ਹੈਦਰਾਬਾਦ: ਆਈਪੀਐਲ ਟੀਮ ਚੇਨਈ ਸੁਪਰ ਕਿੰਗਜ਼ ਦੇ ਆਫ਼ ਸਪਿਨਰ ਹਰਭਜਨ ਸਿੰਘ ਨੇ ਨਿੱਜੀ ਕਾਰਨਾਂ ਕਰਕੇ ਟੂਰਨਾਮੈਂਟ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਟੂਰਨਾਮੈਂਟ ਵਿੱਚੋਂ ਨਾਂਅ ਵਾਪਸ ਲੈਣ ਵਾਲਿਆਂ ਵਿੱਚੋਂ ਹਰਭਜਨ ਸਿੰਘ ਸੀਐਸਕੇ ਦੇ ਦੂਜੇ ਖਿਡਾਰੀ ਹਨ।
ਇਸ ਤੋਂ ਪਹਿਲਾਂ ਸੁਰੇਸ਼ ਰੈਨਾ 29 ਅਗਸਤ ਨੂੰ ਟੂਰਨਾਮੈਂਟ ਛੱਡ ਭਾਰਤ ਵਾਪਸ ਪਰਤ ਆਏ ਸੀ, ਹਾਲਾਂਕਿ ਹਰਭਜਨ ਟੀਮ ਦੇ ਨਾਲ ਯੂਏਈ ਨਹੀਂ ਗਏ ਸਨ।
ਦੱਸ ਦਈਏ ਕਿ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮਐਸ ਧੋਨੀ ਦੇ ਨਾਲ-ਨਾਲ ਬਾਕੀ ਸਾਰੇ ਖਿਡਾਰੀਆਂ ਦਾ ਵੀਰਵਾਰ ਨੂੰ ਕੋਵਿਡ-19 ਟੈਸਟ ਹੋਇਆ ਸੀ ਜਿਸ ਦੇ ਨਤੀਜੇ ਆ ਚੁੱਕੇ ਹਨ। ਇਸ ਟੈਸਟ ਵਿੱਚ ਸਾਰੇ ਖਿਡਾਰੀ ਨੈਗੇਟਿਵ ਆਏ ਹਨ, ਜਿਸ ਤੋਂ ਬਾਅਦ ਹੁਣ ਉਹ ਦੁਬਈ ਵਿੱਚ ਆਪਣੀ ਪ੍ਰਕੈਟਿਸ ਸ਼ੁਰੂ ਕਰ ਦੇਣਗੇ।
ਮੀਡੀਆ ਰਿਪੋਰਟ ਮੁਤਾਬਕ ਉਹ 19 ਸਤੰਬਰ ਨੂੰ ਆਈਪੀਐਲ 2020 ਦੀ ਓਪਨਿੰਗ ਮੈਚ ਮੁੰਬਈ ਇੰਡੀਅਨਸ ਦੇ ਵਿਰੁੱਧ ਖੇਡ ਸਕਦੇ ਹਨ।
ਵੀਰਵਾਰ ਨੂੰ ਸੌਰਵ ਗਾਂਗੁਲੀ ਨੇ ਸਾਫ਼ ਕਰ ਦਿੱਤਾ ਕਿ ਸ਼ੁੱਕਰਵਾਰ ਨੂੰ ਆਈਪੀਐਲ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ।
ਹਾਲ ਹੀ ਵਿੱਚ ਸੀਐਸਕੇ ਟੀਮ ਵਿੱਚ 2 ਖਿਡਾਰੀ ਦੀਪਕ ਚਾਹਰ ਤੇ ਰਿਤੂਰਾਜ ਗਾਇਕਵਾਡ ਦੇ ਇਲਾਵਾ 11 ਸਟਾਫ ਮੈਂਬਰ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਸੀ। 14 ਦਿਨ ਦੇ ਇਕਾਂਤਵਾਸ ਤੋਂ ਬਾਅਦ ਅਗਲੇ ਹਫ਼ਤੇ ਸਾਰਿਆਂ ਦਾ 2 ਵਾਰ ਕੋਰੋਨਾ ਟੈਸਟ ਹੋਵੇਗਾ। 2 ਵਾਰ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਟੀਮ ਦੇ ਨਾਲ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਭਾਰਤੀ ਗ੍ਰੈਂਡਮਾਸਟਰ ਪੀ ਇਨਿਅਨ ਨੇ ਵਿਸ਼ਵ ਓਪਨ ਆਨਲਾਈਨ ਸ਼ਤਰੰਜ ਟੂਰਨਾਮੈਂਟ ਜਿੱਤਿਆ