ਆਕਲੈਂਡ: ਮਹਿਲਾ ਵਨ-ਡੇਅ ਵਿਸ਼ਵ ਕੱਪ-2021 ਦਾ ਫਾਈਨਲ ਮੈਚ ਕ੍ਰਾਈਸਟਚਰਚ ਵਿੱਚ ਖੇਡਿਆ ਜਾਵੇਗਾ। ਕ੍ਰਾਈਸਟਚਰਚ ਤੋਂ ਇਲਾਵਾ ਨਿਊਜ਼ੀਲੈਂਡ ਦੇ ਆਕਲੈਂਡ, ਵੈਲਿੰਗਟਨ, ਹੈਮਿਲਟਨ, ਟੌਰੰਗਾ ਤੇ ਡੂਨੇਡਿਨ ਵਿੱਚ ਵੀ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਜਾਵੇਗੀ। 6 ਫਰਵਰੀ ਤੋਂ 7 ਮਾਰਚ ਤੱਕ ਚੱਲਣ ਵਾਲੇ ਇਸ ਵਿਸ਼ਵ ਕੱਪ ਵਿੱਚ ਕੁਲ 31 ਮੈਚ ਖੇਡੇ ਜਾਣਗੇ। ਫਾਈਨਲ ਮੈਚ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ ਵਿੱਚ ਹੋਵੇਗਾ, ਜਦਕਿ ਸੈਮੀਫਾਈਨਲ ਮੈਚ ਹੈਮਿਲਟਨ ਤੇ ਟੌਰੰਗਾ ਵਿੱਚ ਖੇਡਿਆ ਜਾਵੇਗਾ। ਆਈਸੀਸੀ ਨੇ ਇਸ ਗ਼ੱਲ ਦੀ ਜਾਣਕਾਰੀ ਦਿੱਤੀ ਹੈ।
ਮਹਿਲਾ ਵਿਸ਼ਵ ਕੱਪ ਦੀ ਸੀਆਈਓ ਐਂਡਰੀਆ ਨੈਲਸਨ ਦਾ ਕਹਿਣਾ ਹੈ,"ਸਾਡਾ ਲਕਸ਼ ਹੈ ਕਿ ਸਾਰੇ 31 ਮੈਚ ਸਹੀਂ ਸਥਾਨਾਂ 'ਤੇ ਖੇਡੇ ਜਾਣ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਪ੍ਰਸੰਸ਼ਕ ਟੂਰਨਾਮੈਂਟ ਦੇ ਨਾਲ ਜੋੜ ਸਕਣ।" ਨਿਊਜ਼ੀਲੈਂਡ ਦੀ ਮੌਜੂਦਾ ਕਪਤਾਨ ਸੋਫੀ ਡਿਵਾਇਨ ਦਾ ਕਹਿਣਾ ਹੈ ਕਿ ਘਰ ਵਿੱਚ ਵਿਸ਼ਵ ਕੱਪ ਖੇਡਣਾ ਉਨ੍ਹਾਂ ਲਈ ਬੇਹਤਰੀਨ ਮੌਕਾ ਹੋਵੇਗਾ।
ਟੂਰਨਾਮੈਂਟ ਦਾ ਸਮਾਗਮ ਮਾਰਚ ਵਿੱਚ ਘੋਸ਼ਿਤ ਕੀਤਾ ਜਾਵੇਗਾ, ਜਦ ਟੂਰਨਾਮੈਂਟ ਨੂੰ ਆਧਿਕਾਰਿਤ ਤੌਰ ਉੱਤੇ ਲਾਂਚ ਕੀਤਾ ਜਾਵੇਗਾ। ਭਾਰਤ ਵੀ ਤਿੰਨ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਚੁੱਕਿਆ ਹੈ। ਭਾਰਤ ਨੇ ਸਾਲ 1978,1997, 2013 ਵਿੱਚ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ।
ਹੋਰ ਪੜ੍ਹੋ: ਰੋਹਿਤ ਸ਼ਰਮਾ ਨੇ ਜ਼ਾਹਰ ਕੀਤੀ ਉਮੀਦ, ਕਿਹਾ ਅੰਡਰ-19 ਵਿਸ਼ਵ ਕੱਪ ਜਿੱਤੇਗਾ ਭਾਰਤ
ਇੰਗਲੈਂਡ ਮੌਜੂਦਾ ਜੇਤੂ ਦੀ ਤਰ੍ਹਾਂ ਨਿਊਜ਼ੀਲੈਂਡ ਜਾਵੇਗੀ। ਇੰਗਲੈਂਡ ਨੇ 2017 'ਚ ਆਪਣੇ ਘਰ ਭਾਰਤ ਨੂੰ ਹਰਾਇਆ ਸੀ। ਮਹਿਲਾ ਵਿਸ਼ਵ ਕੱਪ ਸਭ ਤੋਂ ਜ਼ਿਆਦਾ ਵਾਰ ਆਸਟ੍ਰੇਲੀਆ ਨੇ ਜਿੱਤਿਆ ਹੈ। ਆਸਟ੍ਰੇਲੀਆ 6 ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤ ਚੁੱਕੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਵੀ 2005 ਤੇ 2017 ਵਿੱਚ ਵਿਸ਼ਵ ਕੱਪ ਦੇ ਫਾਈਨਲ ਤੱਕ ਪਹੁੰਚੀ ਸੀ।