ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ(BCCI) ਆਈਪੀਐਲ( IPL) ਦੇ ਅਗਲੇ ਸੀਜ਼ਨ ਦੀ ਸ਼ੁਰੂਆਤ 28 ਮਾਰਚ ਨੂੰ ਕਰਨਾ ਚਾਹੁੰਦੀ ਹੈ। ਪਰ ਫਰੈਂਚਾਈਜ਼ ਦਾ ਕਹਿਣਾ ਹੈ ਕਿ ਇਸ ਦੌਰਾਨ ਦੋ ਵੱਡੀਆ ਸੀਰੀਜ਼ ਹਨ, ਜਿਸਦੇ ਕਾਰਨ ਵਿਦੇਸ਼ੀ ਖਿਡਾਰੀਆਂ ਨੂੰ ਆਉਂਣ ਵਿੱਚ ਸਮੱਸਿਆ ਹੋ ਸਕਦੀ ਹੈ।
ਇਹ ਦੱਸਣਾ ਜ਼ਰੂਰੀ ਹੈ ਕਿ ਇਸ ਦੌਰਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤਿੰਨ ਟੀ-20 ਮੈਚਾਂ ਦੀ ਸੀਰਜ਼ ਖੇਡੇਗਾ, ਜਦਕਿ ਇੰਗਲੈਂਡ ਤੇ ਸ੍ਰੀਲੰਕਾ ਦੀ ਟੀਮਾਂ ਦੋ ਟੈਸਟ ਮੈਚ ਖੇਡਣਗੀਆਂ।
ਇੱਕ ਫਰੈਂਚਾਈਜ਼ ਦੇ ਸੀਨੀਅਰ ਅਧਿਕਾਰੀ ਨੇ ਮੀਡੀਆ ਨਾਲ ਗੱਲ ਕਰਦਿਆ ਦੱਸਿਆ ਕਿ ਅਧਿਕਾਰਿਕ ਕੈਲੰਡਰ ਹਾਲੇ ਤੱਕ ਨਹੀਂ ਆਇਆ ਹੈ ਪਰ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਗਰਵਨਿੰਗ ਕਾਊਂਸਲ ਆਪਣੇ ਪੁਰਾਣੇ ਫਾਰਮੈਟ 'ਤੇ ਹੀ ਮੈਚ ਖੇਡਿਆ ਜਾਵੇਗਾ, ਜਿਸ ਵਿੱਚ ਡਬਲ ਹੈਡਰ ਹੁੰਦੇ ਸਨ ਤੇ ਲੀਗ ਇੱਕ ਅਪ੍ਰੈਲ ਦੇ ਨੇੜੇ ਸ਼ੁਰੂ ਹੁੰਦੀ ਸੀ।
ਅਧਿਕਾਰੀ ਨੇ ਕਿਹਾ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਸੀਰੀਜ਼ ਦਾ ਅੰਤਮ ਟੀ-20 ਮੈਚ ਮਾਰਚ 29 ਨੂੰ ਖ਼ਤਮ ਹੋਵੇਗਾ ਜਦਕਿ ਇੰਗਲੈਂਡ ਤੇ ਸ੍ਰੀਲੰਕਾ ਦੇ ਦੂਜੇ ਟੈਸਟ ਦਾ ਆਖਿਰੀ ਦਿਨ 31 ਮਾਰਚ ਹੋਵੇਗਾ। ਇਸ ਸਥਿਤੀ ਵਿੱਚ ਸੀਜ਼ਨ ਦੀ ਸ਼ੁਰੂਆਤ ਵੱਡੇ ਖਿਡਾਰੀਆਂ ਦੇ ਬਿਨ੍ਹਾਂ ਹੋਵੇਗੀ ਤੇ ਇਹ ਚੰਗੀ ਗੱਲ ਨਹੀਂ ਹੈ, ਜੇ 1 ਅਪ੍ਰੈਲ ਤੋਂ ਇਸ ਮੈਚ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਭ ਠੀਕ ਹੋ ਸਕਦਾ ਹੈ।
ਇੱਕ ਹੋਰ ਫਰੈਂਚਾਈਜ਼ ਦੇ ਅਧਿਕਾਰੀ ਨੇ ਦੱਸਿਆ ਕਿ ਨਿਲਾਮੀ ਦੀ ਸ਼ਾਮ ਨੂੰ ਬੈਠਕ ਸਮੇਂ ਚਾਰ ਫਰੈਂਚਾਈਜ਼ਆਂ ਨੇ ਇਸ ਮੁੱਦੇ ਨੂੰ ਚੁੱਕਿਆ ਸੀ।
ਅਧਿਕਾਰੀ ਨੇ ਕਿਹਾ," ਇਹ ਅਜਿਹੀ ਸਥਿਤੀ ਹੈ ਜੋ ਫਰੈਂਚਾਈਜ਼ਾਂ ਦੇ ਪੱਖ ਵਿੱਚ ਨਹੀਂ ਜਾ ਰਹੀ ਹੈ ਤੇ ਇਸ ਮੁੱਦੇ ਉੱਤੇ ਚਾਰ ਤੋਂ ਪੰਜ ਟੀਮਾਂ ਦੇ ਵਿੱਚ ਚਰਚਾ ਵੀ ਕੀਤੀ ਗਈ ਸੀ। ਕੋਈ ਵੀ ਬੈਕਫੁੱਟ 'ਤੇ ਸ਼ੁਰੂਆਤ ਨਹੀਂ ਕਰਨਾ ਚਾਹੁੰਦੇ। ਪਰ ਅਸੀਂ ਸਿਰਫ਼ ਉਮੀਦ ਕਰ ਸਕਦੇ ਹਾਂ। ਕੈਲੰਡਰ ਦੇ ਆਉਣ ਤੋਂ ਪਹਿਲਾ ਸਾਡੇ ਕੋਲ ਹਾਲੇ ਕੁਝ ਹਫ਼ਤੇ ਰਹੇ ਗਏ ਹਨ। ਅਸੀਂ ਅਪੀਲ ਕਰ ਸਕਦੇ ਹਾਂ।"
IPL ਦੇ ਆਉਣ ਵਾਲੇ ਸੀਜ਼ਨ ਦੀ ਤਰੀਕ ਦਾ ਫੈਸਲਾ ਗਰਵਨਿੰਗ ਕਾਊਂਸਲ ਨੇ ਹੀ ਲੈਣਾ ਹੈ ਕਿ ਉਹ ਮਾਰਚ 28 ਤੋਂ ਲੀਗ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ ਜਾ 1 ਅਪ੍ਰੈਲ ਤੋਂ।