ਨਵੀਂ ਦਿੱਲੀ : ਬੰਗਲਾਦੇਸ਼ ਵਿਰੁੱਧ ਟੀ20 ਲੜੀ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਕਰ ਰਹੇ ਹਨ। ਵਿਰਾਟ ਕੋਹਲੀ ਨੂੰ ਟੀ20 ਲੜੀ ਲਈ ਆਰਾਮ ਦਿੱਤਾ ਗਿਆ ਹੈ, ਉਹ ਬੰਗਲਾਦੇਸ਼ ਵਿਰੁੱਧ ਹੋਣ ਵਾਲੀ ਟੈਸਟ ਲਈ ਵਿੱਚ ਹਿੱਸਾ ਲੈਣਗੇ।
ਦੋ ਖਿਡਾਰੀਆਂ ਨੇ ਕੀਤਾ ਡੈਬਿਊ
ਮੇਜ਼ਬਾਨ ਟੀਮ ਵੱਲੋਂ ਸ਼ਿਵਮ ਦੁੱਬੇ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਣਗੇ। ਭਾਰਤ ਵੱਲੋਂ ਸ਼ਿਵਮ ਦੁੱਬੇ ਟੀ20 ਵਿੱਚ ਖੇਡਣ ਵਾਲੇ 82ਵੇਂ ਕ੍ਰਿਕਟਰ ਬਣੇ। ਉਨ੍ਹਾਂ ਨੂੰ ਰਵੀ ਸ਼ਾਸਤਰੀ ਨੇ ਟੀ20 ਵਾਲੀ ਟੋਪੀ ਦਿੱਤੀ। ਉੱਥੇ ਹੀ ਸੰਜੂ ਸੈਮਸਨ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਨਹੀਂ ਦਿੱਤਾ ਗਿਆ।
ਦੂਸਰੇ ਪਾਸੇ, ਬੰਗਲਾਦੇਸ਼ ਲਈ ਮੁਹੰਮਦ ਨਇਮ ਕੌਮਾਂਤਰੀ ਕ੍ਰਿਕਟ ਦਾ ਪਹਿਲਾ ਮੈਚ ਖੇਡਣਗੇ। ਮਹਿਮਾਨ ਟੀਮ ਵਿੱਚ ਅਨੁਭਵੀ ਆਲਰਾਉਂਡਰ ਸ਼ਾਕਿਬ ਅਲ-ਹਸਨ ਨਹੀਂ ਹਨ। ਮੈਚ ਫ਼ਿਕਸਿੰਗ ਮਾਮਲੇ ਵਿੱਚ ਉਨ੍ਹਾਂ ਉੱਤੇ ਆਈਸੀਸੀ ਨੇ ਰੋਕ ਲਾਈ ਹੈ।
ਅਗਲੇ ਵਿਸ਼ਵ ਕੱਪ ਨੂੰ ਦੇਖਦੇ ਹੋਏ ਟੀਮ ਵਿੱਚ ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਜਾਵੇਗਾ। ਇੰਨ੍ਹਾਂ ਖਿਡਾਰੀਆਂ ਨੂੰ ਟੀਮ ਪੂਰੀ ਤਰ੍ਹਾਂ ਨਾਲ ਅਜ਼ਮਾਉਣਾ ਚਾਹੁੰਦੀ ਹੈ ਅਤੇ ਇਸ ਦੇ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਦਿੱਤੇ ਜਾਣ।
ਗਿਆਰਾਂ ਖਿਡਾਰੀ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖ਼ਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅ ਅਇਅਰ, ਰਿਸ਼ਭ ਪੰਤ (ਵਿਕਟਕੀਪਰ), ਕਰੁਨਾਲ ਪਾਂਡਿਆ, ਸ਼ਿਵਮ ਦੁੱਬੇ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਿਲ, ਦੀਪਕ ਚਾਹਰ, ਖਲੀਲ ਅਹਿਮਦ।
ਬੰਗਲਾਦੇਸ਼ : ਲਿਟਨ ਦਾਸ, ਸੌਮਿਆ ਸਰਕਾਰ, ਮੁਹੰਮਦ ਨਇਮ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮਹਿਮੂਦੁਲਾ (ਕਪਤਾਨ), ਅਫੀਫ ਹੁਸੈਨ, ਮੋਸਦੇਕ ਹੁਸੈਨ, ਅਮੀਨੁਲ ਇਸਲਾਮ, ਸ਼ਫੀਉਲ ਇਸਲਾਮ, ਮੁਸਤਫਿਜੁਰ ਰਹਿਮਾਨ, ਅਲ-ਅਮੀਨ ਹੁਸੈਨ।