ਲੰਡਨ : ਪੇਸ਼ੇਵਰ ਕ੍ਰਿਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਈਸੀਬੀ ਨੇ ਖਿਡਾਰੀਆਂ ਦੀ ਤਨਖ਼ਾਹ ਵਿੱਚ 20 ਫ਼ੀਸਦੀ ਕਟੌਤੀ ਦੀ ਤਜਵੀਜ਼ ਰੱਖੀ ਸੀ, ਜਿਸ ਨੂੰ ਖਿਡਾਰੀਆਂ ਨੇ ਸਵੀਕਾਰ ਕਰ ਲਿਆ ਹੈ ਅਤੇ ਹੁਣ ਪੁਰਸ਼ ਟੀਮ ਦੇ ਖਿਡਾਰੀ 5 ਲੱਖ ਪੌਂਡ ਦਾਨ ਕਰਨਗੇ, ਜਿਸ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਵਰਤਿਆ ਜਾਵੇਗਾ।

ਕਪਤਾਨ ਹੀਥਰ ਨਾਇਟ ਨੇ ਕਿਹਾ
ਪੁਰਸ਼ ਟੀਮ ਤੋਂ ਇਲਾਵਾ ਮਹਿਲਾ ਟੀਮ ਦੇ ਖਿਡਾਰੀ ਵੀ ਅਪ੍ਰੈਲ, ਮਈ ਅਤੇ ਜੂਨ ਦੀ ਤਨਖ਼ਾਹ ਵਿੱਚ ਕਟੌਤੀ ਕਰਵਾਉਣਗੇ। ਟੀਮ ਦੀ ਕਪਤਾਨ ਹੀਥਰ ਨਾਇਟ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੇ ਇਹ ਮਹਿਸੂਸ ਕੀਤਾ ਹੈ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਇੱਕ ਸਹੀ ਕਦਮ ਚੁੱਕਿਆ ਹੈ। ਅਸੀਂ ਜਾਣਦੇ ਹਾਂ ਕਿ ਮੌਜੂਦਾ ਸਥਿਤੀ ਕਿਸੇ ਤਰ੍ਹਾਂ ਨਾਲ ਖੇਡ ਤੋਂ ਪ੍ਰਭਾਵਿਤ ਕਰ ਰਹੀ ਹੈ ਅਤੇ ਅਸੀਂ ਇਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਕਰ ਸਕਦੇ ਹਾਂ।

ਈਸੀਬੀ ਪਹਿਲਾਂ ਹੀ ਆਪਣੇ ਕਰਮਚਾਰੀਆਂ ਦੀ ਤਨਖ਼ਾਹ ਕਰਨ ਦਾ ਐਲਾਨ ਕਰ ਚੁੱਕਾ ਹੈ। ਐਲਾਨ ਵਿੱਚ 1 ਅਪ੍ਰੈਲ ਤੋਂ 2 ਮਹੀਨਿਆਂ ਦੇ ਲਈ ਸਾਰੇ ਕਰਮਚਾਰੀਆਂ ਦੀ ਤਨਖ਼ਾਹ ਨੂੰ ਘੱਟ ਕਰਨ ਦੇ ਲਈ ਕਰਮਚਾਰੀਆਂ ਦੇ ਨਾਲ ਮਸ਼ਵਰਾ ਕਰਨ ਦੇ ਹੱਲ ਸ਼ਾਮਲ ਸਨ।

6 ਕਰੋੜ 10 ਲੱਖ ਪੌਂਡ ਦੇ ਵਿੱਤੀ ਪੈਕੇਜ਼ ਦਾ ਐਲਾਨ
ਇਸ ਤੋਂ ਪਹਿਲਾਂ ਇੰਗਲੈਂਡ ਅਤੇ ਵੇਲ੍ਹਜ਼ ਕ੍ਰਿਕਟ ਬੋਰਡ (ਈਸੀਬੀ) ਨੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਣ ਦੇ ਲਈ 6 ਕਰੋੜ 10 ਲੱਖ ਪੌਂਡ ਦੇ ਵਿੱਤੀ ਪੈਕੇਜ਼ ਦਾ ਐਲਾਨ ਕੀਤਾ ਹੈ। ਈਸੀਬੀ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ 28 ਮਈ ਤੱਕ ਦੇ ਲਈ ਕਿਸੇ ਵੀ ਤਰ੍ਹਾਂ ਦੀਆਂ ਕ੍ਰਿਕਟ ਗਤੀਵਿਧਿਆਂ ਉੱਤੇ ਪਹਿਲਾਂ ਹੀ ਰੋਕ ਲਾ ਰੱਖੀ ਹੈ।