ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੇ ਸ਼ੁੱਕਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਰ ਦੀ ਇੱਕ ਫ਼ੋਟੋ ਨੂੰ ਸਾਂਝਾ ਕੀਤਾ। ਧੋਨੀ ਮੁਤਾਬਕ ਇਹ ਸ਼ੇਰ ਉਨ੍ਹਾਂ ਦੇ ਮੱਧ ਪ੍ਰਦੇਸ਼ ਦੇ ਕਾਨਹਾ ਟਾਈਗਰ ਰਿਜ਼ਰਵ ਵਿੱਚ ਦੇਖਿਆ ਗਿਆ ਸੀ। ਧੋਨੀ ਉਂਝ ਸੋਸ਼ਲ ਮੀਡੀਆ ਉੱਤੇ ਕਾਫ਼ੀ ਘੱਟ ਚੀਜ਼ਾ ਪੋਸਟ ਕਰਦੇ ਹਨ, ਜਦ ਵੀ ਉਹ ਕੁਝ ਪੋਸਟ ਕਰਦੇ ਹਨ, ਤਾਂ ਉਹ ਕਾਫ਼ੀ ਵਾਇਰਲ ਹੋ ਜਾਂਦੀ ਹੈ। ਇਸ ਵਾਰ ਵੀ ਇਹੀ ਹੋਇਆ ਹੈ, ਇਸ ਪੋਸਟ ਨੂੰ ਲੱਖਾਂ ਲੋਕ ਪਸੰਦ ਕਰ ਰਹੇ ਹਨ।
ਹੋਰ ਪੜ੍ਹੋ: ਮਾਲਦੀਪ ਵਿੱਚ ਆਰ.ਪੀ ਸਿੰਘ ਦੇ ਨਾਲ ਛੁੱਟੀਆ ਮਨਾ ਰਹੇ ਨੇ ਧੋਨੀ, ਵੀਡੀਓ ਵਾਇਰਲ
ਧੋਨੀ ਨੇ ਪੋਸਟ ਦੇ ਨਾਲ ਲਿਖਿਆ, "ਜਦ ਤੁਸੀਂ ਖ਼ੁਦ ਤੋਂ ਸ਼ੇਰ ਦੀ ਖੋਜ ਕਰਦੇ ਹੋ ਤਾਂ ਉਹ ਤੁਹਾਨੂੰ ਫ਼ੋਟੋ ਖਿਚਵਾਉਣ ਦਾ ਸਮਾਂ ਦਿੰਦਾ ਹੈ।" ਧੋਨੀ ਪਿਛਲੇ ਸਾਲ ਜੁਲਾਈ 2019 ਤੋਂ ਕ੍ਰਿਕੇਟ ਤੋਂ ਦੂਰ ਹਨ। ਉਹ ਅਗਲੇ ਮਹੀਨੇ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੇੱਨਈ ਸੁਪਰ ਕਿੰਜ਼ ਦੀ ਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਧੋਨੀ ਨੂੰ ਕੁਝ ਸਮਾਂ ਪਹਿਲਾ ਆਪਣੀ ਪਤਨੀ ਸਾਕਸ਼ੀ ਧੋਨੀ ਤੇ ਸਾਬਕਾ ਕ੍ਰਿਕੇਟਰ ਆਰ.ਪੀ ਸਿੰਘ ਦੇ ਨਾਲ ਮਾਲਦੀਪ ਵਿੱਚ ਛੋਟੀਆਂ ਮਨਾ ਰਹੇ ਸਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆਂ ਉੱਤੇ ਕਾਫ਼ੀ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਧੋਨੀ ਸਪੀਡਬੋਟ ਚਲਾਉਂਦੇ ਨਜ਼ਰ ਆ ਰਹੇ ਸਨ।