ਹੀ ਪਵੇਲੀਅਨ ਪਰਤ ਗਏ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਨੇ ਪਾਰੀ ਨੂੰ ਅੱਗੇ ਵਧਾਉਂਦੇ ਹੋਏ 88 ਗੇਂਦਾਂ ਦਾ ਸਾਹਮਣਾ ਕਰਦਿਆਂ 88 ਦੌੜਾਂ ਬਣਾਈਆਂ। ਉਸਨੇ ਆਪਣੀ ਪਾਰੀ ਵਿੱਚ 5 ਚੌਕੇ ਅਤੇ 1 ਛੱਕਾ ਮਾਰਿਆ। ਰਿਸ਼ਭ ਪੰਤ ਨੇ ਉਨ੍ਹਾਂ ਦਾ ਚੰਗਾ ਸਾਥ ਦਿੱਤਾ। ਉਹ ਫਾਰਮ ਵਿੱਚ ਵਾਪਸ ਆਇਆ ਅਤੇ ਆਪਣਾ ਪਹਿਲਾ ਵਨਡੇ ਅਰਧ ਸੈਂਕੜਾ ਪੂਰਾ ਕੀਤਾ। ਉਸਨੇ 69 ਗੇਂਦਾਂ ਵਿੱਚ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 71 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: ਨੌਜਵਾਨਾਂ ਲਈ ਮਿਸਾਲ ਹੈ 103 ਸਾਲਾ ਦੌੜਾਕ ਬੇਬੇ ਮਾਨ ਕੌਰ
ਆਲਰਾਊਂਡਰ ਕੇਦਾਰ ਜਾਧਵ 40 ਅਤੇ ਰਵਿੰਦਰ ਜਾਦਿਆ 21 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਇਲਾਵਾ ਸ਼ਿਵਮ ਦੂਬੇ ਆਪਣੇ ਪਹਿਲੇ ਮੈਚ ਵਿਚ 9 ਦੌੜਾਂ ਬਣਾ ਕੇ ਆਊਟ ਹੋ ਗਏ। ਵੇਸਟ ਇੰਡੀਜ਼ ਦੀ ਟੀਮ ਦੀ ਗੇਂਦਬਾਜ਼ੀ ਦੀ ਗੱਲ ਕਰਦਿਆਂ ਸ਼ੈਲਡਨ ਕੋਟਲਰ, ਚੇਮੋ ਪਾਲ ਅਤੇ ਅਲਜ਼ਾਰੀ ਜੋਸਫ ਨੇ 2-2 ਵਿਕਟਾਂ ਅਤੇ ਕਪਤਾਨ ਕੀਰਾਨ ਪੋਲਾਰਡ ਨੂੰ 1 ਵਿਕਟ ਮਿਲੀ।