ਨਵੀਂ ਦਿੱਲੀ: IPL 2020 ਲਈ ਚੀਨੀ ਕੰਪਨੀ ਵੀਵੋ ਦੀ ਥਾਂ ਨਵੇਂ ਟਾਇਟਲ ਸਪਾਂਸਰ ਦਾ ਐਲਾਨ ਹੋ ਗਿਆ ਹੈ। ਵੀਵੋ ਨੂੰ ਸੀਜ਼ਨ 13 ਤੋਂ ਹਟਾਏ ਜਾਣ ਤੋਂ ਬਾਅਦ 'ਡ੍ਰੀਮ 11' ਨੂੰ ਇਸ ਸਾਲ ਦੀ ਟਾਇਟਲ ਸਪਾਂਸਰਸ਼ਿਪ ਮਿਲੀ ਹੈ।
![ਡ੍ਰੀਮ 11 ਨੂੰ ਚੁਣਿਆ ਗਿਆ IPL 2020 ਦਾ ਟਾਇਟਲ ਸਪਾਂਸਰ](https://etvbharatimages.akamaized.net/etvbharat/prod-images/ar-200729654_1108newsroom_1597158845_1005.jpg)
IPL ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਕਿਹਾ ਕਿ IPL 2020 ਸੀਜ਼ਨ ਲਈ 'ਡ੍ਰੀਮ 11' ਨੇ 222 ਕਰੋੜ ਰੁਪਏ ਵਿੱਚ ਸਪਾਂਸਰਸ਼ਿਪ ਅਧਿਕਾਰ ਖਰੀਦੇ ਹਨ।
![ਡ੍ਰੀਮ 11 ਨੂੰ ਚੁਣਿਆ ਗਿਆ IPL 2020 ਦਾ ਟਾਇਟਲ ਸਪਾਂਸਰ](https://etvbharatimages.akamaized.net/etvbharat/prod-images/918582-917841-917207-mi_1108newsroom_1597158845_600.jpg)
ਦੱਸ ਦਈਏ ਕਿ ਇਹ ਬੋਲੀ ਵੀਵੋ ਦੀ ਸਾਲਾਨਾ 440 ਕਰੋੜ ਰੁਪਏ ਨਾਲੋਂ 218 ਕਰੋੜ ਰੁਪਏ ਘੱਟ ਹੈ। ਡ੍ਰੀਮ 11 ਨੇ ਚੀਨੀ ਕੰਪਨੀ ਵੀਵੋ ਦੀ ਥਾਂ ਲੈ ਕੇ ਲਗਭਗ ਸਾਢੇ ਚਾਰ ਮਹੀਨਿਆਂ ਲਈ ਟਾਇਟਲ ਸਪਾਂਸਰਸ਼ਿਪ ਦੇ ਅਧਿਕਾਰ ਹਾਸਲ ਕੀਤੇ ਹਨ। ਟਾਇਟਲ ਸਪਾਂਸਰਸ਼ਿਪ ਅਧਿਕਾਰ ਦੀ ਦੌੜ ਵਿੱਚ ਟਾਟਾ ਸਮੂਹ ਵੀ ਸ਼ਾਮਲ ਸੀ। ਇਸ ਸਾਲ ਆਈਪੀਐਲ 19 ਸਤੰਬਰ ਤੋਂ 10 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋਵੇਗਾ।
![ਡ੍ਰੀਮ 11 ਨੂੰ ਚੁਣਿਆ ਗਿਆ IPL 2020 ਦਾ ਟਾਇਟਲ ਸਪਾਂਸਰ](https://etvbharatimages.akamaized.net/etvbharat/prod-images/ipl_1608newsroom_1597588930_706.jpg)
ਡ੍ਰੀਮ 11 ਪਹਿਲਾਂ ਤੋਂ ਹੀ ਪਿਛਲੇ ਕੁਝ ਸਾਲਾਂ ਤੋਂ ਆਈਪੀਐਲ ਦੀ ਸਪਾਂਸਰਸ਼ਿਪ ਨਾਲ ਜੁੜਿਆ ਹੋਇਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਟਾਟਾ ਸਮੂਹ ਨੇ ਅੰਤਮ ਬੋਲੀ ਨਹੀਂ ਲਗਾਈ, ਜਦੋਂ ਕਿ 2 ਐਜੂਕੇਸ਼ਨ ਟੈਕਨੋਲੋਜੀ ਕੰਪਨੀਆਂ ਬਾਏਜੂਸ (201 ਕਰੋੜ) ਅਤੇ ਅਨਅਕੈਡਮੀ (170 ਕਰੋੜ) ਲੜੀਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ।
-
Dream11 wins IPL 2020 title sponsorship for Rs 222 crores: IPL Chairman Brijesh Patel
— ANI (@ANI) August 18, 2020 " class="align-text-top noRightClick twitterSection" data="
">Dream11 wins IPL 2020 title sponsorship for Rs 222 crores: IPL Chairman Brijesh Patel
— ANI (@ANI) August 18, 2020Dream11 wins IPL 2020 title sponsorship for Rs 222 crores: IPL Chairman Brijesh Patel
— ANI (@ANI) August 18, 2020