ਦੁਬਈ: ਅੰਤਰਰਾਸ਼ਟਰੀ ਕ੍ਰਿਕਟ ਬੋਰਡ (ਆਈ.ਸੀ.ਸੀ.) ਬੋਰਡ ਨੇ ਵੀਰਵਾਰ ਨੂੰ ਚੇਅਰਮੈਨ ਸ਼ਸ਼ਾਂਕ ਮਨੋਹਰ ਦੀ ਅਗਵਾਈ ਹੇਠ ਇੱਕ ਬੈਠਕ ਕੀਤੀ ਗਈ। ਟੀ -20 ਵਿਸ਼ਵ ਕੱਪ ਸਮੇਤ ਉਨ੍ਹਾਂ ਦੇ ਏਜੰਡੇ 'ਚ ਸ਼ਾਮਿਲ ਸਾਰੇ ਮਾਮਲਿਆਂ 'ਤੇ ਫੈਸਲਾ 10 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਕਈ ਮਹੀਨਿਆਂ ਦੀ ਅਨਿਸ਼ਚਿਤਤਾ ਤੋਂ ਬਾਅਦ ਆਈਸੀਸੀ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਵੀਰਵਾਰ ਨੂੰ ਹੋਣ ਵਾਲੀ ਬੈਠਕ ਵਿੱਚ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਬਾਰੇ ਆਖ਼ਰੀ ਫੈਸਲਾ ਲਿਆ ਜਾਵੇਗਾ। ਟੂਰਨਾਮੈਂਟ 18 ਅਕਤੂਬਰ ਤੋਂ 15 ਨਵੰਬਰ ਤੱਕ ਆਸਟਰੇਲੀਆ ਵਿੱਚ ਖੇਡਿਆ ਜਾਣਾ ਹੈ।
ਇਸ ਤੋਂ ਇਲਾਵਾ ਇਹ ਵੀ ਕਿਆਸ ਲਾਏ ਜਾ ਰਹੇ ਸਨ ਕਿ ਅਕਤੂਬਰ ਵਿੱਚ ਬੀਸੀਸੀਆਈ ਖਾਲੀ ਵਿੰਡੋ ਨੂੰ ਆਈਪੀਐਲ ਲਈ ਇੱਕ ਪ੍ਰੋਗਰਾਮ ਦੇ ਰੂਪ ਵਿੱਚ ਵਰਤੇਗਾ।
ਬਿਆਨ ਦੇ ਅਨੁਸਾਰ ਕਿਹਾ ਗਿਆ ਹੈ ਕਿ ਆਈਸੀਸੀ ਦੇ ਨੈਤਿਕਤਾ ਅਧਿਕਾਰੀ ਅਤੇ ਗਲੋਬਲ ਮਾਹਰਾਂ ਦੀ ਅਗਵਾਈ ਵਿੱਚ ਇੱਕ ਸੁਤੰਤਰ ਜਾਂਚ ਸ਼ੁਰੂ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ। ਬੋਰਡ ਨੂੰ ਆਈਸੀਸੀ ਦੇ ਸੀਈਓ ਵੱਲੋਂ 10 ਜੂਨ 2020 ਨੂੰ ਹੋਣ ਵਾਲੀ ਅਗਲੀ ਬੈਠਕ ਵਿੱਚ ਦੱਸਿਆ ਜਾਵੇਗਾ।
ਇਸ ਤੋਂ ਬਾਅਦ ਅਗਲਾ ਟੀ-20 ਵਿਸ਼ਨ ਕੱਪ ਭਾਰਤ ਵਿੱਚ 2021 ਵਿੱਚ ਹੋਣਾ ਹੈ। ਜੇਕਰ ਟੀ-20 ਵਿਸ਼ਵ ਕੱਪ 2020 ਵਿੱਚ ਨਹੀਂ ਹੁੰਦਾ ਤਾਂ ਇਸ ਨੂੰ 2022 ਤੱਕ ਮੁਲਤਵੀ ਕੀਤਾ ਜਾ ਸਕਦਾ ਹੈ।